
ਖਾਤਾ ਧਾਰਕਾਂ ਨੂੰ ਆਧਾਰ ਅਤੇ ਪੈਨ ਕਾਰਡ ਲਿੰਕ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਆਪਣੇ ਖਾਤਾ ਧਾਰਕਾਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਐਸਬੀਆਈ ਨੇ ਅਪਣੇ ਖਾਤਾ ਧਾਰਕਾਂ ਨੂੰ ਕਿਹਾ ਕਿ ਉਹ ਆਧਾਰ ਅਤੇ ਪੈਨ ਕਾਰਡ ਨੂੰ ਜਲਦ ਤੋਂ ਜਲਦ ਲਿੰਕ ਕਰਵਾ ਲੈਣ ਨਹੀਂ ਤਾਂ ਗਾਹਕਾਂ ਨੂੰ ਬੈਂਕਿੰਗ ਸੇਵਾ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਖਾਤਾ ਧਾਰਕਾਂ ਨੂੰ ਪੈਸੇ ਕਢਵਾਉਣ ਅਤੇ ਟ੍ਰਾਂਸਫਰ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਪਣੇ ਗਾਹਕਾਂ ਨੂੰ ਇੱਕ ਟਵੀਟ ਵਿਚ ਜਾਣਕਾਰੀ ਦਿੰਦੇ ਹੋਏ, ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਹੈ ਕਿ 'ਅਸੀਂ ਆਪਣੇ ਗਾਹਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਲੈਣ ਤਾਂ ਜੋ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ'। ਇੱਕ ਨਿਰਵਿਘਨ ਬੈਂਕਿੰਗ ਸੇਵਾ ਦਾ ਅਨੰਦ ਲੈਂਦੇ ਰਹੋ ' ਖਾਤਾ ਧਾਰਕਾਂ ਨੂੰ ਆਧਾਰ ਅਤੇ ਪੈਨ ਕਾਰਡ ਲਿੰਕ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
SBI
ਦਸ ਦਈਏ ਕਿ ਕਿਸੇ ਵੀ ਬੈਂਕ ਵਿਚ ਖਾਤੇ ਖੋਲ੍ਹਣ ਅਤੇ ਲੈਣ -ਦੇਣ ਕਰਨ ਸਮੇਤ ਕਈ ਚੀਜ਼ਾਂ ਦੇ ਲਈ ਪੈਨ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਲਈ ਟੈਕਸ ਪ੍ਰਸ਼ਾਸਨ ਲਈ ਦੋਵਾਂ ਨੂੰ ਲਿੰਕ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਨਾਲ ਹੀ ਇਸ ਆਪਸੀ ਸੰਬੰਧ ਦੇ ਕਾਰਨ ਸਾਨੂੰ ਵੱਡੀ ਅਦਾਇਗੀ ਕਰਨ ਵਿਚ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
PAN to Adhar
ਜੇ ਤੁਸੀਂ ਐਸਬੀਆਈ ਖਾਤਾ ਧਾਰਕ ਹੋ ਤਾਂ ਤੁਹਾਨੂੰ ਐਸਐਮਐਸ ਦੁਆਰਾ ਪੈਨ-ਆਧਾਰ ਨੂੰ ਲਿੰਕ ਕਰਨਾ ਪਵੇਗਾ। ਇਸ ਦੇ ਲਈ ਆਪਣੇ SMS ਚੈਟ ਬਾਕਸ ਵਿਚ ਪਹਿਲਾਂ UIDPAN ਟਾਈਪ ਕਰੋ। ਇਸ ਤੋਂ ਬਾਅਦ,