RBI ਨੇ ਘਟਾਈ ਵਿਆਜ ਦਰਾਂ, ਘੱਟ ਹੋਵੇਗਾ ਹੋਮ ਲੋਨ ਦੀ EMI ਦਾ ਬੋਝ
Published : Feb 7, 2019, 1:06 pm IST
Updated : Feb 7, 2019, 1:06 pm IST
SHARE ARTICLE
Repo Rate
Repo Rate

ਰਿਜ਼ਰਵ ਬੈਂਕ ਨੇ ਮੌਦਰਿਕ ਸਮਿਖਿਅਕ ਦੀ ਬੈਠਕ ਵਿਚ ਰੈਪੋ ਰੇਟ 0.25 ਬੇਸਿਸ ਪੁਆਇੰਟ ਘਟਾ ਦਿਤਾ ਹੈ। ਰਿਜ਼ਰਵ ਬੈਂਕ ਨੇ ਨੀਤੀਗਤ ਦਰ (ਰੈਪੋ ਰੇਟ) 6.50 ਫ਼ੀ ਸਦੀ ਤੋਂ ਘਟਾ...

ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਮੌਦਰਿਕ ਸਮਿਖਿਅਕ ਦੀ ਬੈਠਕ ਵਿਚ ਰੈਪੋ ਰੇਟ 0.25 ਬੇਸਿਸ ਪੁਆਇੰਟ ਘਟਾ ਦਿਤਾ ਹੈ। ਰਿਜ਼ਰਵ ਬੈਂਕ ਨੇ ਨੀਤੀਗਤ ਦਰ (ਰੈਪੋ ਰੇਟ) 6.50 ਫ਼ੀ ਸਦੀ ਤੋਂ ਘਟਾਕੇ 6.25 ਫ਼ੀ ਸਦੀ ਕਰ ਦਿਤਾ ਹੈ। ਰੈਪੋ ਰੇਟ ਘੱਟ ਹੋਣ ਨਾਲ ਹੋਮ ਲਿਨ,  ਪਰਸਨਲ ਲੋਨ, ਆਟੋ ਲੋਨ ਜਾਂ ਛੋਟੀ ਇਂੰਡਸਟ੍ਰੀਜ਼ ਲਈ ਕਰਜ਼ ਦੀਆਂ ਦਰਾਂ ਵਿਚ ਕਮੀ ਆਵੇਗੀ। ਹਾਲੇ ਹੀ ਦੇ ਰੈਪੋ ਰੇਟ 6.50 ਫ਼ੀ ਸਦੀ ਹੈ ਜਿਸ ਨੂੰ ਆਰਬੀਆਈ ਨੇ ਘਟਾ ਕੇ 6.25 ਫ਼ੀ ਸਦੀ ਕਰ ਦਿਤਾ ਹੈ। ਰੈਪੋ ਰੇਟ 'ਤੇ ਹੀ ਆਰਬੀਆਈ ਬੈਂਕਾਂ ਨੂੰ ਇਕ ਦਿਨ ਲਈ ਉਧਾਰ ਦਿੰਦਾ ਹੈ।

Repo RateRepo Rate

ਇਸ ਰੇਟ ਦੇ ਘਟਣ ਨਾਲ ਬੈਂਕਾਂ ਦਾ ਕਰਜ਼ ਸਸਤਾ ਹੋ ਜਾਂਦਾ ਹੈ। ਕੇਂਦਰੀ ਬੈਂਕ ਨੇ ਪਿਛਲੀ ਤਿੰਨ ਮੌਦਰਿਕ ਕਮੇਟੀ ਬੈਠਕ ਵਿਚ ਪਾਲਿਸੀ ਰੇਟਸ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਇਸ ਵਿੱਤੀ ਸਾਲ ਵਿਚ ਦੋ ਵਾਰ 0.25 - 0.25 ਫ਼ੀ ਸਦੀ ਦੀ ਵਾਧਾ ਕੀਤਾ ਗਿਆ ਸੀ। ਦਸੰਬਰ ਦੀ ਬੈਠਕ ਤੋਂ ਬਾਅਦ ਆਰਬੀਆਈ ਨੇ ਕਿਹਾ ਸੀ ਕਿ ਜੇਕਰ ਮਹਿੰਗਾਈ ਵਿਚ ਤੇਜੀ ਦਾ ਜੋਖਮ ਨਹੀਂ ਵਧਦਾ ਹੈ ਤਾਂ ਇਸ ਵਿਚ ਕਟੌਤੀ ਕੀਤੀ ਜਾਵੇਗੀ। ਜ਼ਰੂਰੀ ਵਸਤਾਂ ਅਤੇ ਤੇਲ ਦੇ ਮੁੱਲ ਵਿਚ ਥੋੜ੍ਹੀ ਕਮੀ ਆਉਣ ਨਾਲ ਛੋਟੇ ਮਹਿੰਗਾਈ ਦਰ ਦਸੰਬਰ 2018 ਵਿਚ 2.19 ਫ਼ੀ ਸਦੀ 'ਤੇ ਆ ਗਈ, ਜੋ 18 ਮਹੀਨੇ ਦਾ ਹੇਠਲਾ ਪੱਧਰ ਹੈ।

Shashi Kant Das Shashi Kant Das

ਥੋਕ ਮਹਿੰਗਾਈ ਦਰ ਦਸੰਬਰ ਵਿਚ 3.80 ਫ਼ੀ ਸਦੀ ਰਹੀ ਜੋ ਅੱਠ ਮਹੀਨੇ ਦੇ ਹੇਠਲੇ ਪੱਧਰ 'ਤੇ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਤਾ ਵਿਚ ਇਹ ਪਹਿਲੀ ਮੌਦਰਿਕ ਨੀਤੀ ਸਮਿਖਿਅਕ ਹੋਈ ਹੈ। ਉਰਜਿਤ ਪਟੇਲ ਦੇ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਦਾਸ   ਨੇ ਦਸੰਬਰ 2018 ਵਿਚ ਅਹੁਦਾ ਸੰਭਾਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement