
Patna Accident News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
Patna Accident news in punjabi : ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਕਾਰ ਦੀ ਤੇਜ਼ ਰਫ਼ਤਾਰ ਕਾਰਨ ਹੋਇਆ ਹੈ।
ਘਟਨਾ ਸਮੇਂ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇਹ ਅੱਗੇ ਜਾ ਰਹੇ ਟਰੱਕ ਵਿੱਚ ਜਾ ਵੱਜੀ ਅਤੇ ਟਰੱਕ ਦੇ ਨਾਲ ਲਗਭਗ 50 ਮੀਟਰ ਤੱਕ ਘਸੀਟਦੀ ਗਈ। ਪੁਲਿਸ ਅਨੁਸਾਰ ਘਟਨਾ ਵਿੱਚ ਮਰਨ ਵਾਲਿਆਂ ਦੀ ਪਛਾਣ ਰਾਜੇਸ਼ ਕੁਮਾਰ, ਕਮਲ ਕਿਸ਼ੋਰ, ਸੁਨੀਲ ਕੁਮਾਰ, ਮਿਤਨ ਅਤੇ ਪ੍ਰਕਾਸ਼ ਚੌਰਸੀਆ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਇਹ ਹਾਦਸਾ ਪਟਨਾ-ਗਯਾ ਚਾਰ ਲੇਨ 'ਤੇ ਵਾਪਰਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਰੇ ਮ੍ਰਿਤਕ ਕੁਰਜੀ, ਗੋਪਾਲਪੁਰ ਅਤੇ ਪਟੇਲ ਨਗਰ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਨਾਲ ਹੀ, ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਜਾਂਚ ਵਿੱਚ, ਚਸ਼ਮਦੀਦਾਂ ਨੇ ਦੱਸਿਆ ਹੈ ਕਿ ਟੱਕਰ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
(For more news apart from “ Patna Accident news in punjabi ” stay tuned to Rozana Spokesman.)