GDP News: ਵਿੱਤੀ ਸਾਲ 2023-24 ’ਚ GDP ਵਾਧਾ ਦਰ 8 ਫੀ ਸਦੀ ਤਕ ਪਹੁੰਚਣ ਦੀ ਸੰਭਾਵਨਾ
Published : May 8, 2024, 7:20 pm IST
Updated : May 8, 2024, 7:20 pm IST
SHARE ARTICLE
India’s GDP Growth Is Highly Anticipated To Touch 8% In FY24: CEA
India’s GDP Growth Is Highly Anticipated To Touch 8% In FY24: CEA

ਦਸੰਬਰ 2023 ਨੂੰ ਖਤਮ ਹੋਈ ਤੀਜੀ ਤਿਮਾਹੀ ’ਚ ਭਾਰਤ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) 8.4 ਫੀ ਸਦੀ ਵਧਿਆ ਹੈ।

GDP News: ਮੁੱਖ ਆਰਥਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਬੁਧਵਾਰ ਨੂੰ ਕਿਹਾ ਕਿ 31 ਮਾਰਚ, 2024 ਨੂੰ ਖਤਮ ਵਿੱਤੀ ਸਾਲ ਦੀਆਂ ਤਿੰਨ ਤਿਮਾਹੀਆਂ ’ਚ ਦਰਜ ਮਜ਼ਬੂਤ ਵਿਕਾਸ ਦਰ ਦੇ ਕਾਰਨ 2023-24 ’ਚ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਿਕਾਸ ਦਰ ਦੇ 8 ਫੀ ਸਦੀ ਤਕ ਪਹੁੰਚਣ ਦੀ ਸੰਭਾਵਨਾ ਹੈ।

ਦਸੰਬਰ 2023 ਨੂੰ ਖਤਮ ਹੋਈ ਤੀਜੀ ਤਿਮਾਹੀ ’ਚ ਭਾਰਤ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) 8.4 ਫੀ ਸਦੀ ਵਧਿਆ ਹੈ। ਦੂਜੀ ਤਿਮਾਹੀ ’ਚ ਜੀ.ਡੀ.ਪੀ. ਵਾਧਾ ਦਰ 7.6 ਫੀ ਸਦੀ ਰਹੀ, ਜੋ ਪਹਿਲੀ ਤਿਮਾਹੀ ’ਚ 7.8 ਫੀ ਸਦੀ ਸੀ। ਉਨ੍ਹਾਂ ਐਨ.ਸੀ.ਏ.ਈ.ਆਰ. ਵਲੋਂ ਕਰਵਾਏ ਇਕ ਪ੍ਰੋਗਰਾਮ ’ਚ ਕਿਹਾ, ‘‘ਆਈ.ਐਮ.ਐਫ. ਨੇ ਵਿੱਤੀ ਸਾਲ 2023-24 ਲਈ 7.8 ਫ਼ੀ ਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਜੇ ਤੁਸੀਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਵਿਕਾਸ ਦੀ ਗਤੀ ਨੂੰ ਵੇਖਦੇ ਹੋ, ਤਾਂ ਸਪੱਸ਼ਟ ਤੌਰ ’ਤੇ ਵਿਕਾਸ ਦਰ 8 ਫ਼ੀ ਸਦੀ ਤਕ ਜਾਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੈ।’’

ਇਹ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 2023-24 ’ਚ ਭਾਰਤੀ ਅਰਥਵਿਵਸਥਾ ਲਈ 7.5 ਫ਼ੀ ਸਦੀ ਵਿਕਾਸ ਦਰ ਦੇ ਅਨੁਮਾਨ ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਲਈ ਕੌਮਾਂਤਰੀ ਮੁਦਰਾ ਫੰਡ ਦਾ ਅਨੁਮਾਨ 6.8 ਫੀ ਸਦੀ ਹੈ ਪਰ ਭਾਰਤੀ ਰਿਜ਼ਰਵ ਬੈਂਕ ਨੂੰ 2024-25 ਲਈ 7 ਫੀ ਸਦੀ ਜੀ.ਡੀ.ਪੀ. ਵਿਕਾਸ ਦਰ ਦੀ ਉਮੀਦ ਹੈ। ਵਿੱਤੀ ਸਾਲ 2024-25 ਤੋਂ ਬਾਅਦ ਵਿਕਾਸ ਦਰ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਦੀ ਵਿਕਾਸ ਦਰ 6.5 ਤੋਂ 7 ਫੀ ਸਦੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਦਹਾਕੇ ਦੇ ਮੁਕਾਬਲੇ ਇਸ ਦਹਾਕੇ ’ਚ ਮੁੱਖ ਅੰਤਰ ਵਿੱਤੀ ਅਤੇ ਕਾਰਪੋਰੇਟ ਖੇਤਰ ’ਚ ਗੈਰ-ਵਿੱਤੀ ਖੇਤਰ ਦੀ ਬੈਲੇਂਸ ਸ਼ੀਟ ਨੂੰ ਮਜ਼ਬੂਤ ਕਰਨਾ ਹੈ।

 (For more Punjabi news apart from 'Bad parenting fee' at Georgia restaurant, stay tuned to Rozana Spokesman)

Tags: gdp

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement