
ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਅਪਣੇ ਫਲੈਗਸ਼ਿਪ ਸਮਾਰਟਫ਼ੋਨਾਂ ਗਲੈਕਜ਼ੀ ਐਸ9 ਅਤੇ ਗਲੈਕਜ਼ੀ ਐਸ9+ ਲਾਂਚ ਕੀਤੇ ਸਨ। ਨਵੇਂ ਸਮਾਰਟਫ਼ੋਨਾਂ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ..
ਨਵੀਂ ਦਿੱਲੀ: ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਅਪਣੇ ਫਲੈਗਸ਼ਿਪ ਸਮਾਰਟਫ਼ੋਨਾਂ ਗਲੈਕਜ਼ੀ ਐਸ9 ਅਤੇ ਗਲੈਕਜ਼ੀ ਐਸ9+ ਲਾਂਚ ਕੀਤੇ ਸਨ। ਨਵੇਂ ਸਮਾਰਟਫ਼ੋਨਾਂ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਪਿਛਲੇ ਗਲੈਕਜ਼ੀ ਐਸ8 ਅਤੇ ਗੈਲੇਕਸੀ ਐਸ8 + ਸਮਾਰਟਫ਼ੋਨਾਂ ਦੀਆਂ ਕੀਮਤਾਂ 'ਚ ਕਟੌਤੀ ਕਰ ਦਿਤੀ ਹੈ।
Galaxy S8 and S8+
ਨਵੀਂ ਕੀਮਤਾਂ ਦੀ ਗੱਲ ਕਰੀਏ ਤਾਂ Samsung Galaxy S8 ਦਾ 64 ਜੀਬੀ ਵੈਰੀਐਂਟ ਹੁਣ 49,990 ਰੁਪਏ 'ਚ ਉਪਲਬਧ ਹੈ। ਜਦਕਿ ਸਮਾਰਟਫ਼ੋਨ ਨੂੰ 57,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਫ਼ੋਨ ਦੀ ਕੀਮਤ 'ਚ 7,910 ਰੁਪਏ ਦੀ ਕਟੌਤੀ ਕੀਤੀ ਗਈ ਹੈ।
Galaxy S8
ਉਥੇ ਹੀ 11,000 ਰੁਪਏ ਦੀ ਕਟੌਤੀ ਤੋਂ ਬਾਅਦ ਗਲੈਕਜ਼ੀ ਐਸ8+ 64 ਜੀਬੀ ਵੈਰੀਐਂਟ ਦੀ ਕੀਮਤ ਹੁਣ 53,900 ਰੁਪਏ ਰਹਿ ਗਈ ਹੈ। ਉਥੇ ਹੀ ਸੈਮਸੰਗ ਗਲੈਕਜ਼ੀ ਐਸ8 ਪਲਸ 128 ਜੀਬੀ ਵੈਰੀਐਂਟ ਹੁਣ 64,900 ਰੁਪਏ 'ਚ ਖਰੀਦਣ ਲਈ ਉਪਲਬਧ ਹੈ।
Galaxy S8 and S8+
ਗਲੈਕਜ਼ੀ S8 ਅਤੇ ਗਲੈਕਜ਼ੀ S8+ ਦਾ 12 ਮੈਗਾਪਿਕਸਲ ਦਾ ਡਿਊਲ ਪਿਕਸਲ ਕੈਮਰਾ ਲੱਗਾ ਹੈ। ਅਪਰਚਰ f//1.27 ਹੈ ਅਤੇ ਆਪਟਿਕਲ ਇਮੇਜ ਸਟੇਬਲਾਈਜ਼ੇਸ਼ਨ ਵੀ ਦਿਤਾ ਗਿਆ ਹੈ। ਫ਼ਰੰਟ ਕੈਮਰਾ 8 ਮੈਗਾਪਿਕਸਲ ਹੈ ਜਿਸ ਦਾ ਅਪਰਚਰ f/1.7 ਹੈ।
Galaxy S8+
ਇਸ 'ਚ ਆਟੋਫੋਕਸ ਵੀ ਹੈ। ਦੋਹਾਂ ਸਮਾਰਟਫ਼ੋਨਾਂ ਦੀ ਇਨਟਰਨਲ ਮੈਮਰੀ 64 ਜੀਬੀ ਹੈ ਅਤੇ 256 ਜੀਬੀ ਤਕ ਦਾ ਮਾਈਕਰੋਐਸਡੀ ਕਾਰਡ ਲਗਾਇਆ ਜਾ ਸਕਦਾ ਹੈ। ਧਿਆਨ ਰਹੇ ਕਿ ਦੋਹਾਂ ਵੈਰੀਐਂਟਸ 'ਚ ਹਾਈਬਰਿਡ ਡਿਊਲ-ਸਿਮ ਕਨਫ਼ੀਗਰੇਸ਼ਨ ਹੈ।