
ਨਵਾਂ ਬੈਂਕ ਖੇਤਰ ਦੀ ਕੁਸ਼ਲਤਾ ਅਤੇ ਸਮਾਜਕ ਵਿਕਾਸ ਨੂੰ ਵਧਾਏਗਾ
ਤਿਆਨਜਿਨ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਨੇ ਖੇਤਰ ਦੀ ਕੁਸ਼ਲਤਾ ਅਤੇ ਸਮਾਜਕ ਵਿਕਾਸ ਨੂੰ ਵਧਾਉਣ ਲਈ ਇਕ ਵਿਕਾਸ ਬੈਂਕ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਵਾਂਗ ਨੇ ਕਿਹਾ ਕਿ ਮੈਂਬਰ ਦੇਸ਼ਾਂ ਵਿਚਾਲੇ 10 ਸਾਲ ਦੀ ਵਿਚਾਰ-ਵਟਾਂਦਰੇ ਤੋਂ ਬਾਅਦ ਚੀਨੀ ਪ੍ਰਸਤਾਵ ਬੈਂਕ ਦੀ ਸਥਾਪਨਾ ਨੂੰ ਮਨਜ਼ੂਰੀ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵਾਂ ਬੈਂਕ ਖੇਤਰ ਦੀ ਕੁਸ਼ਲਤਾ ਅਤੇ ਸਮਾਜਕ ਵਿਕਾਸ ਨੂੰ ਵਧਾਏਗਾ। ਹਾਲਾਂਕਿ, ਉਨ੍ਹਾਂ ਨੇ ਬੈਂਕ ਸਥਾਪਤ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਐਸ.ਸੀ.ਓ. ਇਸ ਮਹੱਤਵਪੂਰਨ ਪ੍ਰਕਿਰਿਆ ਦੀ ਸ਼ੁਰੂਆਤ ਕਰੇਗਾ ਅਤੇ ਯੂਰੋਏਸ਼ੀਆਈ ਖੇਤਰ ਵਿਚ ਇਕ ਹੋਰ ਬਹੁਪੱਖੀ ਮੰਚ ਹੋਵੇਗਾ।
ਵਾਂਗ ਨੇ ਕਿਹਾ ਕਿ ਨਾ ਸਿਰਫ ਮੈਂਬਰ ਦੇਸ਼ਾਂ ਲਈ ਬਲਕਿ ਸਾਡੇ ਖੇਤਰ ਲਈ ਵੀ ਜਸ਼ਨ ਮਨਾਉਣਾ ਚੰਗੀ ਗੱਲ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਤੋਂ ਪਹਿਲਾਂ ਅਪਣੇ ਉਦਘਾਟਨੀ ਭਾਸ਼ਣ ’ਚ SCO ਦੇ ਮੈਂਬਰ ਦੇਸ਼ਾਂ ਨੂੰ 10 ਦੇਸ਼ਾਂ ਦੇ ਸਮੂਹ ਦੀ ਵਧਦੀ ਅਪੀਲ ਨੂੰ ਧਿਆਨ ’ਚ ਰਖਦੇ ਹੋਏ ਵਿਕਾਸ ਬੈਂਕ ਦੀ ਸਥਾਪਨਾ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਸੀ।
ਚੀਨ ਬ੍ਰਿਕਸ ਦੇ ਨਿਊ ਡਿਵੈਲਪਮੈਂਟ ਬੈਂਕ (ਐਨ.ਡੀ.ਬੀ.) ਅਤੇ ਏਸ਼ੀਅਨ ਇਨਵੈਸਟਮੈਂਟ ਇਨਫਰਾਸਟਰੱਕਚਰ ਬੈਂਕ (ਏ.ਆਈ.ਆਈ.ਬੀ.) ਦੀ ਤਰਜ਼ ਉਤੇ ਇਕ ਵਿਕਾਸ ਬੈਂਕ ਸਥਾਪਤ ਕਰਨ ਲਈ ਸਮੂਹ ਉਤੇ ਜ਼ੋਰ ਦੇ ਰਿਹਾ ਸੀ, ਜਿਸ ਵਿਚ ਭਾਰਤ ਦੂਜਾ ਸੱਭ ਤੋਂ ਵੱਡਾ ਸ਼ੇਅਰਧਾਰਕ ਹੈ।
ਚੀਨ ਸਥਿਤ ਦੋਵੇਂ ਬੈਂਕ, ਜਿਨ੍ਹਾਂ ਨੂੰ ਸ਼ੁਰੂ ਵਿਚ ਆਈ.ਐਮ.ਐਫ., ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ (ਏ.ਡੀ.ਬੀ.) ਦੇ ਮੁਕਾਬਲੇਬਾਜ਼ ਮੰਨਿਆ ਜਾਂਦਾ ਸੀ, ਹੁਣ ਸਹਿ-ਵਿੱਤੀ ਪੈਟਰਨ ਨਾਲ ਉਨ੍ਹਾਂ ਨਾਲ ਕੰਮ ਕਰ ਰਹੇ ਹਨ। ਵਾਂਗ ਨੇ ਕਿਹਾ ਕਿ ਐਸ.ਸੀ.ਓ. ਨੇ ਲਾਓ ਨੂੰ ਨਵੇਂ SCO ਭਾਈਵਾਲ ਵਜੋਂ ਦਾਖਲ ਕਰਨ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ।