ਭਾਰੀ ਵਿਰੋਧ ਮਗਰੋਂ ਸਰਕਾਰ ਨੇ ‘ਸੰਚਾਰ ਸਾਥੀ' ਐਪ ਦੀ ਲਾਜ਼ਮੀ ਪ੍ਰੀ-ਇੰਸਟਾਲੇਸ਼ਨ ਦੇ ਹੁਕਮ ਵਾਪਸ ਲਏ
Published : Dec 3, 2025, 9:11 pm IST
Updated : Dec 3, 2025, 9:11 pm IST
SHARE ARTICLE
After massive protests, the government withdrew the order for mandatory pre-installation of the 'Sanchar Saathi' app.
After massive protests, the government withdrew the order for mandatory pre-installation of the 'Sanchar Saathi' app.

ਵਿਰੋਧੀ ਧਿਰ ਨੇ ਐਪ ਨੂੰ ਲੋਕਾਂ ਦੀ ਜਾਸੂਸੀ ਲਈ ਵਰਤੇ ਜਾਣ ਦੇ ਪ੍ਰਗਟਾਇਆ ਸੀ ਸ਼ੱਕ

ਨਵੀਂ ਦਿੱਲੀ : ਸਰਕਾਰ ਨੇ ਸਮਾਰਟਫੋਨ ਉਤੇ ਸਾਈਬਰ ਸੁਰੱਖਿਆ ਐਪ ‘ਸੰਚਾਰ ਸਾਥੀ’ ਨੂੰ ਪਹਿਲਾਂ ਤੋਂ ਇੰਸਟਾਲ ਕਰਨ ਦਾ ਅਪਣਾ ਹੁਕਮ ਵਾਪਸ ਲੈ ਲਿਆ ਹੈ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਉਹ ਸਿਰਫ ਇਕ ਦਿਨ ਵਿਚ ਸਵੈਇੱਛੁਕ ਐਪ ਡਾਊਨਲੋਡ ਵਿਚ 10 ਗੁਣਾ ਵਾਧਾ ਹੋਣ ਤੋਂ ਬਾਅਦ ‘ਸੰਚਾਰ ਸਾਥੀ’ ਐਪ ਨੂੰ ਪ੍ਰੀ-ਇੰਸਟਾਲ ਕਰਨ ਦੇ ਹੁਕਮ ਨੂੰ ਹਟਾ ਰਿਹਾ ਹੈ।

ਵਿਭਾਗ ਨੇ ਇਕ ਬਿਆਨ ਵਿਚ ਕਿਹਾ, ‘‘ਉਪਭੋਗਤਾਵਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਅਤੇ ਐਪ ਨੂੰ ਸਥਾਪਤ ਕਰਨ ਦਾ ਹੁਕਮ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਐਪ ਨੂੰ ਘੱਟ ਜਾਗਰੂਕ ਨਾਗਰਿਕਾਂ ਲਈ ਆਸਾਨੀ ਨਾਲ ਉਪਲਬਧ ਕਰਵਾਉਣਾ ਸੀ। ਪਿਛਲੇ ਇਕ ਦਿਨ ’ਚ, 6 ਲੱਖ ਨਾਗਰਿਕਾਂ ਨੇ ਐਪ ਨੂੰ ਡਾਊਨਲੋਡ ਕੀਤਾ, ਜੋ ਕਿ ਇਸ ਦੀ ਵਰਤੋਂ ਵਿਚ 10 ਗੁਣਾ ਵਾਧਾ ਹੈ। ਸੰਚਾਰ ਸਾਥੀ ਦੀ ਵੱਧ ਰਹੀ ਮਕਬੂਲੀਅਤ ਨੂੰ ਵੇਖਦੇ ਹੋਏ ਸਰਕਾਰ ਨੇ ਮੋਬਾਈਲ ਨਿਰਮਾਤਾਵਾਂ ਲਈ ਪ੍ਰੀ-ਇੰਸਟਾਲੇਸ਼ਨ ਲਾਜ਼ਮੀ ਨਾ ਕਰਨ ਦਾ ਫੈਸਲਾ ਕੀਤਾ ਹੈ।’’

28 ਨਵੰਬਰ ਦੇ ਹੁਕਮ ’ਚ, ਦੂਰਸੰਚਾਰ ਵਿਭਾਗ ਨੇ ਸਮਾਰਟਫੋਨ ਨਿਰਮਾਤਾਵਾਂ ਨੂੰ ਸਾਰੇ ਨਵੇਂ ਡਿਵਾਈਸਾਂ ਉਤੇ ਐਪ ਨੂੰ ਪਹਿਲਾਂ ਤੋਂ ਇੰਸਟਾਲ ਕਰਨ ਅਤੇ ਇਸ ਨੂੰ ਪੁਰਾਣੇ ਡਿਵਾਈਸਾਂ ਉਤੇ ਅਪਡੇਟ ਕਰਨ ਦੇ ਹੁਕਮ ਦਿਤੇ ਸਨ। ਇਸ ਹੁਕਮ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਨੇ ਜਾਸੂਸੀ ਦੀਆਂ ਚਿੰਤਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਐਪ ਕਾਲਾਂ ਸੁਣ ਸਕਦੀ ਹੈ ਅਤੇ ਸੰਦੇਸ਼ਾਂ ਦੀ ਨਿਗਰਾਨੀ ਕਰ ਸਕਦੀ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement