
Bihar Elections: 44 ਉਮੀਦਵਾਰਾਂ ਨੂੰ ਮਿਲੀ ਥਾਂ
Bihar Elections: JDU Announces Second list of Candidates Latest News in Punjabi ਪਟਨਾ : ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅਪਣੀ ਦੂਜੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਵਿਚ 44 ਉਮੀਦਵਾਰਾਂ ਨੂੰ ਥਾਂ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਪਾਲਪੁਰ ਦੇ ਮੌਜੂਦਾ ਵਿਧਾਇਕ ਅਤੇ ਜੇ.ਡੀ.ਯੂ. ਨੇਤਾ ਗੋਪਾਲ ਮੰਡਲ, ਜਿਨ੍ਹਾਂ ਨੇ ਸੀ.ਐਮ. ਹਾਊਸ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਦੀ ਟਿਕਟ ਰੱਦ ਕਰ ਦਿਤੀ ਗਈ ਹੈ। ਇਸ ਵਾਰ ਜੇ.ਡੀ.ਯੂ. ਨੇ ਉਨ੍ਹਾਂ ਦੀ ਥਾਂ ਬੁਲਲੋ ਮੰਡਲ ਨੂੰ ਨਾਮਜ਼ਦ ਕੀਤਾ ਹੈ।
ਇਸ ਸੂਚੀ ਵਿਚ ਪਛੜੇ ਵਰਗ ਦੇ 37 ਉਮੀਦਵਾਰ, ਅਤਿ ਪਛੜੇ ਵਰਗ ਦੇ 22, ਜਨਰਲ ਵਰਗ ਦੇ 22, ਅਨੁਸੂਚਿਤ ਜਾਤੀ ਦੇ 15, ਘੱਟ ਗਿਣਤੀ ਦੇ 4, ਅਨੁਸੂਚਿਤ ਜਨਜਾਤੀ ਦੇ 1 ਉਮੀਦਵਾਰ ਸਮੇਤ ਕੁੱਲ 101 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਵਿਚੋਂ 13 ਉਮੀਦਵਾਰ ਔਰਤਾਂ ਹਨ।
ਜੇ.ਡੀ.ਯੂ. ਨੇ ਕੁਸ਼ਵਾਹਾ ਭਾਈਚਾਰੇ ਦੇ ਸੱਭ ਤੋਂ ਵੱਧ 13 ਉਮੀਦਵਾਰਾਂ, ਕੁਰਮੀ ਭਾਈਚਾਰੇ ਦੇ 12 ਉਮੀਦਵਾਰਾਂ, ਰਾਜਪੂਤ ਭਾਈਚਾਰੇ ਦੇ 10 ਉਮੀਦਵਾਰਾਂ, ਭੂਮੀਹਾਰ ਭਾਈਚਾਰੇ ਦੇ 9 ਉਮੀਦਵਾਰਾਂ, ਯਾਦਵ ਅਤੇ ਧਨੁਕ ਭਾਈਚਾਰੇ ਦੇ 8-8 ਉਮੀਦਵਾਰਾਂ ਨੂੰ ਟਿਕਟਾਂ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਦੀ ਪਾਰਟੀ ਨੇ ਅਪਣੀ ਪਹਿਲੀ ਸੂਚੀ ਪਹਿਲਾਂ ਜਾਰੀ ਕੀਤੀ ਸੀ, ਜਿਸ ਵਿਚ 57 ਉਮੀਦਵਾਰਾਂ ਦੇ ਨਾਮ ਸ਼ਾਮਲ ਸਨ।
(For more news apart from Bihar Elections: JDU Announces Second list of Candidates Latest News in Punjabi stay tuned to Rozana Spokesman.)