3 ਮਹੀਨਿਆਂ 'ਚ 11 ਰੁਪਏ ਮਹਿੰਗਾ ਹੋਇਆ ਪੈਟਰੋਲ , ਪੜ੍ਹੋ ਅੱਜ ਦੀਆਂ ਕੀਮਤਾਂ
Published : Sep 2, 2020, 11:11 am IST
Updated : Sep 2, 2020, 4:14 pm IST
SHARE ARTICLE
Petrol Diesel Rate
Petrol Diesel Rate

ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦਾ ਮੁੱਲ ਲਗਭਗ ਦੁੱਗਣਾ ਹੋ ਜਾਂਦਾ ਹੈ।

ਨਵੀਂ ਦਿੱਲੀ - ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ( BPCL ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟ਼ਡ (HPCL) ਨੇ ਅੱਜ ਪੈਟਰੋਲ-ਡੀਜ਼ਲ ਦੇ ਮੁੱਲ ਵਿਚ ਕੋਈ ਵਾਧਾ ਨਹੀਂ ਕੀਤਾ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 'ਚ 15 ਦਿਨ ਵਿਚ 1.6 ਰੁਪਏ ਲੀਟਰ ਅਤੇ ਤਿੰਨ ਮਹੀਨੇ ਵਿਚ ਲਗਭਗ 11 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ।

Petrol Diesel RatePetrol Diesel 

ਦਿੱਲੀ ਵਿਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 82.08 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 88.73 ਰੁਪਏ ਪ੍ਰਤੀ ਲੀਟਰ ਉੱਤੇ ਪਹੁੰਚ ਗਿਆ।ਅਗਸਤ ਵਿਚ ਡੀਜ਼ਲ ਦੀਆਂ ਕੀਮਤਾਂ ਦਿੱਲੀ ਵਿਚ 73.56 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿਚ 80.11 ਰੁਪਏ ਪ੍ਰਤੀ ਲੀਟਰ ਉੱਤੇ ਟਿਕੀ ਰਹੀ। ਦੱਸ ਦਈਏ ਕਿ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। ਸਵੇਰੇ 6 ਵਜੇ ਤੋਂ ਹੀ ਨਵੀਆਂ ਦਰਾਂ ਲਾਗੂ ਹੋ ਜਾਂਦੀਆਂ ਹਨ।

Petrol diesel price in Punjab Petrol diesel 

ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦਾ ਮੁੱਲ ਲਗਭਗ ਦੁੱਗਣਾ ਹੋ ਜਾਂਦਾ ਹੈ।
ਅੰਤਰ ਰਾਸ਼ਟਰੀ ਬਾਜ਼ਾਰ ਵਿਚ ਪੈਟਰੋਲ ਡੀਜ਼ਲ ਦੀ ਕੀਮਤ ਵਿਚ ਬਦਲਾਅ ਦਾ ਅਸਰ ਸਿੱਧਾ ਘਰੇਲੂ ਬਾਜ਼ਾਰ ਉੱਤੇ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰ ਰਾਸ਼ਟਰੀ ਬਾਜ਼ਾਰ ਦੀਆਂ ਕੀਮਤਾਂ ਕੀ ਹਨ। ਇਸ ਆਧਾਰ ਉੱਤੇ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ।

Petrol diesel price on 23 february today petrol and diesel ratesPetrol diesel 

ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਅਜੋਕੇ ਪੈਟਰੋਲ ਡੀਜ਼ਲ ਦੇ ਨਵੇਂ ਮੁੱਲ (Petrol Price on 02 September)
-ਦਿੱਲੀ ਪੈਟਰੋਲ 82.08 ਰੁਪਏ ਅਤੇ ਡੀਜ਼ਲ 73.56 ਰੁਪਏ ਪ੍ਰਤੀ ਲੀਟਰ ਹੈ।
-ਮੁੰਬਈ ਪੈਟਰੋਲ ਦੇ ਮੁੱਲ 88.73 ਰੁਪਏ ਅਤੇ ਡੀਜ਼ਲ 80.11 ਰੁਪਏ ਪ੍ਰਤੀ ਲੀਟਰ ਹੈ।

petrol dieselpetrol diesel

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿਚ ਕੀਮਤ
ਪੈਟਰੋਲ ਡੀਜ਼ਲ ਦੀ ਕੀਮਤ ਰੋਜ਼ ਬਦਲਦੀ ਹੈ ਅਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਪੈਟਰੋਲ ਡੀਜ਼ਲ ਦਾ ਰੋਜ਼ ਦਾ ਰੇਟ ਤੁਸੀਂ SMS ਦੇ ਜਰੀਏ ਵੀ ਜਾਣ ਸਕਦੇ ਹਨ।ਇੰਡੀਅਨ ਆਇਲ ਦੇ ਗਾਹਕ RSP ਲਿਖ ਕੇ 9224992249 ਨੰਬਰ ਉੱਤੇ ਅਤੇ ਬੀ ਪੀ ਸੀ ਐਲ ਖਪਤਕਾਰ RSP ਲਿਖ ਕੇ 9223112222 ਨੰਬਰ ਉੱਤੇ ਭੇਜ ਜਾਣਕਾਰੀ ਹਾਸਲ ਕਰ ਸਕਦੇ ਹਨ। ਉੱਥੇ ਹੀ ਐਚ ਪੀ ਸੀ ਐਲ ਖਪਤਕਾਰ HPPrice ਲਿਖ ਕੇ 9222201122 ਨੰਬਰ ਉੱਤੇ ਭੇਜ ਕੇ ਕੀਮਤ ਪਤਾ ਕਰ ਸਕਦੇ ਹਨ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement