
ਦੋਵਾਂ ਆਗੂਆਂ ਨੇ ਲਗਭਗ 18 ਮਿੰਟ ਗੱਲਬਾਤ ਕੀਤੀ
ਬਿਹਾਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਉਹ ਪਟਨਾ ਦੇ ਐਨ. ਮਾਰਗ ’ਤੇ ਸਥਿਤ ਮੁੱਖ ਮੰਤਰੀ ਦੇ ਨਿਵਾਸ ’ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ। ਦੋਵਾਂ ਆਗੂਆਂ ਨੇ ਲਗਭਗ 18 ਮਿੰਟ ਗੱਲਬਾਤ ਕੀਤੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਹਵਾਈ ਅੱਡੇ ’ਤੇ ਪਹੁੰਚੇ, ਜਿਥੋਂ ਉਹ ਛਪਰਾ ਦੇ ਤਰਾਈਆ ਲਈ ਰਵਾਨਾ ਹੋਏ, ਜਿਥੇ ਉਹ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
ਇਸ ਦੌਰਾਨ ਪਟਨਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਐਨ.ਡੀ.ਏ. ਇਸ ਵਾਰ ਬਿਹਾਰ ਵਿਚ ਇਤਿਹਾਸਕ ਜਿੱਤ ਪ੍ਰਾਪਤ ਕਰੇਗਾ। ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਲਾਲੂ ਯਾਦਵ ਜਿਥੇ ਵੀ ਸੱਤਾ ਵਿਚ ਸਨ, ਭਾਵੇਂ ਕੇਂਦਰ ਵਿਚ ਹੋਣ ਜਾਂ ਰਾਜ ਵਿਚ ਉਨ੍ਹਾਂ ਨੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ। ਬਿਹਾਰ ਦੇ ਲੋਕ 21ਵੀਂ ਸਦੀ ਵਿਚ ਲਾਲੂ ਯਾਦਵ ਦੇ ਜੰਗਲ ਰਾਜ ਨੂੰ ਕਦੇ ਵਾਪਸ ਨਹੀਂ ਲਿਆਉਣਗੇ। ਸੜਕਾਂ, ਪੁਲਾਂ, ਪਾਣੀ ਜਾਂ ਰਿਹਾਇਸ਼ ਬਾਰੇ ਚਰਚਾ ਕਰਨਾ ਲਾਲੂ ਯਾਦਵ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਨੂੰ ਸਿਰਫ਼ ਆਪਣੇ ਜੰਗਲ ਰਾਜ, ਅਗਵਾ, ਫਿਰੌਤੀ ਅਤੇ ਜਬਰੀ ਵਸੂਲੀ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।