
ਮੰਗਲਵਾਰ ਨੂੰ ਆਖ਼ਰੀ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ ਵਾਲਾ ਸੈਂਸੈਕਸ 1,564.45 ਅੰਕ ਯਾਨੀ 2.70 ਫੀਸਦੀ ਦੇ ਉਛਾਲ ਨਾਲ 59,537.07 'ਤੇ ਬੰਦ ਹੋਇਆ।
ਮੁੰਬਈ - ਅੱਜ ਵੀਰਵਾਰ ਨੂੰ ਹਫ਼ਤਾਵਾਰੀ ਮਿਆਦ ਪੁੱਗਣ ਵਾਲੇ ਦਿਨ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਅੱਜ ਦੇ ਕਾਰੋਬਾਰ 'ਚ ਆਈ.ਟੀ., ਐਨਰਜੀ ਅਤੇ ਫਾਰਮਾ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ, ਜਦੋਂ ਕਿ ਮੈਟਲ, ਐੱਫ.ਐੱਮ.ਸੀ.ਜੀ. ਅਤੇ ਪੀ.ਐੱਸ.ਈ. ਦੇ ਸ਼ੇਅਰਾਂ 'ਚ ਦਬਾਅ ਰਿਹਾ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 770.48 ਅੰਕ ਭਾਵ 1.29 ਫੀਸਦੀ ਦੀ ਗਿਰਾਵਟ ਨਾਲ 58,766.59 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 216.50 ਅੰਕ ਭਾਵ 1.22 ਫੀਸਦੀ ਡਿੱਗ ਕੇ 17,542.80 'ਤੇ ਬੰਦ ਹੋਇਆ।
ਬੁੱਧਵਾਰ ਨੂੰ ਗਣੇਸ਼ ਚਤੁਰਥੀ ਦੇ ਕਾਰਨ ਸ਼ੇਅਰ ਬਾਜ਼ਾਰ ਕਾਰੋਬਾਰ ਲਈ ਬੰਦ ਰਹੇ। ਮੰਗਲਵਾਰ ਨੂੰ ਆਖ਼ਰੀ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ ਵਾਲਾ ਸੈਂਸੈਕਸ 1,564.45 ਅੰਕ ਯਾਨੀ 2.70 ਫੀਸਦੀ ਦੇ ਉਛਾਲ ਨਾਲ 59,537.07 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 446.40 ਅੰਕ ਭਾਵ 2.58 ਫ਼ੀਸਦੀ ਦੇ ਵਾਧੇ ਨਾਲ 17,759.30 'ਤੇ ਬੰਦ ਹੋਇਆ।
ਖ਼ਾਸ ਗੱਲ ਇਹ ਹੈ ਕਿ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਸਾਲ 2022 ਲਈ ਭਾਰਤ ਦੀ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਭਾਰਤ ਦੀ ਜੀਡੀਪੀ 2022 ਵਿਚ 7.7 ਫ਼ੀਸਦੀ ਦੀ ਦਰ ਨਾਲ ਵਧੇਗੀ। ਇਸ ਤੋਂ ਪਹਿਲਾਂ ਰੇਟਿੰਗ ਏਜੰਸੀ ਨੇ ਜੀਡੀਪੀ ਵਿਕਾਸ ਦਰ 8.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।