Adani Hindenburg Case: ਸੁਪ੍ਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਤੇਜ਼ੀ; ਮੁਕੇਸ਼ ਅੰਬਾਨੀ ਨੂੰ ਵੀ ਪਛਾੜਿਆ
Published : Jan 4, 2024, 12:53 pm IST
Updated : Jan 4, 2024, 12:53 pm IST
SHARE ARTICLE
Adani family overtakes Ambanis as India’s richest after SC ruling
Adani family overtakes Ambanis as India’s richest after SC ruling

ਭਾਰਤ ਦੇ ਸੱਭ ਤੋਂ ਅਮੀਰ ਪ੍ਰਮੋਟਰ ਦੇ ਸਿਰਲੇਖ ਨੂੰ ਮੁੜ ਹਾਸਲ ਕੀਤਾ

Adani Hindenburg Case: ਅਡਾਨੀ-ਹਿੰਡਨਬਰਗ ਮਾਮਲੇ 'ਚ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਡਾਨੀ ਗਰੁੱਪ ਨੂੰ ਸ਼ੇਅਰ ਬਾਜ਼ਾਰ 'ਚ ਵੱਡਾ ਫਾਇਦਾ ਦੇਖਣ ਨੂੰ ਮਿਲਿਆ। ਫੈਸਲੇ ਤੋਂ ਬਾਅਦ ਅਡਾਨੀ ਗਰੁੱਪ ਦੇ ਸਟਾਕ 'ਚ 12 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਣ 15 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ।  

ਬਿਜ਼ਨਸ ਸਟੈਂਡਰਡ ਦੀ ਰੀਪੋਰਟ ਮੁਤਾਬਕ ਇਨ੍ਹਾਂ ਲਾਭਾਂ ਦੇ ਨਤੀਜੇ ਵਜੋਂ, ਗੌਤਮ ਅਡਾਨੀ ਪ੍ਰਵਾਰ ਨੇ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਛਾੜਦੇ ਹੋਏ, ਭਾਰਤ ਦੇ ਸੱਭ ਤੋਂ ਅਮੀਰ ਪ੍ਰਮੋਟਰ ਦੇ ਸਿਰਲੇਖ ਨੂੰ ਮੁੜ ਪ੍ਰਾਪਤ ਕਰ ਲਿਆ ਹੈ। ਬੁੱਧਵਾਰ ਨੂੰ ਗੌਤਮ ਅਡਾਨੀ ਪ੍ਰਵਾਰ ਦੀ ਕੁੱਲ ਜਾਇਦਾਦ ਵਧ ਕੇ 9.37 ਲੱਖ ਕਰੋੜ ਹੋ ਗਈ, ਜੋ ਇਕ ਦਿਨ ਪਹਿਲਾਂ 8.98 ਲੱਖ ਕਰੋੜ ਸੀ। ਇਸ ਦੇ ਮੁਕਾਬਲੇ ਮੁਕੇਸ਼ ਅੰਬਾਨੀ ਪ੍ਰਵਾਰ ਦੀ ਕੁੱਲ ਜਾਇਦਾਦ ਇਸ ਸਮੇਂ ਦੌਰਾਨ 9.38 ਲੱਖ ਕਰੋੜ ਤੋਂ ਘੱਟ ਕੇ 9.28 ਲੱਖ ਕਰੋੜ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਅਡਾਨੀ ਐਨਰਜੀ ਸਲਿਊਸ਼ਨਜ਼ ਨੂੰ ਸੱਭ ਤੋਂ ਵੱਧ 11.60% ਦਾ ਫਾਇਦਾ ਹੋਇਆ। ਅਡਾਨੀ ਟੋਟਲ ਗੈਸ 'ਚ 9.84 ਫ਼ੀ ਸਦੀ, ਅਡਾਨੀ ਗ੍ਰੀਨ ਐਨਰਜੀ 'ਚ 6 ਫ਼ੀ ਸਦੀ, ਅਡਾਨੀ ਪਾਵਰ 'ਚ 5 ਫ਼ੀ ਸਦੀ, ਅਡਾਨੀ ਵਿਲਮਰ 'ਚ 3.97 ਫ਼ੀ ਸਦੀ, ਐਨ.ਡੀ.ਟੀ.ਵੀ. 'ਚ 3.66 ਫ਼ੀ ਸਦੀ, ਅਡਾਨੀ ਇੰਟਰਪ੍ਰਾਈਜਿਜ਼ 'ਚ 2.45 ਫ਼ੀ ਸਦੀ, ਅਡਾਨੀ ਪੋਰਟਸ 'ਚ 1.39 ਫ਼ੀ ਸਦੀ, ਅੰਬੂਜਾ ਸੀਮੈਂਟਸ 'ਚ 0.94 ਫ਼ੀ ਸਦੀ ਅਤੇ ਏ.ਸੀ.ਸੀ. 'ਚ 0.10 ਫ਼ੀ ਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ, ਹਿੰਡਨਬਰਗ ਰਿਸਰਚ ਦੀ ਰੀਪੋਰਟ ਤੋਂ ਬਾਅਦ, ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਕਾਫ਼ੀ ਗਿਰਾਵਟ ਆਈ ਸੀ।

ਜ਼ਿਕਰਯੋਗ ਹੈ ਕਿ ਸੁਪ੍ਰੀਮ ਕੋਰਟ ਨੇ ਸੇਬੀ ਦੀ ਜਾਂਚ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਸੇਬੀ ਦੀ ਜਾਂਚ ਵਿਚ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਹੈ। ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ 'ਸੇਬੀ ਜਾਂਚ ਕਰਨ ਲਈ ਸਮਰੱਥ ਏਜੰਸੀ ਹੈ।' ਸੇਬੀ ਨੇ ਹਿੰਡਨਬਰਗ ਬਨਾਮ ਅਡਾਨੀ ਕੇਸ ਦੇ 24 ਵਿਚੋਂ 22 ਮਾਮਲਿਆਂ ਦੀ ਜਾਂਚ ਪੂਰੀ ਕਰ ਲਈ ਹੈ। ਸੁਪ੍ਰੀਮ ਕੋਰਟ ਨੇ ਬਾਕੀ 2 ਮਾਮਲਿਆਂ ਦੀ ਜਾਂਚ ਲਈ ਸੇਬੀ ਨੂੰ 3 ਮਹੀਨੇ ਦਾ ਸਮਾਂ ਦਿਤਾ ਹੈ।

(For more Punjabi news apart from Adani family overtakes Ambanis as India’s richest after SC ruling, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement