
ਗੌਤਮ ਗੰਭੀਰ 'ਤੇ ਆਪ ਆਗੂ ਅਤਿਸ਼ੀ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪਰਚੇ ਵੰਡਣ ਦਾ ਲੱਗਿਆ ਹੈ ਦੋਸ਼
ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਖਿਡਾਰੀ ਵੀਵੀਐਸ ਲਕਸ਼ਮਣ ਅਤੇ ਹਰਭਜਨ ਸਿੰਘ ਨੇ ਪਰਚਾ ਵਿਵਾਦ ਵਿਚ ਟੀਮ ਦੇ ਸਾਬਕਾ ਸਾਥੀ ਅਤੇ ਪੂਰਬੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੌਤਮ ਗੰਭੀਰ ਦਾ ਸਮਰਥਨ ਕੀਤਾ ਹੈ। ਇਸੇ ਚੋਣ ਖੇਤਰ ਵਿਚ 'ਆਪ' ਉਮੀਦਵਾਰ ਆਤਿਸ਼ੀ ਨੇ ਵੀਰਵਾਰ ਨੂੰ ਅਪਣੇ ਵਿਰੁਧ 'ਇਤਰਾਜ਼ਯੋਗ ਅਤੇ ਅਪਮਾਨਜਨਕ' ਟਿਪਣੀਆਂ ਵਾਲਾ ਇਕ ਪਰਚਾ ਪੜ੍ਹਦੇ ਹੋਏ ਦਾਵਾ ਕੀਤਾ ਕਿ ਉਸ ਦੇ ਵਿਰੋਧੀ ਗੰਭੀਰ ਨੇ ਚੋਣ ਖੇਤਰ ਵਿਚ ਇਹ ਪਰਚੇ ਵੰਡਵਾਏ।
Shocked to hear about yesterday's developments. Having known @GautamGambhir for nearly 2 decades, I can vouch for his integrity, character and the respect he has for women.
— VVS Laxman (@VVSLaxman281) 10 May 2019
ਲਕਸ਼ਮਣ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ, ''ਕਲ (ਵੀਰਵਾਰ) ਦੀ ਘਟਨਾ ਬਾਰੇ ਸੁਣ ਕੇ ਹੈਰਾਨੀ ਹੋਈ। ਗੰਭੀਰ ਨੂੰ ਦੋ ਦਹਾਕੇਆਂ ਤੋਂ ਜਾਣਦਾ ਹਾਂ, ਔਰਤਾਂ ਲਈ ਉਨ੍ਹਾਂ ਦੇ ਸਨਮਾਨ, ਇਮਾਨਦਾਰੀ, ਚਰਿੱਤਰ ਦੀ ਮੈਂ ਗਰੰਟੀ ਲੈ ਸਕਦਾ ਹਾਂ।'' ਹਰਭਜਨ ਸਿੰਘ ਨੇ ਟਵੀਟ ਕਰਦੇਆਂ ਕਿਹਾ ਕਿ, ''ਗੌਤਮ ਗੰਭੀਰ ਨਾਲ ਜੁੜੀ ਕਲ ਦੀ ਗੱਲ ਸੁਣ ਕੇ ਮੀ ਹੈਰਾਨ ਹਾਂ। ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਕਦੀ ਵੀ ਕਿਸੀ ਮਹਿਲਾ ਵਿਰੁਧ ਗ਼ਲਤ ਨਹੀਂ ਬੋਲਣਗੇ। ਉਹ ਜਿੱਤਣ ਜਾਂ ਹਾਰਨ ਇਹ ਅਲੱਗ ਮਸਲਾ ਹੈ।''
I am shocked to note yesterday’s events involving @GautamGambhir. I know him well and he can never talk ill for any woman. Whether he wins or loses is another matter but the man is above all this
— Harbhajan Turbanator (@harbhajan_singh) 10 May 2019
ਗੰਭੀਰ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਅਤਿਸ਼ੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸੀਸੋਦੀਆ ਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਹੈ।