
Bihar News : ਸਹੁਰੇ ਨੇ ਕੁੱਟਮਾਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰਨ ਦੇ ਲਗਾਏ ਇਲਜ਼ਾਮ
In Bihar, A Wife Killed Her Husband in Collusion With Her Lover Tutor Latest News in Punjabi ਸਮਸਤੀਪੁਰ ਵਿਚ ਸਨਿਚਰਵਾਰ ਸਵੇਰੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਘਰ ਦੇ ਅੰਦਰ ਕੁੱਟਿਆ, ਫਿਰ ਗਲਾ ਘੁੱਟ ਕੇ ਮਾਰ ਦਿਤਾ। ਇਹ ਘਟਨਾ ਮੁਫੱਸਿਲ ਥਾਣਾ ਖੇਤਰ ਦੇ ਲਾਗੁਨੀਆ ਰਘੂਕਾਂਤ ਗੋਰੀਆਰੀ ਵਾਰਡ-46 ਦੀ ਹੈ।
ਮ੍ਰਿਤਕ ਦੀ ਪਛਾਣ ਸੋਨੂੰ ਕੁਮਾਰ ਝਾਅ (30) ਵਜੋਂ ਹੋਈ ਹੈ। ਉਸ ਦੀ ਲਾਸ਼ ਘਰ ਵਿਚ ਹੀ ਮਿਲੀ। ਦੱਸ ਦਈਏ ਕਿ ਸੋਨੂੰ ਦੇ ਪਿਤਾ ਨੇ ਉਸ ਦੀ ਪਤਨੀ ਸਮਿਤਾ ਕੁਮਾਰੀ (27) ਤੇ ਪ੍ਰੇਮੀ ਹਰੀ ਓਮ ਝਾਅ (25) ਦੋਵਾਂ 'ਤੇ ਕਤਲ ਦੇ ਇਲਜ਼ਾਮ ਲਗਾਏ ਹਨ।
ਸੋਨੂੰ ਦੇ ਪਿਤਾ ਟੁੰਨਟੁਨ ਝਾਅ ਨੇ ਕਿਹਾ 'ਸੋਨੂੰ ਤੇ ਸਮਿਤਾ ਦਾ ਵਿਆਹ 2019 ਵਿਚ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ, ਇਕ ਪੁੱਤਰ (4) ਤੇ ਧੀ (2)।’ ਉਨ੍ਹਾਂ ਦਸਿਆ ਕਿ ਸਮਿਤਾ ਦੇ ਹਰੀ ਓਮ ਦੇ ਉਨ੍ਹਾਂ ਦੇ ਪੋਤੇ ਨੂੰ ਟਿਊਸ਼ਨ ਪੜ੍ਹਾਉਣ ਆਉਂਦਾ ਸੀ, ਨਾਲ ਪ੍ਰੇਮ ਸਬੰਧ ਸਨ। ਇਸ ਸਮੇਂ ਦੌਰਾਨ ਉਸ ਦੀ ਸਮਿਤਾ ਨਾਲ ਦੋਸਤੀ ਹੋ ਗਈ। ਪ੍ਰੇਮ ਸਬੰਧਾਂ ਬਾਰੇ ਪਤਾ ਲੱਗਣ 'ਤੇ, ਸੋਨੂੰ ਨੇ ਇਕ ਵਾਰ ਸਮਿਤਾ ਨੂੰ ਕੁੱਟਿਆ ਸੀ ਅਤੇ ਹਰੀ ਓਮ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿਤਾ ਸੀ। ਜਿਸ ਤੋਂ ਬਾਅਦ, ਦੋਵਾਂ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਅਤੇ ਘਟਨਾ ਨੂੰ ਅੰਜ਼ਾਮ ਦਿਤਾ।
ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦਾ ਹੱਥ ਕੁੱਟਮਾਰ ਨਾਲ ਟੁੱਟ ਗਿਆ, ਅੱਖ ਦੇ ਨੇੜੇ ਵੀ ਜ਼ਖ਼ਮ ਹੈ। ਉਨ੍ਹਾਂ ਦੱਸਿਆ ਕਿ ਸੋਨੂੰ ਰਾਤ 12 ਵਜੇ ਤਕ ਘਰ ਨਹੀਂ ਪਰਤਿਆ, ਮੈਂ ਉਡੀਕ ਕਰਦੇ ਹੋਏ ਸੌਂ ਗਿਆ। ਜਦੋਂ ਮੈਂ ਸਵੇਰੇ ਉੱਠਿਆ, ਤਾਂ ਮੈਂ ਦੇਖਿਆ ਕਿ ਸੋਨੂੰ ਦਾ ਈ-ਰਿਕਸ਼ਾ ਦਰਵਾਜ਼ੇ 'ਤੇ ਖੜ੍ਹਾ ਸੀ। ਜਦੋਂ ਮੈਂ ਆਵਾਜ਼ ਮਾਰੀ ਤਾਂ ਮੈਨੂੰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ, ਇਸ ਲਈ ਮੈਂ ਅੰਦਰ ਚਲਾ ਗਿਆ।
ਸੋਨੂੰ ਦੇ ਪਿਤਾ ਨੇ ਅੱਗੇ ਦਸਿਆ ਕਿ ਮੈਂ ਉੱਥੇ ਦੇਖਿਆ ਕਿ ਸੋਨੂੰ ਜ਼ਮੀਨ 'ਤੇ ਪਿਆ ਸੀ, ਉਸ ਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਸੀ। ਉਹ ਸਿਰਫ਼ ਉਸ ਦੇ ਅੰਡਰਗਾਰਮੈਂਟ ਵਿਚ ਸੀ। ਉਸ ਦੇ ਪੂਰੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਹਨ। ਨੱਕ ਅਤੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਗਲਾ ਘੁੱਟਣ ਦਾ ਵੀ ਨਿਸ਼ਾਨ ਹੈ। ਜਦੋਂ ਇਸ ਸਬੰਧੀ ਉਸ ਦੀ ਪਤਨੀ ਸਮਿਤਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਦਸਿਆ ਕਿ ਰਾਤ ਨੂੰ ਸੋਨੂੰ ਤੇ ਹਰੀ ਓਮ ਦੋਵਾਂ ਵਿਚਕਾਰ ਝਗੜਾ ਹੋਇਆ ਸੀ, ਹਰੀ ਓਮ ਰਾਤ ਨੂੰ ਲਗਭਗ 1.30 ਵਜੇ ਘਰ ਆਇਆ ਪਰ ਉਸ ਨੂੰ ਨਹੀਂ ਪਤਾ ਕਿ ਸੋਨੂੰ ਦੀ ਮੌਤ ਕਿਵੇਂ ਹੋਈ। ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more news apart from In Bihar, A Wife Killed Her Husband in Collusion With Her Lover Tutor Latest News in Punjabi stay tuned to Rozana Spokesman.)