
ਮਜ਼ਬੂਤ ਵਿਸ਼ਵ ਰੁਝਾਨ 'ਚ ਗਹਿਣੇ ਦੇ ਸੌਦੇ ਵਧਾਉਣ ਨਾਲ ਵਾਯਦਾ ਬਾਜ਼ਾਰ 'ਚ ਅੱਜ ਚਾਂਦੀ 0.12 ਫ਼ੀ ਸਦੀ ਵਧ ਕੇ 40,128 ਰੁਪਏ ਪ੍ਰਤੀ ...
ਨਵੀਂ ਦਿੱਲੀ, 10 ਮਈ : ਮਜ਼ਬੂਤ ਵਿਸ਼ਵ ਰੁਝਾਨ 'ਚ ਗਹਿਣੇ ਦੇ ਸੌਦੇ ਵਧਾਉਣ ਨਾਲ ਵਾਯਦਾ ਬਾਜ਼ਾਰ 'ਚ ਅੱਜ ਚਾਂਦੀ 0.12 ਫ਼ੀ ਸਦੀ ਵਧ ਕੇ 40,128 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਚ ਜੁਲਾਈ ਡਿਲੀਵਰੀ ਚਾਂਦੀ 49 ਰੁਪਏ ਯਾਨੀ 0.12 ਫ਼ੀ ਸਦੀ ਵਧ ਕੇ 40,128 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ।
Silver
ਇਸ 'ਚ 201 ਲਾਟ ਦਾ ਕੰਮ ਹੋਇਆ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਸ਼ਵ ਬਾਜ਼ਾਰਾਂ ਤੋਂ ਮਜ਼ਬੂਤ ਰੁਝਾਨ ਨਾਲ ਗਹਿਣੇ ਦੀ ਵਿਕਰੀ ਦੇ ਤਾਜ਼ੇ ਸੌਦੇ ਕਰਨ ਨਾਲ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਰਹੀ। ਇਸ ਦੌਰਾਨ, ਸਿੰਗਾਪੁਰ 'ਚ ਚਾਂਦੀ 0.30 ਫ਼ੀ ਸਦੀ ਵਧ ਕੇ 16.52 ਡਾਲਰ ਪ੍ਰਤੀ ਔਂਸਤ 'ਤੇ ਰਹੀ।