
ਪਿਛਲੇ ਵਿੱਤੀ ਸਾਲ 'ਚ ਸਰਕਾਰੀ ਬੈਂਕ, ਇੰਡੀਅਨ ਬੈਂਕ ਦਾ ਮੁਨਾਫ਼ਾ ਘੱਟ ਕੇ 1,258.99 ਕਰੋਡ਼ ਰੁਪਏ ਰਿਹਾ, ਜਦਕਿ 31 ਮਾਰਚ 2017 ਦੇ ਖ਼ਤਮ ਹੋਏ ਵਿੱਤੀ ਸਾਲ...
ਨਵੀਂ ਦਿੱਲੀ : ਪਿਛਲੇ ਵਿੱਤੀ ਸਾਲ 'ਚ ਸਰਕਾਰੀ ਬੈਂਕ, ਇੰਡੀਅਨ ਬੈਂਕ ਦਾ ਮੁਨਾਫ਼ਾ ਘੱਟ ਕੇ 1,258.99 ਕਰੋਡ਼ ਰੁਪਏ ਰਿਹਾ, ਜਦਕਿ 31 ਮਾਰਚ 2017 ਦੇ ਖ਼ਤਮ ਹੋਏ ਵਿੱਤੀ ਸਾਲ 'ਚ ਬੈਂਕ ਦਾ ਮੁਨਾਫ਼ਾ 1,405.67 ਕਰੋਡ਼ ਰੁਪਏ ਸੀ। ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਬੰਬਈ ਸਟਾਕ ਐਕਸਚੇਂਜ 'ਚ ਰੈਗੂਲੇਟਰੀ ਫ਼ਾਈਲਿੰਗ 'ਚ ਕੰਪਨੀ ਨੇ ਕਿਹਾ ਕਿ ਸਮੀਖਿਆ ਦੇ ਤਹਿਤ ਮਿਆਦ 'ਚ ਉਸ ਦੀ ਕੁਲ ਕਮਾਈ 19,519.48 ਕਰੋਡ਼ ਰੁਪਏ ਰਹੀ, ਜਦਕਿ ਵਿੱਤੀ ਸਾਲ 2016 - 17 'ਚ ਉਸ ਦੀ ਕਮਾਈ 18,251.11 ਕਰੋਡ਼ ਰੁਪਏ ਸੀ।
Kishor Kharat
ਸਮੀਖਿਆ ਦੇ ਤਹਿਤ ਮਿਆਦ 'ਚ ਫਸੇ ਹੋਏ ਐਨਪੀਏ ਲਈ ਕੁਲ ਪ੍ਰਬੰਧ 3,924.56 ਕਰੋਡ਼ ਰੁਪਏ ਦਾ ਕੀਤਾ ਗਿਆ, ਜਦਕਿ ਵਿੱਤੀ ਸਾਲ 2016 - 17 'ਚ ਇਹ 2,242.47 ਕਰੋਡ਼ ਰੁਪਏ ਸੀ। ਇੰਡੀਅਨ ਬੈਂਕ ਦਾ ਸਕਲ ਐਨਪੀਏ 31 ਮਾਰਚ 2018 ਤਕ 11,990.14 ਕਰੋਡ਼ ਰੁਪਏ ਸੀ, ਜਦਕਿ 31 ਮਾਰਚ 2017 ਤਕ ਇਹ 9,865.13 ਕਰੋਡ਼ ਰੁਪਏ ਸੀ। ਬੈਂਕ ਦਾ ਸ਼ੁੱਧ ਐਨਪੀਏ 31 ਮਾਰਚ 2018 ਤਕ 5,959.57 ਕਰੋਡ਼ ਰੁਪਏ ਸੀ, ਜਦਕਿ 31 ਮਾਰਚ 2017 ਤਕ ਇਹ 5,606.56 ਕਰੋਡ਼ ਰੁਪਏ ਸੀ। ਬੈਂਕ ਦੇ ਨਿਰਦੇਸ਼ਕ ਮੰਡਲ ਨੇ 31 ਮਾਰਚ 2018 ਨੂੰ ਖ਼ਤਮ ਹੋਏ ਵਿੱਤੀ ਸਾਲ ਲਈ 6 ਰੁਪਏ ਪ੍ਰਤੀ ਸ਼ੇਅਰ ਲਾਭ ਅੰਸ਼ ਦੀ ਸਿਫ਼ਾਰਿਸ਼ ਕੀਤੀ ਹੈ।