Bihar News : ਉੱਤਰਾਖੰਡ 'ਚ ਲਾਪਤਾ ਪਿਤਾ-ਪੁੱਤਰਾਂ ਦਾ ਪੁਤਲਾ ਬਣਾ ਕੇ ਕੀਤਾ ਸਸਕਾਰ
Published : Aug 10, 2025, 11:52 am IST
Updated : Aug 10, 2025, 11:52 am IST
SHARE ARTICLE
Father & Sons Missing In Uttarakhand were Performed Last Rites by Making Effigies of them News in Punjabi 
Father & Sons Missing In Uttarakhand were Performed Last Rites by Making Effigies of them News in Punjabi 

Bihar News : ਧਰਾਲੀ 'ਚ ਬੱਦਲ ਫਟਣ ਮਗਰੋਂ ਹੋਏ ਸੀ ਲਾਪਤਾ

Father & Sons Missing In Uttarakhand were Performed Last Rites by Making Effigies of them News in Punjabi ਬਿਹਾਰ : ਉੱਤਰਾਖੰਡ ਦੇ ਧਰਾਲੀ ’ਚ ਬੱਦਲ ਫਟਣ ਤੋਂ ਬਾਅਦ ਲਾਪਤਾ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਪੁਰਸ਼ੋਤਮਪੁਰ ਪਿੰਡ ਦੇ ਦੇਵਰਾਜ ਤੇ ਉਨ੍ਹਾਂ ਦੇ ਦੋ ਪੁੱਤਰ ਅਨਿਲ ਤੇ ਸੁਸ਼ੀਲ ਸ਼ਰਮਾ ਦਾ ਪੰਜਵੇਂ ਦਿਨ ਸਨਿਚਰਵਾਰ ਨੂੰ ਪੁਤਲਾ ਬਣਾ ਕੇ ਅੰਤਮ ਸਸਕਾਰ ਕਰ ਦਿਤਾ ਗਿਆ। 

ਦੱਸ ਦਈਏ ਕਿ ਦੇਵਰਾਜ ਉੱਥੇ ਰਾਜਮਿਸਤਰੀ ਦਾ ਕੰਮ ਕਰਦੇ ਸਨ, ਜਦਕਿ ਦੋਵੇਂ ਪੁੱਤਰ ਨਾਲ ਹੈਲਪਰ ਸਨ। ਪੁਤਲਾ ਰੱਖ ਕੇ ਜਦੋਂ ਇਕੱਠੇ ਤਿੰਨਾਂ ਦੀ ਅਰਥੀ ਉੱਠੀ ਤਾਂ ਘਰ ਦੀਆਂ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਦੇਵਰਾਜ ਦਾ ਤੀਜਾ ਪੁੱਤਰ ਅਰਜੁਨ ਧਰਾਲੀ ’ਚ ਪਿਤਾ ਤੇ ਦੋਵੇਂ ਭਰਾਵਾਂ ਨੂੰ ਲੱਭਣ ਲਈ ਗਿਆ ਸੀ। ਦੋ ਦਿਨਾਂ ਤਕ ਇੱਧਰ-ਉੱਧਰ ਲੱਭਣ ਦੇ ਬਾਅਦ ਪਰਤ ਆਇਆ। ਉਸ ਨੇ ਕਿਹਾ ਕਿ ਉੱਥੇ ਸੈਂਕੜੇ ਲੋਕ ਲਾਪਤਾ ਹਨ। ਸਾਰਿਆਂ ਦੇ ਪਰਵਾਰਕ ਮੈਂਬਰ ਭਟਕ ਰਹੇ ਹਨ। 

ਅਰਜੁਨ ਨੇ ਕਿਹਾ ਕਿ ਜਿਹੜੇ ਲੋਕ ਧਰਾਲੀ ’ਚ ਬਚ ਗਏ ਹਨ, ਉਨ੍ਹਾਂ ਨੇ ਹੀ ਭਿਆਨਕ ਘਟਨਾ ਦੀ ਜਾਣਕਾਰੀ ਦਿਤੀ। ਜਿਵੇਂ ਹੀ ਬੱਦਲ ਫਟਣ ਦੀ ਘਟਨਾ ਹੋਈ, ਤੇਜ਼ ਪਾਣੀ ਤੇ ਮਲਬਾ ਪੂਰੇ ਇਲਾਕੇ ਨੂੰ ਰੋੜ੍ਹ ਕੇ ਲੈ ਗਿਆ। ਜਿਸ ਮਕਾਨ ’ਚ ਉਹ ਰਹਿੰਦੇ ਸਨ, ਉਸ ਵਿਚ ਹੋਰ ਮਜ਼ਦੂਰ ਵੀ ਸਨ। ਕਿਸੇ ਦਾ ਪਤਾ ਨਹੀਂ ਲੱਗ ਰਿਹਾ। 

ਅਰਜੁਨ ਨੇ ਧਰਾਲੀ ਤੋਂ ਵਾਪਸੀ ਦੌਰਾਨ ਹਰਸ਼ਿਲ ਤੇ ਉੱਤਰਕਾਸ਼ੀ ’ਚ ਸਥਾਨਕ ਲੋਕਾਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਪਿਤਾ ਤੇ ਭਰਾਵਾਂ ਦੀ ਤਸਵੀਰ ਦਿਤੀ ਹੈ। ਜਿਸ ਨਦੀ ’ਚ ਮਕਾਨ ਰੁੜ੍ਹ ਗਿਆ ਸੀ, ਉਸ ਵਿਚ ਮਲਬੇ ਦੀ ਕਰੀਬ 10 ਫ਼ੁਟ ਪਰਤ ਜੰਮ ਗਈ ਹੈ। ਇਸ ਕਾਰਨ ਦੱਬੇ ਹੋਏ ਲੋਕਾਂ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ। ਘਰ ਪਰਤਣ ਤੋਂ ਬਾਅਦ ਪਿੰਡ ਦੇ ਪੰਡਤ ਤੇ ਰਿਸ਼ਤੇਦਰਾਂ ਦੇ ਸੁਝਾਅ ’ਤੇ ਤਿੰਨਾਂ ਦਾ ਪੁਤਲਾ ਬਣਾ ਕੇ ਸਨਿਚਰਵਾਰ ਨੂੰ ਸਸਕਾਰ ਕਰ ਦਿਤਾ ਗਿਆ।

(For more news apart from Father & Sons Missing In Uttarakhand were Performed Last Rites by Making Effigies of them News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement