ਵਿਵਾਦਾਂ ’ਚ ਮੈਗੀ ਬਣਾਉਣ ਵਾਲੀ Nestle, ਕੰਪਨੀ ਨੇ ਮੰਨਿਆ- 30% ਉਤਪਾਦ ਗੈਰ-ਸਿਹਤਮੰਦ
Published : Jun 8, 2021, 2:15 pm IST
Updated : Jun 8, 2021, 2:15 pm IST
SHARE ARTICLE
Nestle Company
Nestle Company

ਦੁਨੀਆਂ ਦੀ ਸਭ ਤੋਂ ਵੱਡੀ ਫੂਡ ਐਂਡ ਡ੍ਰਿੰਕ ਕੰਪਨੀਆਂ ਵਿਚੋਂ ਇਕ ਨੇਸਲੇ ਇਹਨੀਂ ਦਿਨੀਂ ਕਾਫੀ ਚਰਚਾ ਵਿਚ ਹੈ।

ਨਵੀਂ ਦਿੱਲੀ: ਦੁਨੀਆਂ ਦੀ ਸਭ ਤੋਂ ਵੱਡੀ ਫੂਡ ਐਂਡ ਡ੍ਰਿੰਕ ਕੰਪਨੀਆਂ (Food and drink companies)  ਵਿਚੋਂ ਇਕ ਨੇਸਲੇ (Nestle) ਇਹਨੀਂ ਦਿਨੀਂ ਕਾਫੀ ਚਰਚਾ ਵਿਚ ਹੈ। ਹਾਲ ਹੀ ਵਿਚ ਆਈ ਇਕ ਰਿਪੋਰਟ ਅਨੁਸਾਰ ਮੈਗੀ (Maggie)  ਸਮੇਤ ਨੇਸਲੇ ਦੇ 60 ਫੀਸਦੀ ਉਤਪਾਦ ਸਿਹਤਮੰਦ (Healthy) ਨਹੀਂ ਹਨ।

NestleNestle

 

ਹੁਣ ਨੇਸਲੇ ਨੇ ਖੁਦ ਹੀ ਮੰਨਿਆ ਹੈ ਕਿ ਉਸ ਦੇ ਗਲੋਬਲ ਪ੍ਰੋਡਕਟ ਪੋਰਟਫੋਲੀਓ (Global product portfolio)  ਵਿਚ ਸ਼ਾਮਲ 30% ਉਤਪਾਦ ‘ਗੈਰ-ਸਿਹਤਮੰਦ’ (Unhealthy) ਹਨ। ਇਹ ਉਤਪਾਦ ਵੱਖ-ਵੱਖ ਦੇਸਾਂ ਦੇ ਸਖ਼ਤ ਸਿਹਤ ਮਾਪਦੰਡਾਂ ਉੱਤੇ ਖਰੇ ਨਹੀਂ ਉਤਰੇ। ਰਿਪੋਰਟ ਮੁਤਾਬਕ ਕੰਪਨੀ ਦੇ ਕੁਝ ਉਤਪਾਦ ਅਜਿਹੇ ਵੀ ਹਨ ਜੋ ਪਹਿਲਾਂ ਸਿਹਤਮੰਦ ਨਹੀਂ ਸੀ ਅਤੇ ਉਹਨਾਂ ਨੂੰ ਸੁਧਾਰਨ ਤੋਂ ਬਾਅਦ ਵੀ ਉਹ ਗੈਰ-ਸਿਹਤਮੰਦ ਸ਼੍ਰੇਣੀ ਵਿਚ ਹੀ ਰਹੇ।

MaggieMaggie

 

ਹਾਲਾਂਕਿ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ‘ਕੰਪਨੀ ਗ੍ਰਾਹਕਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ। ਅਗਲੇ ਕੁਝ ਦਿਨਾਂ ਵਿਚ ਕੰਪਨੀ ਗ੍ਰਾਹਕਾਂ ਨਾਲ ਅਪਣਾ ਤਾਲਮੇਲ ਵਧਾ ਰਹੀ ਹੈ’। ਅੰਤਰਰਾਸ਼ਟਰੀ ਬੇਬੀ ਫੂਡ ਐਕਸ਼ਨ ਨੈਟਵਰਕ (International Baby Food Action Network) ਦੇ ਖੇਤਰੀ ਕੋਆਰਡੀਨੇਟਰ ਡਾ. ਅਰੁਣ ਗੁਪਤਾ ਨੇ ਕਿਹਾ ਹੈ ਕਿ ਨੇਸਲੇ ਅਪਣੇ ਉਤਪਾਦ ਉੱਤੇ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕਰਦੀ ਕਿ ਉਹ ਸਿਹਤਮੰਦ ਹੈ ਜਾਂ ਗੈਰ ਸਿਹਤਮੰਦ। ਦੁੱਧ ਤੋਂ ਇਲਾਵਾ ਕੋਈ ਵੀ ਦੋ ਹੋਰ ਉਤਪਾਦਾਂ ਵਾਲਾ ਭੋਜਨ ਉਤਪਾਦ ਅਲਟਰਾ ਪ੍ਰੋਸੈਸਡ ਹੁੰਦਾ ਹੈ।

NestleNestle

 

ਗਲੋਬਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਲਟਰਾ ਪ੍ਰੋਸੈਸਡ ਭੋਜਨ (Ultra processed food) ਸਿਹਤ ਲਈ ਹਾਨੀਕਾਰਨ ਹੁੰਦਾ ਹੈ। ਅਜਿਹੀ ਸਥਿਤੀ ਵਿਚ ਭਾਰਤ (India) ਵਿਚ ਵਿਕਣ ਵਾਲੇ ਨੇਸਲੇ ਦੇ ਜ਼ਿਆਦਾਤਰ ਉਤਪਾਦ ਗੈਰ-ਸਿਹਤਮੰਦ ਸ਼੍ਰੇਣੀ ਵਿਚ ਆਉਂਦੇ ਹਨ। ਪਰ ਹੁਣ ਤੱਕ ਭਾਰਤ ਵਿਚ ਅਲਟਰਾ ਪ੍ਰੋਸੈਸਡ ਭੋਜਨ ਸੰਬੰਧੀ ਕੋਈ ਨਿਯਮ ਨਹੀਂ ਹੈ ਅਤੇ ਕੰਪਨੀਆਂ ਇਸ ਦਾ ਲਾਭ ਲੈ ਰਹੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement