Karnal News : ਨਿਫਾ ਨੇ ਆਪਣੇ 25ਵੇਂ ਸਥਾਪਨਾ ਵਰ੍ਹੇ ’ਚ ਸਰਕਾਰੀ ਬਲੱਡ ਸੈਂਟਰਾਂ ’ਚ 250,000 ਯੂਨਿਟ ਖ਼ੂਨ ਦਾਨ ਦੇ ਟੀਚੇ ਦੀ ਸ਼ੁਰੂਆਤ ਕੀਤੀ

By : BALJINDERK

Published : Sep 21, 2024, 7:05 pm IST
Updated : Sep 21, 2024, 7:05 pm IST
SHARE ARTICLE
ਨਿਫਾ ਦੇ 25ਵੇਂ ਸਥਾਪਨਾ ਵਰ੍ਹੇ ਮੌਕੇ ਕੇਕ ਕੱਟ ਮਨਾਉਂਦੇ ਹੋਏ
ਨਿਫਾ ਦੇ 25ਵੇਂ ਸਥਾਪਨਾ ਵਰ੍ਹੇ ਮੌਕੇ ਕੇਕ ਕੱਟ ਮਨਾਉਂਦੇ ਹੋਏ

Karnal News : ਨਿਫਾ ਨੇ 24 ਸਾਲਾਂ ਦੇ ਸਫ਼ਰ ਵਿੱਚ ਕਈ ਮਹਾਨ ਸਫ਼ਲਤਾਵਾਂ ਹਾਸਲ ਕੀਤੀਆਂ

Karnal News : ਸਮਾਜਿਕ ਸੰਗਠਨ ਨੈਸ਼ਨਲ ਇੰਟੀਗ੍ਰੇਟਡ ਫ਼ੋਰਮ ਆਫ਼ ਆਰਟਿਸਟਸ ਐਂਡ ਐਕਟੀਵਿਸਟਸ (ਨਿਫਾ) ਵੱਲੋਂ ਆਪਣੇ 25ਵੇਂ ਸਥਾਪਨਾ ਵਰ੍ਹੇ ਵਿੱਚ ਦੇਸ਼ ਭਰ ਵਿੱਚ ਇੱਕ ਸਾਲ ਵਿੱਚ ਸਰਕਾਰੀ ਬਲੱਡ ਸੈਂਟਰਾਂ ਵਿੱਚ 250,000 ਯੂਨਿਟ ਖ਼ੂਨ ਦਾਨ ਦੇ ਟੀਚੇ ਦੀ ਪੂਰੀ ਕਰਨ ਦੀ ਸ਼ੁਰੂਆਤ ਅੱਜ ਕਰਨਾਲ ਤੋਂ ਕੀਤੀ ਗਈ। ਯਾਦਗਾਰ ਗੱਲ ਇਹ ਹੈ ਕਿ ਸਮਾਜਿਕ ਸੇਵਾ ਦੇ ਖੇਤਰ ਵਿੱਚ ਦੇਸ਼ ਅਤੇ ਦੁਨੀਆਂ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕੀ ਨਿਫਾ ਨੇ 24 ਸਾਲਾਂ ਦੇ ਸਫ਼ਰ ਵਿੱਚ ਕਈ ਮਹਾਨ ਸਫ਼ਲਤਾਵਾਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿੱਚ ਰਾਸ਼ਟਰੀ ਯੁਵਾ ਇਨਾਮ, 6 ਵਾਰ ਗਿਨੀਜ਼ ਵਰਲਡ ਰਿਕਾਰਡਾਂ ਦੇ ਨਾਲ ਕਰਨਾਲ ਦਾ ਨਾਮ ਰੌਸ਼ਨ ਕਰਨ ਵਾਲੀ ਨਿਫਾ ਨੇ ਚਾਂਦੀ ਜੁਬਲੀ ਵਰ੍ਹੇ ਵਿੱਚ ਵੱਡੇ ਸੰਕਲਪ ਕੀਤੇ ਹਨ। 

ਇਨ੍ਹਾਂ ਸੰਕਲਪਾਂ ਵਿੱਚ ਇਸ ਵਰ੍ਹੇ 250,000 ਯੂਨਿਟ ਖ਼ੂਨ ਸਰਕਾਰੀ ਬਲੱਡ ਬੈਂਕਾਂ ਵਿੱਚ ਦਾਨ ਦੇਣ ਦੇ ਨਾਲ-ਨਾਲ 25 ਲੱਖ ਪੌਧੇ ਲਗਾਉਣ ਅਤੇ 25 ਲੱਖ ਵਿਦਿਆਰਥੀਆਂ ਨੂੰ ਮੋਟੀਵੇਸ਼ਨਲ ਅਤੇ ਨੈਤਿਕ ਮੁੱਲਾਂ ਬਾਰੇ ਲੈਕਚਰ ਦੇਣ ਦਾ ਟੀਚਾ ਮੁਕਰਰ ਕੀਤਾ ਹੈ। ਨਿਫਾ ਵੱਲੋਂ ਆਪਣੇ ਸਥਾਪਨਾ ਦਿਵਸ ’ਤੇ ਕਰਨਾਲ ਮਾਨਵ ਸੇਵਾ ਸੰਘ ਵਿੱਚ ਹਰਿਆਣਾ ਰੋਡਵੇਜ਼ ਡਰਾਈਵਿੰਗ ਸਕੂਲ ਦੇ ਸਹਿਯੋਗ ਨਾਲ ਰਖੇ ਖ਼ੂਨ ਦਾਨ ਕੈਂਪ ਵਿੱਚ 62 ਯੁਵਕਾਂ ਨੇ ਖ਼ੂਨ ਦਾਨ ਕਰਕੇ ਮਨੁੱਖੀ ਜੀਵਨ ਬਚਾਉਣ ਦੀ ਮੁਹਿੰਮ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ। 

ਸ਼ਿਵਿਰ ਦੀ ਸ਼ੁਰੂਆਤ ਸੁਆਮੀ ਪ੍ਰੇਮ ਮੂਰਤੀ, ਨਿਫਾ ਦੇ ਸਰਪ੍ਰਸਤ ਡਾ. ਲਾਜਪਤ ਰਾਏ ਚੌਧਰੀ, ਸਤਿੰਦਰ ਮੋਹਨ ਕੁਮਾਰ, ਅਜੀਵਨ ਮੈਂਬਰ ਨਸੀਬ ਸਿੰਘ, ਹਰਿਆਣਾ ਰੋਡਵੇਜ਼ ਤੋਂ ਦਵਿੰਦਰ ਕੁਮਾਰ, ਵਿਨੋਦ ਕੁਮਾਰ, ਸਾਬਕਾ ਸਰਪੰਚ ਸਤਿੰਦਰ ਸਿੰਘ ਚੱਠਾ, ਨਿਫਾ ਦੇ ਸੰਸਥਾਪਕ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ, ਸਮੰਵਕ ਅਡਵੋਕੇਟ ਨਰੇਸ਼ ਬਰਾਨਾ, ਪ੍ਰਦੇਸ਼ ਪ੍ਰਧਾਨ ਸ਼ਰਵਣ ਸ਼ਰਮਾ, ਸਹਿ-ਸੱਚਿਵ ਜਸਵਿੰਦਰ ਸਿੰਘ ਬੇਦੀ, ਸੀਨੀਅਰ ਸਲਾਹਕਾਰ ਪਰਮਿੰਦਰ ਪਾਲ ਸਿੰਘ, ਸੀਨੀਅਰ ਉਪ ਪ੍ਰਧਾਨ ਪਰਮਜੀਤ ਸਿੰਘ ਆਹੁਜਾ, ਮਹਿਲਾ ਵਿਂਗ ਦੀ ਜ਼ਿਲਾ ਸਕੱਤਰ ਹਰਸ਼ ਸੇਠੀ, ਮਹਿਲਾ ਜ਼ਿਲਾ ਪ੍ਰਧਾਨ ਡਾ. ਭਾਰਤੀ ਭਾਰਦਵਾਜ, ਜ਼ਿਲਾ ਸਕੱਤਰ ਹਿਤੇਸ਼ ਗੁਪਤਾ, ਜ਼ਿਲਾ ਉਪ ਪ੍ਰਧਾਨ ਅਰਵਿੰਦ ਸੰਧੂ, ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ, ਕਾਰਜਕਾਰੀ ਮੈਂਬਰ ਸਤਿੰਦਰ ਗਾਂਧੀ, ਵਰੁਣ ਕਸ਼੍ਯਪ, ਸਮੇਤ ਹੋਰ ਗਣਮਾਨ੍ਯ ਲੋਕਾਂ ਨੇ ਨਿਫਾ ਐਨਥਮ ਗਾਉਂਦੇ ਹੋਏ, ਸਿਲਵਰ ਜੁਬਲੀ ਦਾ ਕੇਕ ਕੱਟ ਕੇ ਕੀਤੀ। ਜਿਸ ਤੋਂ ਬਾਅਦ ਨਿਫਾ ਦੇ ਸਥਾਪਨਾ ਦਿਵਸ ਦੀ ਖ਼ੁਸ਼ੀ ’ਚ ਲੱਡੂ ਵੀ ਵੰਡੇ ਗਏ। 

ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਪਿਛਲੇ 24 ਸਾਲਾਂ ਤੋਂ ਗੈਰ-ਰਾਜਨੀਤਿਕ ਸਮਾਜਿਕ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਵਰਤਮਾਨ ਵਿੱਚ ਸੰਸਥਾ ਦੇ ਦੇਸ਼ ਦੇ 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ਾਖਾਵਾਂ ਹਨ ਅਤੇ ਸਤ ਹਜ਼ਾਰ ਤੋਂ ਵੱਧ ਯੁਵਕ ਸੰਸਥਾ ਦੇ ਸਰਗਰਮ ਮੈਂਬਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਨਾਲ ਵਿੱਚ ਅੱਜ ਤੋਂ ਲੈ ਕੇ 28 ਸਤੰਬਰ ਤੱਕ ਹਰ ਰੋਜ਼ ਖ਼ੂਨ ਦਾਨ ਸ਼ਿਵਿਰ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਯੁਵਕਾਂ ਨੂੰ ਅਪੀਲ ਕੀਤੀ ਕਿ ਅੱਗੇ ਆਉਣ ਅਤੇ ਵੱਡੇ ਪੱਧਰ ’ਤੇ ਖ਼ੂਨ ਦਾਨ ਕਰਨ ਵਿੱਚ ਆਪਣਾ ਯੋਗਦਾਨ ਪਾਉ।

 (For more news apart from NIFA launched target of 250,000 units of blood donation in government blood centers in its 25th year of establishment News in Punjabi, stay tuned to Rozana Spokesman)

Location: India

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement