
ਐਨ.ਆਰ.ਆਈਜ਼. ਅਤੇ ਸਮਾਜ ਸੇਵੀ ਕਰ ਰਹੇ ਹਨ, ਦਿੱਲੀ ਅੰਦੋਲਨ ’ਚ ਜਾਣ ਵਾਲਿਆਂ ਲਈ ਮੁਫ਼ਤ ਤੇਲ ਦੀ ਸੇਵਾ
ਅੰਮ੍ਰਿਤਸਰ/ਟਾਂਗਰਾ, 29 ਦਸੰਬਰ (ਸੁਰਜੀਤ ਸਿੰਘ ਖਾਲਸਾ): ਕਿਸਾਨ ਖੇਤੀ ਵਿਰੋਧੀ ਕੰਨੂਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ-ਮਜ਼ਦੂਰਾਂ ਸਮੇਤ ਹਰ ਵਰਗ ਵਿਚ ਦਿਨੋਂ ਦਿਨ ਜੋਸ਼ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਮਾਨਵਤਾਵਾਦੀ ਸਮਾਜ ਸੇਵੀ ਸੰਸਥਾਵਾਂ ਅਤੇ ਵਿਦੇਸ਼ਾਂ ਵਿਚ ਵਸਣ ਵਾਲੇ ਪੰਜਾਬ ਦੀ ਮਿਟੀ ਅਪਣੀ ਜਨਮ ਭੂਮੀ ਨਾਲ ਮੋਹ ਰਖਣ ਵਾਲੇ ਲੋਕ ਵੀ ਕਿਸਾਨਾਂ ਦੀ ਮਦਦ ਕਰਨ ਵਾਲੇ ਸੇਵਾ ਲਈ ਅੱਗੇ ਆਏ ਹਨ। ਕਸਬਾ ਟਾਂਗਰਾ ਵਿਖੇ ਭਾਰਤ ਪਟਰੌਲੀਅਮ ਤੇਲ ਪੰਪ ਉਤੇ ਪੱਤਰਕਾਰ ਨੂੰ ਜਾਣਕਾਤਰੀ ਦਿੰਦੀਆਂ ਬਿਕਰਮਜੀਤ ਸਿੰਘ ਫ਼ਤਿਹਪੁਰ ਰਾਜਪੂਤਾਂ ਨੇ ਦਸਿਆ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤਕ ਦਿਲੀ ਦੇ ਕਿਸਾਨ ਸ਼ੰਘਰਸ਼ ਵਿਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਹੀਕਲਾਂ ਨੂੰ ਮੁਫ਼ਤ ਤੇਲ ਦੀ ਟੈਂਕੀ ਫੂਲ ਕਰਵਾ ਕੇ ਦਿਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਦਿੱਲੀ ਵਿਖੇ ਪਹੁੰਚ ਕੇ ਜਿਸ ਚੀਜ਼ ਦੀ ਜ਼ਰੂਰਤ ਸੀ ਪਹੁੰਚਾਈਆਂ ਗਈਆਂ ਹਨ ਪਰ ਹੁਣ ਕਿਸਾਨਾਂ ਵਲੋਂ ਦਸਿਆ ਗਿਆ ਹੈ ਕਿ ਇਥੇ ਹੁਣ ਕਿਸੇ ਵੀ ਤਰ੍ਹਾਂ ਦੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਇਸ ਕਰ ਕੇ ਹੁਣ ਦਿੱਲੀ ਨੂੰ ਜਾਣ ਵਾਲਿਆਂ ਕਿਸਾਨਾਂ ਦੀ ਮੁਫ਼ਤ ਤੇਲ ਪਵਾ ਕੇ ਕਿਸਾਨ ਅੰਦੋਲਨ ਦੀ ਮਦਦ ਕੀਤੀ ਜਾ ਰਹੀ ਹੈ। ਇਸ ਵਿਚ ਐਨ.ਆਰ.ਆਈ. ਰਾਜਕਰਨ ਸਿੰਘ ਆਸਟਰੇਲੀਆ, ਗੁਰਿੰਦਰ ਸਿੰਘ ਭੋਰਛੀ ਕੈਨੇਡਾ, ਵਰਿੰਦਰਜੀਤ ਸਿੰਘ ਆਸਟਰੇਲੀਆ, ਨਵਪ੍ਰੀਤ ਸਿੰਘ ਯੂ ਕੇ, ਸਨਮਦੀਪ ਸਿੰਘ ਕੈਨੇਡਾ ਤੋਂ ਇਲਾਵਾ ਤੇਜਿੰਦਰਪਾਲ ਸਿੰਘ ਲਾਡੀ ਮਾਲੋਵਾਲ ਆਦਿ ਹਾਜ਼ਰ ਸਨ।
ਕਰਮਜੀਤ ਸਿੰਘ ਜੇ ਈ, ਪ੍ਰਿੰਸਪਾਲ ਸਿੰਘ, ਗੁਰਪ੍ਰੀਤ ਸਿੰਘ ਮਾਲੋਵਾਲ, ਜਗਦੀਸ਼ ਸਿੰਘ ਬਿਟੂ ਕੋਟਲਾ, ਕੁਲਵੰਤ ਸਿੰਘ ਸੰਗਰਾਵਾਂ, ਸੁਖਚੈਨ ਸਿੰਘ ਜਸਵੰਤ ਸਿੰਘ ਮਾਲੋਵਾਲ, ਅਰਸ਼ਦੀਪ ਸਿੰਘ ਕਿਲ੍ਹਾ ਅਦਿ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ-ਕਸਬਾ ਟਾਂਗਰਾ ਵਿਖੇ ਜੀ ਟੀ ਰੋਡ ਤੇ ਸਥਿਤ ਭਾਰਤ ਪੈਟਰੌਲੀਅਮ ਪੰਪ ਤੋ ਦਿਲੀ ਨੂੰ ਜਾ ਰਹੇ ਕਿਸਾਨਾਂ ਲਈ ਮੁਫਤ ਤੇਲ ਦੀ ਸੇਵਾ ਕਰਵਾ ਰਹੇ ਬਿਕਰਮਜੀਤ ਸਿੰਘ ਫਤਹਿਪੁਰ,ਕੁਲਵੰਤ ਸਿੰਘ ਸੰਗਰਾਵਾਂ ਅਤੇ ਹੋਰ ਆਗੂ।
S”RJ9“ S9N78 K81LS1ੋ 29 453 03 1SR