RBI News : ਬ੍ਰਾਂਚਾਂ ਬਾਹਰ ਕਤਾਰਾਂ ਤੋਂ ਪ੍ਰੇਸ਼ਾਨ ਹੋਇਆ RBI, 2000 ਦੇ ਨੋਟ ਬਦਲਣ ਲਈ ਪੇਸ਼ ਕੀਤਾ ਨਵਾਂ ਜ਼ਰੀਆ
Published : Jan 5, 2024, 10:15 pm IST
Updated : Jan 5, 2024, 10:15 pm IST
SHARE ARTICLE
RBI 2000 notes
RBI 2000 notes

ਹੁਣ ਡਾਕਘਰਾਂ ਰਾਹੀਂ ਬਦਲੇ ਜਾ ਸਕਣਗੇ 2000 ਰੁਪਏ ਦੇ ਨੋਟ

RBI News : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਿਹਾ ਹੈ ਕਿ 2,000 ਰੁਪਏ ਦੇ ਪਾਬੰਦੀਸ਼ੁਦਾ ਨੋਟਾਂ ਨੂੰ ਡਾਕਘਰਾਂ ਦੀ ਮਦਦ ਨਾਲ ਵੀ ਬਦਲਿਆ ਜਾ ਸਕਦਾ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਅਪਣੀ ਵੈੱਬਸਾਈਟ ’ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਮੂਹ ’ਚ ਕਿਹਾ ਕਿ ਲੋਕ ਬੈਂਕ ਖਾਤੇ ਤਕ ਪਹੁੰਚ ਲਈ ਬੈਂਕ ਦੇ 19 ਦਫਤਰਾਂ ’ਚੋਂ ਕਿਸੇ ਇਕ ਨੂੰ 2,000 ਰੁਪਏ ਦੇ ਨੋਟ ਭੇਜ ਸਕਦੇ ਹਨ। 

ਲੋਕਾਂ ਨੂੰ ਆਨਲਾਈਨ ਉਪਲਬਧ ਅਰਜ਼ੀ ਫਾਰਮ ਭਰਨਾ ਪਵੇਗਾ ਅਤੇ ਇੰਡੀਆ ਪੋਸਟ ਦੀ ਕਿਸੇ ਵੀ ਸਹੂਲਤ ਤੋਂ RBI ਦਫ਼ਤਰ ਨੂੰ ਨੋਟ ਭੇਜਣੇ ਪੈਣਗੇ। ਇਹ ਫਾਰਮ RBI ਦੀ ਵੈੱਬਸਾਈਟ ’ਤੇ ਉਪਲਬਧ ਹੈ। 

ਦਰਅਸਲ, ਲੋਕ ਅਜੇ ਵੀ 2,000 ਰੁਪਏ ਦੇ ਨੋਟ ਬਦਲਣ ਲਈ RBI ਦੇ ਖੇਤਰੀ ਦਫਤਰਾਂ ਦੇ ਬਾਹਰ ਕਤਾਰਾਂ ’ਚ ਖੜ੍ਹੇ ਹਨ। RBI ਦੇ ਆਮ ਪੁੱਛੇ ਜਾਣ ਵਾਲੇ ਸਵਾਲ ਮੁਤਾਬਕ ਕੋਈ ਵੀ ਵਿਅਕਤੀ ਡਾਕਘਰ ਦੀ ਸਹੂਲਤ ਨਾਲ ਰਿਜ਼ਰਵ ਬੈਂਕ ਦੇ 19 ਦਫਤਰਾਂ ’ਚ ਇਕ ਵਾਰ ’ਚ 20,000 ਰੁਪਏ ਤਕ ਦੇ ਨੋਟ ਬਦਲ ਜਾਂ ਜਮ੍ਹਾ ਕਰਵਾ ਸਕਦਾ ਹੈ। 

RBI ਨੇ ਪਿਛਲੇ ਸਾਲ ਮਈ ’ਚ 2,000 ਰੁਪਏ ਦੇ ਨੋਟ ਬੰਦ ਕਰਨ ਦੇ ਅਪਣੇ ਫੈਸਲੇ ਦਾ ਐਲਾਨ ਕੀਤਾ ਸੀ। ਇਹ ਨੋਟ ਪਹਿਲੀ ਵਾਰ ਨਵੰਬਰ 2016 ’ਚ ਨੋਟਬੰਦੀ ਦੇ ਸਮੇਂ ਜਾਰੀ ਕੀਤਾ ਗਿਆ ਸੀ। 

RBI ਨੇ ਕਿਹਾ ਸੀ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨੋਟ ਅਪਣੀ ਉਮੀਦ ਪੂਰੀ ਕਰ ਚੁਕੇ ਹਨ ਅਤੇ ਲੋਕ ਲੈਣ-ਦੇਣ ਲਈ ਵੀ ਇਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ ਹਨ। 

ਮਈ 2023 ਤਕ, 2,000 ਰੁਪਏ ਦੇ ਨੋਟਾਂ ’ਚੋਂ 97.38 ਫ਼ੀ ਸਦੀ ਤੋਂ ਵੱਧ ਵਾਪਸ ਲੈ ਲਏ ਗਏ ਹਨ। ਹਾਲਾਂਕਿ ਹੁਣ ਬੈਂਕ ਬ੍ਰਾਂਚਾਂ ’ਚ ਇਸ ਨੋਟ ਨੂੰ ਬਦਲਣ ਜਾਂ ਜਮ੍ਹਾਂ ਕਰਨ ਦੀ ਇਜਾਜ਼ਤ ਨਹੀਂ ਹੈ, RBI ਨੇ ਬਦਲਵੇਂ ਜ਼ਰੀਏ ਪ੍ਰਦਾਨ ਕੀਤੇ ਹਨ। 

(For more Punjabi news apart RBI News in punjabi, stay tuned to Rozana Spokesman)

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement