LPG Price Hike: ਮਾਰਚ ਮਹੀਨੇ ਦੀ ਸ਼ੁਰੂਆਤ 'ਚ ਝਟਕਾ, LPG ਸਿਲੰਡਰ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ? 
Published : Mar 1, 2024, 10:03 am IST
Updated : Mar 1, 2024, 10:03 am IST
SHARE ARTICLE
LPG cylinder became expensive in March
LPG cylinder became expensive in March

ਹਾਲਾਂਕਿ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ

LPG Price Hike: ਨਵੀਂ ਦਿੱਲੀ: ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਹੀ ਲੋਕਾਂ ਨੂੰ ਝਟਕਾ ਲੱਗਿਆ ਹੈ। ਹਰ ਮਹੀਨੇ ਦੀ ਸ਼ੁਰੂਆਤ ਵਿਚ ਤੇਲ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਸੋਧ ਕਰਦੀਆਂ ਹਨ। ਅੱਜ ਵੀ ਇਨ੍ਹਾਂ ਦੀਆਂ ਕੀਮਤਾਂ ਸਾਰੇ ਸ਼ਹਿਰਾਂ ਵਿਚ ਕੀਮਤਾਂ ਅਪਡੇਟ ਕੀਤੀਆਂ ਗਈਆਂ ਹਨ। 
ਤੇਲ ਕੰਪਨੀਆਂ ਨੇ ਇਕ ਵਾਰ ਫਿਰ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਵਾਰ ਕਮਰਸ਼ੀਅਲ ਸਿਲੰਡਰ 'ਚ 25.50 ਰੁਪਏ ਦਾ ਵਾਧਾ ਹੋਇਆ ਹੈ। 

ਹਾਲਾਂਕਿ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹੁਣ ਰਾਜਧਾਨੀ ਦਿੱਲੀ 'ਚ 19 ਕਿਲੋ ਦਾ ਗੈਸ ਸਿਲੰਡਰ 1,769.50 ਰੁਪਏ 'ਚ ਮਿਲੇਗਾ। ਕੋਲਕਾਤਾ 'ਚ ਵਪਾਰਕ ਸਿਲੰਡਰ ਦੀ ਕੀਮਤ 24 ਰੁਪਏ ਵਧ ਗਈ ਹੈ, ਜਦਕਿ ਚੇਨਈ 'ਚ 23.50 ਰੁਪਏ ਵਧ ਗਈ ਹੈ। ਅੱਜ ਤੋਂ ਦੇਸ਼ ਦੇ ਸਾਰੇ ਸ਼ਹਿਰਾਂ ਵਿਚ ਐਲਪੀਜੀ ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।  

ਤੇਲ ਕੰਪਨੀਆਂ ਨੇ ਸਿਰਫ਼ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ ਜਦਕਿ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਸਿਲੰਡਰ ਦੀਆਂ ਕੀਮਤਾਂ ਪਿਛਲੀ ਵਾਰ ਅਗਸਤ ਵਿੱਚ ਬਦਲੀਆਂ ਗਈਆਂ ਸਨ। ਰਾਜਧਾਨੀ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1795 ਰੁਪਏ ਹੋ ਗਈ ਹੈ। ਫਰਵਰੀ 'ਚ ਇਨ੍ਹਾਂ ਦੀ ਕੀਮਤ 1769.50 ਰੁਪਏ ਸੀ। ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1911 ਰੁਪਏ ਹੈ। ਪਿਛਲੇ ਮਹੀਨੇ ਇਨ੍ਹਾਂ ਦੀ ਕੀਮਤ 1,887 ਰੁਪਏ ਸੀ। ਮੁੰਬਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1,749 ਰੁਪਏ ਹੋ ਗਈ ਹੈ। ਚੇਨਈ ਵਿਚ ਵਪਾਰਕ ਸਿਲੰਡਰ ਦੀ ਕੀਮਤ 1,960.50 ਰੁਪਏ ਹੈ। 

(For more Punjabi news apart from LPG cylinder became expensive in March, stay tuned to Rozana Spokesman)

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement