ਕਾਰਾਂ ਦੀ ਵਿਕਰੀ ਵਿਚ ਅਕਤੂਬਰ ਵਿਚ ਆਇਆ ਮਾਮੂਲੀ ਸੁਧਾਰ 
Published : Nov 11, 2019, 2:53 pm IST
Updated : Nov 11, 2019, 2:53 pm IST
SHARE ARTICLE
Siam said car sale improve little in october month
Siam said car sale improve little in october month

ਭਾਰਤੀ ਆਟੋਮੋਬਾਇਲ ਨਿਰਮਾਤਾ ਸੁਸਾਇਟੀ ਦੁਆਰਾ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਨਵੀਂ ਦਿੱਲੀ: ਘਰੇਲੂ ਬਾਜ਼ਾਰ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਅਕਤੂਬਰ ਵਿਚ ਮਾਮੂਲੀ 0.28 ਫ਼ੀਸਦੀ ਵਧ ਕੇ 2,85,027 ਵਾਹਨ ਰਹੀ। ਇਕ ਸਾਲ ਪਹਿਲਾਂ ਇਸ ਮਹੀਨੇ ਵਿਚ ਘਰੇਲੂ ਬਾਜ਼ਾਰ ਵਿਚ ਅਜਿਹੇ ਵਾਹਨਾਂ ਦੀ ਵਿਕਰੀ 2,84,223 ਇਕਾਈ ਰਹੀ ਸੀ। ਭਾਰਤੀ ਆਟੋਮੋਬਾਇਲ ਨਿਰਮਾਤਾ ਸੁਸਾਇਟੀ ਦੁਆਰਾ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

CarCarਇਸ ਵਿਚ ਕਿਹਾ ਗਿਆ ਹੈ ਕਿ ਅਕਤੂਬਰ ਵਿਚ ਘਰੇਲੂ ਬਜ਼ਾਰ ਵਿਚ ਕਾਰਾਂ ਦੀ ਵਿਕਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ 6.34 ਫ਼ੀਸਦੀ ਘਟ ਕੇ 1,73,649 ਕਾਰ ਰਹੀਆਂ। ਅਕਤੂਬਰ 2018 ਵਿਚ ਇਹ 1,85,000 ਇਕਾਈ ਰਹੀ ਸੀ। ਸਿਆਮ ਦੇ ਅਨੁਸਾਰ, ਮੋਟਰਸਾਈਕਲਾਂ ਦੀ ਵਿਕਰੀ ਇਕ ਸਾਲ ਪਹਿਲਾਂ ਦੇ ਇਸ ਮਹੀਨੇ ਨਾਲੋਂ 15.88 ਫ਼ੀਸਦੀ ਘੱਟ ਕੇ 11,16,970 ਇਕਾਈ ਹੋ ਗਈ ਹੈ।

CarsCarsਪਿਛਲੇ ਸਾਲ ਅਕਤੂਬਰ ਵਿਚ, 13,27,758 ਮੋਟਰਸਾਈਕਲ ਵਿਕੇ ਸਨ। ਸੀਆਈਐਮ ਦੇ ਉਪਲਬਧ ਅੰਕੜਿਆਂ ਅਨੁਸਾਰ ਅਕਤੂਬਰ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ ਵੀ 14.43 ਫ਼ੀਸਦੀ ਘਟ ਕੇ 17,57,264 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 20,53,497 ਇਕਾਈ ਸੀ। ਇਸ ਸਮੇਂ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ ਵੀ 23.31 ਫ਼ੀਸਦੀ ਘਟ ਕੇ 66,773 ਇਕਾਈ ਹੋ ਗਈ।

CarsCarsਸਿਆਮ ਦੇ ਅਨੁਸਾਰ ਅਕਤੂਬਰ ਵਿਚ ਉਪਯੋਗਤਾ ਵਾਹਨਾਂ, ਯਾਤਰੀ ਵਾਹਨਾਂ ਅਤੇ ਚਤੁਰਭੁਜਾਂ ਦੇ ਵਿਕਰੀ ਦੇ ਅੰਕੜਿਆਂ ਨੂੰ ਛੱਡ ਕੇ ਹੋਰਨਾਂ ਵਾਹਨਾਂ ਦੀਆਂ ਸ਼੍ਰੇਣੀਆਂ ਵਿਚ ਵਿਕਰੀ ਵਿਚ ਗਿਰਾਵਟ ਆਈ ਹੈ। ਜੇ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਅਕਤੂਬਰ 2018 ਵਿਚ ਵਾਹਨਾਂ ਦੀ ਵਿਕਰੀ 12.76 ਫ਼ੀਸਦੀ ਘਟ ਕੇ 21,76,136 ਇਕਾਈ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਇਹ 24,94,345 ਇਕਾਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement