ਚੰਦਾ ਕੋਛੜ ਵਿਰੁਧ ਹੋਵੇਗੀ ਜਾਂਚ
Published : Jun 1, 2018, 4:13 am IST
Updated : Jun 1, 2018, 4:13 am IST
SHARE ARTICLE
Chanda kochar
Chanda kochar

ਆਈ.ਸੀ.ਆਈ.ਸੀ.ਆਈ. ਬੈਂਕ ਨੇ ਦਸਿਆ ਕਿ ਬੈਂਕ ਦੀ ਸੀ.ਈ.ਓ. ਵਿਰੁਧ ਲੱਗੇ ਦੋਸ਼ਾ ਦੀ ਸੁਤੰਤਰ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬੈਂਕ ਬੋਰਡ ਨੇ ਇਸ....

ਨਵੀਂ ਦਿੱਲੀ: ਆਈ.ਸੀ.ਆਈ.ਸੀ.ਆਈ. ਬੈਂਕ ਨੇ ਦਸਿਆ ਕਿ ਬੈਂਕ ਦੀ ਸੀ.ਈ.ਓ. ਵਿਰੁਧ ਲੱਗੇ ਦੋਸ਼ਾ ਦੀ ਸੁਤੰਤਰ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬੈਂਕ ਬੋਰਡ ਨੇ ਇਸ ਮਾਮਲੇ 'ਚ ਜਾਂਚ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਅਗਵਾਈ ਆਜ਼ਾਦ ਵਿਅਕਤੀ ਕਰੇਗਾ। ਕਮੇਟੀ ਇਹ ਜਾਂਚ ਕਰੇਗੀ ਕਿ ਕਰਜ਼ੇ ਦੇਣ ਦੇ ਮਾਮਲੇ 'ਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ ਜਾਂ ਨਹੀਂ।

ਬੈਂਕ ਦਾ ਕਹਿਣਾ ਹੈ ਕਿ ਉਸ ਦੀ ਆਡਿਟ ਕਮੇਟੀ ਕਾਰਵਾਈ ਸਬੰਧੀ ਅੱਗੇ ਫ਼ੈਸਲਾ ਕਰੇਗੀ। ਆਡਿਟ ਕਮੇਟੀ ਹੀ ਜਾਂਚ ਕਮੇਟੀ ਦੇ ਮੁਖੀ ਦੀ ਨਿਯੁਕਤੀ ਕਰੇਗੀ। ਨਾਲ ਹੀ ਇਹ ਕਮੇਟੀ ਜਾਂਚ ਕਮੇਟੀ ਨੂੰ ਮਾਮਲੇ ਦੀ ਜਾਂਚ ਦੌਰਾਨ ਉਸ ਦੀ ਕਾਨੂੰਨੀ ਅਤੇ ਪੇਸ਼ੇਵਰ ਸਹਿਯੋਗ ਸਬੰਧੀ ਵੀ ਮਦਦ ਕਰੇਗੀ।ਇਸ ਤੋਂ ਪਹਿਲਾਂ ਬਲੂਮਬਰਗ ਨੇ ਦਾਅਵਾ ਕੀਤਾ ਸੀ ਕਿ ਆਈ.ਸੀ.ਆਈ.ਸੀ.ਆਈ. ਬੈਂਕ ਦਾ ਚੰਗਾ ਕੋਛੜ 'ਤੇ ਭਰੋਸ ਡਗਮਗਾ ਰਿਹਾ ਹੈ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੋਛੜ ਵਿਰੁਧ ਕਦੇ ਵੀ ਅੰਤਰਿਮ ਤੌਰ 'ਤੇ ਜਾਂਚ ਪੜਤਾਨ ਸ਼ੁਰੂ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਚੰਦਾ ਕੋਛੜ ਦੇ ਪਤੀ ਦੀਪਕ ਕੋਛੜ ਦੀ ਕੰਪਨੀ ਯੂਪਾਵਰ ਰਨਿਊਏਬਲਜ਼ ਦੇ ਨਿਰਦੇਸ਼ਕ ਉਮਾਨਾਥ ਨਾਇਕ ਤੋਂ ਘੰਟਿਆਂਬੱਧੀ ਪੁਛਗਿਛ ਕਰ ਚੁਕੀ ਹੈ। ਪਿਛਲੇ ਮਹੀਨੇ ਹੀ ਮਾਮਲੇ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੇ ਬੋਰਡ ਨੇ ਚੰਦਾ ਕੋਛੜ 'ਤੇ ਪੂਰਾ ਭਰੋਸਾ ਜਤਾਇਆ ਸੀ ਪਰ ਬਾਅਦ 'ਚ ਬਲੂਮਬਰਗ ਨੇ ਦਾਅਵਾ ਕੀਤਾ ਕਿ ਚੰਦਾ ਕੋਛੜ ਦੇ ਮਾਮਲੇ 'ਚ ਬੈਂਕ ਦੇ ਬੋਰਡ 'ਚ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਕਰਜ਼ ਮਾਮਲੇ 'ਚ ਨਿਰਪੱਖ ਜਾਂਚ ਤਕ ਚੰਦਾ ਕੋਛੜ ਨੂੰ ਸੀ.ਈ.ਓ. ਅਹੁਦਾ ਛੱਡ ਦੇਣਾ ਚਾਹੀਦਾ ਹੈ।

ਬਲੂਮਬਰਗ ਦੀ ਰੀਪੋਰਟ ਮੁਤਾਬਕ ਬੈਂਕ ਦੇ ਕੁਝ ਡਾਇਰੈਟਕਟਰ ਚੰਦਾ ਕੋਛੜ ਦੇ ਅਹੁਦੇ 'ਤੇ ਬਣੇ ਰਹਿਣ ਦਾ ਵਿਰੋਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਸੀ.ਬੀ.ਆਈ. ਨੇ 2012 'ਚ ਵੀਡੀਉਕਾਨ ਸਮੂਹ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਵਲੋਂ 3250 ਕਰੋੜ ਰੁਪਏ ਦਾ ਕਰਜ਼ ਦੇਣ ਸਬੰਧੀ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਚੰਦਾ ਕੋਛੜ ਦੇ ਪਤੀ ਦੀਪਕ ਕੋਛੜ ਵਲੋਂ ਸਥਾਪਤ 'ਨੂਪਾਵਰ ਰਨਿਊਏਬਲਜ਼' ਦੇ ਨਿਰਦੇਸ਼ਕ ਉਮਾਨਾਥ ਬੈਕੁੰਠ ਨਾਇਕ ਤੋਂ ਪੁਛਗਿਛ ਕੀਤੀ ਸੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement