'ਚੀਨ ਸਰਹੱਦ ਵਿਵਾਦ 'ਤੇ ਮੋਦੀ ਦਾ ਮੂਡ ਚੰਗਾ ਨਹੀਂ'
Published : May 30, 2020, 6:09 am IST
Updated : May 30, 2020, 6:09 am IST
SHARE ARTICLE
Modi
Modi

ਟਰੰਪ ਨੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼, ਕਿਹਾ

ਵਾਸ਼ਿੰਗਟਨ, 29 ਮਈ: ਭਾਰਤ-ਚੀਨ ਸਰਹੱਦ ਵਿਵਾਦ 'ਤੇ ਵਿਚੋਲਗੀ ਦੀ ਪੇਸ਼ਕਸ਼ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਵਾਂ ਬਿਆਨ ਆਇਆ ਹੈ। ਟਰੰਪ ਨੇ ਇਕ ਵਾਰ ਫਿਰ ਤੋਂ ਵਿਚੋਲਗੀ ਦੀ ਪੇਸ਼ਕਸ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਚੰਗੇ ਮੂਡ ਵਿਚ ਨਹੀਂ ਹਨ।
ਟਰੰਪ ਨੇ ਕਿਹਾ ਕਿ ਭਾਰਤ-ਚੀਨ ਵਿਚਕਾਰ ਚਲ ਰਹੇ ਵਿਵਾਦ 'ਤੇ ਉਨ੍ਹਾਂ ਨੇ ਪੀ.ਐੱਮ. ਮੋਦੀ ਨਾਲ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਮੋਦੀ ਦੀ ਗੱਲਬਾਤ ਤੋਂ ਲਗਦਾ ਹੈ ਕਿ ਚੀਨ ਨਾਲ ਜਿਸ ਤਰ੍ਹਾਂ ਚਲ ਰਿਹਾ ਹੈ, ਉਸ ਨੂੰ ਲੈ ਕੇ ਉਹ ਚੰਗੇ ਮੂਡ ਵਿਚ ਨਹੀਂ ਹਨ।

File photoFile photo

ਟਰੰਪ ਨੇ ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ 'ਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਚੀਨ ਵਿਚਕਾਰ ਇਕ ਵੱਡਾ ਟਕਰਾਅ ਚੱਲ ਰਿਹਾ ਹੈ। ਉਨ੍ਹਾਂ ਕਿਹਾ, ''ਭਾਰਤ 'ਚ ਮੈਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਮੈਨੂੰ ਲਗਦਾ ਹੈ ਕਿ ਇਸ ਦੇਸ਼ 'ਚ ਮੀਡੀਆ ਮੈਨੂੰ ਜਿੰਨਾਂ ਪਸੰਦ ਕਰਦਾ ਹੈ ਉਸ ਤੋਂ ਜ਼ਿਆਦਾ ਪਸੰਦ ਮੈਨੂੰ ਭਾਰਤ 'ਚ ਕੀਤਾ ਜਾਂਦਾ ਹੈ ਅਤੇ ਮੈਂ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ। ਉਹ ਇਕ ਸੱਜਣ ਵਿਅਕਤੀ ਹਨ।'' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਭਾਰਤ ਅਤੇ ਚੀਨ ਵਿਚਕਾਰ ਸਰਹੱਦ 'ਤੇ ਬਣੇ ਹਾਲਾਤ ਤੋਂ ਚਿੰਤਤ ਹਨ,

File photoFile photo

ਇਸ 'ਤੇ ਰਾਸ਼ਟਰਪਤੀ ਨੇ ਕਿਹਾ, ''ਭਾਰਤ-ਚੀਨ ਵਿਚ ਵੱਡਾ ਟਕਰਾਅ ਹੈ। ਦੋਹਾਂ ਦੇਸ਼ਾਂ ਦੀ 1.4 ਅਰਬ ਆਬਾਦੀ ਹੈ ਤੇ ਦੋਹਾਂ ਦੇਸ਼ਾਂ ਕੋਲ ਤਾਕਤਵਰ ਫ਼ੌਜ ਹੈ। ਭਾਰਤ ਇਸ ਵਿਵਾਦ ਨੂੰ ਲੈ ਕੇ ਖ਼ੁਸ਼ ਨਹੀਂ ਹੈ ਤੇ ਹੋ ਸਕਦਾ ਹੈ ਕਿ ਚੀਨ ਵੀ ਖ਼ੁਸ਼ ਨਾ ਹੋਵੇ। ਟਰੰਪ ਨੇ ਅਪਣੀ ਵਿਚੋਲਗੀ ਦੀ ਪੇਸ਼ਕਸ਼ ਦੁਹਰਾਉਂਦੇ ਹੋਏ ਕਿਹਾ ਜੇਕਰ ਭਾਰਤ ਚਾਹੁੰਦਾ ਹੈ ਤਾਂ ਮੈਂ ਵਿਚੋਲਗੀ ਲਈ ਤਿਆਰ ਹਾਂ।''  (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement