LPG ਸਿਲੰਡਰ 'ਤੇ ਸਬਸਿਡੀ ਦਾ ਪੈਸਾ ਮਿਲ ਰਿਹਾ ਜਾਂ ਨਹੀਂ, ਇਸ ਤਰ੍ਹਾਂ ਫ਼ੋਨ 'ਤੇ ਕਰੋ ਚੈੱਕ
Published : Apr 6, 2018, 3:47 pm IST
Updated : Apr 6, 2018, 3:47 pm IST
SHARE ARTICLE
LPG cylinder subsidy
LPG cylinder subsidy

LPG ਸਿਲੰਡਰ 'ਤੇ ਸਰਕਾਰ ਸਬਸਿਡੀ ਦਾ ਪੈਸਾ ਦਿੰਦੀ ਹੈ। ਇਹ ਪੈਸਾ ਤੁਹਾਡੇ ਦਿਤੇ ਗਏ ਬੈਂਕ ਖ਼ਾਤੇ 'ਚ ਕੁੱਝ ਦਿਨਾਂ ਬਾਅਦ ਆ ਜਾਂਦਾ ਹੈ। ਹਾਲਾਂਕਿ ਅੱਜ ਵੀ ਕਈ ਅਜਿਹੇ..

LPG ਸਿਲੰਡਰ 'ਤੇ ਸਰਕਾਰ ਸਬਸਿਡੀ ਦਾ ਪੈਸਾ ਦਿੰਦੀ ਹੈ। ਇਹ ਪੈਸਾ ਤੁਹਾਡੇ ਦਿਤੇ ਗਏ ਬੈਂਕ ਖ਼ਾਤੇ 'ਚ ਕੁੱਝ ਦਿਨਾਂ ਬਾਅਦ ਆ ਜਾਂਦਾ ਹੈ। ਹਾਲਾਂਕਿ ਅੱਜ ਵੀ ਕਈ ਅਜਿਹੇ ਲੋਕ ਹੈ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਪੈਸਾ ਉਨ੍ਹਾਂ ਦੇ ਖ਼ਾਤੇ 'ਚ ਆ ਰਿਹਾ ਹੈ ਜਾਂ ਨਹੀਂ। ਉਥੇ ਹੀ ਜੇਕਰ ਪੈਸਾ ਆ ਰਿਹਾ ਹੈ ਤਾਂ ਕਿਸ ਖ਼ਾਤੇ 'ਚ ਆ ਰਿਹਾ ਹੈ। ਇਸ ਦੇ ਨਾਲ,  ਕਈ ਲੋਕਾਂ ਦੀ ਸਬਸਿਡੀ ਛੁੱਟ ਚੁਕੀ ਹੁੰਦੀ ਹੈ, ਜਦੋਂ ਕਿ ਉਨ੍ਹਾਂ ਨੂੰ ਇਸ ਬਾਰੇ 'ਚ ਜਾਣਕਾਰੀ ਹੀ ਨਹੀਂ ਹੁੰਦੀ। ਅਜਿਹੇ 'ਚ ਤੁਸੀਂ ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਨੂੰ ਆਨਲਾਈਨ ਅਪਣੇ ਮੋਬਾਈਲ ਤੋਂ ਹੀ ਚੈੱਕ ਕਰ ਸਕਦੇ ਹੋ। 

LPG cylinder subsidyLPG cylinder subsidy

ਸਬਸਿਡੀ ਚੈੱਕ ਕਰਨ ਦਾ ਪਰੋਸੈੱਸ
1 .  ਸੱਭ ਤੋਂ ਪਹਿਲਾਂ www.mylpg.in ਵੈਬਸਾਈਟ ਨੂੰ ਫ਼ੋਨ 'ਤੇ ਓਪਨ ਕਰੋ। 
2 .  ਹੁਣ ਤੁਸੀਂ ਜਿਸ ਕੰਪਨੀ ਦਾ ਸਿਲੰਡਰ ਲੈਂਦੇ ਹੋ ਉਸ ਦੇ ਫੋਟੋ 'ਤੇ ਕਲਿਕ ਕਰੋ। 
3 .  ਇੱਥੇ ਕਈ ਸਾਰੇ ਆਪਸ਼ਨ ਆਉਣਗੇ, ਤੁਹਾਨੂੰ Audit Distributor 'ਤੇ ਕਲਿਕ ਕਰਣਾ ਹੈ। 

LPG cylinder subsidyLPG cylinder subsidy

4 .  ਹੁਣ ਅਪਣੀ State, District ਅਤੇ Distributor Agency Name ਨੂੰ ਸਿਲੈਕਟ ਕਰ ਲਵੋ। 
5 .  ਹੁਣ ਸਿਕਿਉਰਿਟੀ ਕੋਡ ਪਾ ਕੇ Proceed 'ਤੇ ਕਲਿਕ ਕਰੋ। 
6 .  ਹੁਣ ਪੇਜ 'ਚ ਹੇਠਾਂ ਦੀ ਤਰਫ਼ Cash Consumption Transfer Details 'ਤੇ ਕਲਿਕ ਕਰੋ। 

LPG cylinder subsidyLPG cylinder subsidy

7 .  ਇੱਥੇ Sequirity Code ਪਾ ਕੇ Proceed 'ਤੇ ਕਲਿਕ ਕਰੋ। 
8 .  ਤੁਹਾਡੇ ਸਿਲੰਡਰ ਦੀ ਸਬਸਿਡੀ ਤੋਂ ਜੁਡ਼ੀ ਡਿਟੇਲ ਆ ਜਾਵੇਗੀ। 

LPG cylinder subsidyLPG cylinder subsidy

ਸਬਸਿਡੀ ਨਹੀਂ ਮਿਲ ਰਹੀ ਤਾਂ ਕਿੱਥੇ ਕਰ ਸਕਦੇ ਹੋ ਸ਼ਿਕਾਇਤ .  .  . 
ਤੁਹਾਡੇ ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇਸ ਦੀ ਆਨਲਾਈਨ ਸ਼ਿਕਾਇਤ ਵੀ ਕਰ ਸਕਦੇ ਹੋ। ਇਸ ਦੇ ਲਈ www.mylpg.in 'ਤੇ ਜਾ ਕੇ Give your feedback online 'ਤੇ ਜਾ ਕੇ ਸ਼ਿਕਾਇਤ ਲਿਖ ਸਕਦੇ ਹੋ। ਇਸ ਤੋਂ ਇਲਾਵਾ, 18002333555  ਦੇ ਟੋਲਫ਼ਰੀ ਨੰਬਰ 'ਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement