Auto Sales : ਤਿਉਹਾਰ ਵੀ ਨਹੀਂ ਦੇ ਸਕੇ ਕਾਰ ਡੀਲਰਾਂ ਦੀ ਵਿਕਰੀ ਨੂੰ ਰਫ਼ਤਾਰ , ਸਤੰਬਰ ’ਚ ਗੱਡੀਆਂ ਦੀ ਪ੍ਰਚੂਨ ਵਿਕਰੀ ’ਚ ਆਈ ਗਿਰਾਵਟ
Published : Oct 7, 2024, 4:05 pm IST
Updated : Oct 7, 2024, 4:05 pm IST
SHARE ARTICLE
Auto Sales
Auto Sales

ਪਿਛਲੇ ਸਾਲ ਦੇ ਮੁਕਾਬਲੇ ਵਿਕਰੀ 9 ਫ਼ੀਸਦੀ ਘਟੀ

Auto Sales : ਦੇਸ਼ ਅੰਦਰ ਮੰਗ ’ਚ ਗਿਰਾਵਟ ਕਾਰਨ ਸਤੰਬਰ ’ਚ ਗੱਡੀਆਂ ਦੀ ਪ੍ਰਚੂਨ ਵਿਕਰੀ ’ਚ ਸਾਲਾਨਾ ਆਧਾਰ ’ਤੇ 9 ਫੀਸਦੀ ਦੀ ਗਿਰਾਵਟ ਆਈ ਹੈ। ਉਦਯੋਗ ਸੰਗਠਨ ਫਾਡਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਸਤੰਬਰ ’ਚ ਕੁਲ ਰਜਿਸਟ੍ਰੇਸ਼ਨ ਘਟ ਕੇ 17,23,330 ਇਕਾਈ ਰਹਿ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 18,99,192 ਇਕਾਈ ਸੀ। ਮੁਸਾਫ਼ਰ ਗੱਡੀਆਂ ਅਤੇ ਦੋ ਪਹੀਆ ਗੱਡੀਆਂ ਸਮੇਤ ਜ਼ਿਆਦਾਤਰ ਸ਼੍ਰੇਣੀਆਂ ’ਚ ਸਾਲ-ਦਰ-ਸਾਲ ਆਧਾਰ ’ਤੇ ਗਿਰਾਵਟ ਵੇਖਣ ਨੂੰ ਮਿਲੀ।

ਫ਼ੈਡਰੇਸ਼ਨ ਆਫ਼ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਪ੍ਰਧਾਨ ਮਨੀਸ਼ ਸੀ.ਐਸ. ਵਿਗਨੇਸ਼ਵਰ ਨੇ ਬਿਆਨ ’ਚ ਕਿਹਾ, ‘‘ਗਣੇਸ਼ ਚਤੁਰਥੀ ਅਤੇ ਓੜਮ ਵਰਗੇ ਤਿਉਹਾਰਾਂ ਦੇ ਬਾਵਜੂਦ, ਡੀਲਰਾਂ ਨੇ ਦਸਿਆ ਕਿ ਪ੍ਰਦਰਸ਼ਨ ਕਾਫ਼ੀ ਹੱਦ ਤਕ ਸਥਿਰ ਰਿਹਾ ਹੈ।’’

ਉਨ੍ਹਾਂ ਕਿਹਾ ਕਿ ਵੱਡੇ ਤਿਉਹਾਰਾਂ ਦੇ ਨੇੜੇ ਆਉਣ ਦੇ ਮੱਦੇਨਜ਼ਰ, ਫਾਡਾ ਨੇ ਓ.ਈ.ਐਮਜ਼. (ਅਸਲ ਉਪਕਰਣ ਨਿਰਮਾਤਾਵਾਂ) ਨੂੰ ਵਿੱਤੀ ਝਟਕਿਆਂ ਤੋਂ ਬਚਣ ਲਈ ਤੁਰਤ ਸੁਧਾਰਾਤਮਕ ਉਪਾਅ ਕਰਨ ਦੀ ਅਪੀਲ ਕੀਤੀ ਹੈ।

ਮੁਸਾਫ਼ਰ ਗੱਡੀਆਂ ਦੀ ਵਿਕਰੀ ਸਤੰਬਰ ’ਚ 19 ਫੀਸਦੀ ਘੱਟ ਕੇ 2,75,681 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 3,39,543 ਇਕਾਈ ਸੀ। ਵਿਗਨੇਸ਼ਵਰ ਨੇ ਕਿਹਾ, ‘‘ਸ਼ਰਾਧ ਅਤੇ ਪਿੱਤਰਪਕਸ਼ ਦੇ ਨਾਲ-ਨਾਲ ਭਾਰੀ ਮੀਂਹ ਅਤੇ ਸੁਸਤ ਆਰਥਕਤਾ ਨੇ ਸਥਿਤੀ ਨੂੰ ਹੋਰ ਵਿਗੜ ਦਿਤਾ ਹੈ।’’

ਇਸ ਦੇ ਨਾਲ ਹੀ ਕਾਰੋਬਾਰੀ ਗੱਡੀਆਂ ਦੀ ਰਜਿਸਟ੍ਰੇਸ਼ਨ ਪਿਛਲੇ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ’ਚ 4,80,488 ਇਕਾਈਆਂ ਤੋਂ ਮਾਮੂਲੀ ਘੱਟ ਕੇ ਮੌਜੂਦਾ ਵਿੱਤੀ ਸਾਲ 2024-25 ’ਚ 4,77,381 ਇਕਾਈ ਰਹਿ ਗਈ। ਉਦਯੋਗ ਸੰਗਠਨ ਫਾਡਾ ਨੇ ਦੇਸ਼ ਭਰ ਦੇ 1,429 ਆਰ.ਟੀ.ਓ. ਵਿਚੋਂ 1,365 ਤੋਂ ਅੰਕੜੇ ਇਕੱਠੇ ਕੀਤੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement