
ਅਮਰੀਕੀ ਕੰਪਨੀ ਵਾਲਮਾਰਟ ਨੇ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਲਗਭਗ 16 ਅਰਬ ਡਾਲਰ (ਇਕ ਲੱਖ ਪੰਜ ਹਜ਼ਾਰ 360 ਕਰੋਡ਼ ਰੁਪਏ) 'ਚ ਖ਼ਰੀਦਣ ਦਾ ਅੱਜ ਐਲਾਨ ਕੀਤਾ...
ਨਵੀਂ ਦਿੱਲੀ : ਅਮਰੀਕੀ ਕੰਪਨੀ ਵਾਲਮਾਰਟ ਨੇ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਲਗਭਗ 16 ਅਰਬ ਡਾਲਰ (ਇਕ ਲੱਖ ਪੰਜ ਹਜ਼ਾਰ 360 ਕਰੋਡ਼ ਰੁਪਏ) 'ਚ ਖ਼ਰੀਦਣ ਦਾ ਅੱਜ ਐਲਾਨ ਕੀਤਾ। ਵਾਲਮਾਰਟ ਦਾ ਇਹ ਹੁਣ ਤਕ ਦਾ ਸੱਭ ਤੋਂ ਵੱਡਾ ਡੀਲ ਹੈ। ਇਸ ਸੌਦੇ 'ਚ 11 ਸਾਲ ਪੁਰਾਣੀ ਫ਼ਲਿਪਕਾਰਟ ਦਾ ਕੁਲ ਮੁੱਲ 20.8 ਅਰਬ ਡਾਲਰ ਰਿਹਾ ਹੈ।
Walmart Buys Flipkart
ਵਾਲਮਾਰਟ ਨੇ ਜਾਰੀ ਬਿਆਨ 'ਚ ਕਿਹਾ ਕਿ ਉਹ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਖ਼ਰੀਦੇਗੀ। ਫ਼ਲਿਪਕਾਰਟ ਦੇ ਸਹਿ - ਸੰਸਥਾਪਕ ਸਚਿਨ ਬੰਸਲ ਇਸ ਸੌਦੇ ਤੋਂ ਬਾਅਦ ਕੰਪਨੀ ਛੱਡ ਦੇਣਗੇ। ਉਨ੍ਹਾਂ ਨੇ ਬਿੰਨੀ ਬੰਸਲ ਨਾਲ ਮਿਲ ਕੇ 2007 'ਚ ਇਸ ਦੀ ਸ਼ਰੂਆਤ ਕੀਤੀ ਸੀ। ਸਚਿਨ ਅਤੇ ਬਿੰਨੀ ਪਹਿਲਾਂ ਐਮਾਜ਼ੋਨ ਡਾਟ ਕਾਮ ਇੰਕ 'ਚ ਕੰਮ ਕਰਦੇ ਸਨ। ਉਨ੍ਹਾਂ ਨੇ ਕਿਤਾਬਾਂ ਵੇਚਣ ਤੋਂ ਕੰਪਨੀ ਦੀ ਸ਼ੁਰੂਆਤ ਕੀਤੀ ਸੀ।