
ਉਦਯੋਗਿਕ ਖੇਤਰ ਦੀਆਂ ਗਤੀਵਿਧੀਆਂ ਨੂੰ ਮਾਪਣ ਵਾਲਾ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) 'ਚ ਨਵੰਬਰ ਮਹੀਨੇ 'ਚ 0.5 ਫ਼ੀ ਸਦੀ..........
ਨਵੀਂ ਦਿੱਲੀ : ਉਦਯੋਗਿਕ ਖੇਤਰ ਦੀਆਂ ਗਤੀਵਿਧੀਆਂ ਨੂੰ ਮਾਪਣ ਵਾਲਾ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) 'ਚ ਨਵੰਬਰ ਮਹੀਨੇ 'ਚ 0.5 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਕੇਂਦਰੀ ਅੰਕੜਾ ਦਫ਼ਤਰ (ਸੀ.ਐਸ.ਓ.) ਵਲੋਂ ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਆਈ.ਆਈ.ਪੀ. ਦੀ ਵਾਧਾ ਦਰ ਦਾ ਇਹ 17 ਮਹੀਨੇ ਦਾ ਸੱਭ ਤੋਂ ਹੇਠਲਾ ਪੱਧਰ ਹੈ।
ਨਿਰਮਾਣ ਖੇਤਰ ਵਿਸ਼ੇਸ਼ ਤੌਰ 'ਤੇ ਖਪਤਕਾਰ ਅਤੇ ਪੂੰਜੀਗਤ ਸਮਾਨ ਖੇਤਰ ਦਾ ਉਤਪਾਦਨ ਘਟਣ ਨਾਲ ਆਈ.ਆਈ.ਪੀ. ਦੀ ਵਿਕਾਸ ਦਰ ਬਹੁਤ ਹੇਠਾਂ ਆ ਗਈ। ਇਕ ਸਾਲ ਪਹਿਲਾਂ ਨਵੰਬਰ, 2017 'ਚ ਇਹ 8.5 ਫ਼ੀ ਸਦੀ ਰਹੀ ਸੀ। ਇਸ ਤੋਂ ਪਹਿਲਾਂ ਜੂਨ 2017 'ਚ ਇਹ 0.3 ਫ਼ੀ ਸਦੀ ਘਟਿਆ ਸੀ। ਅਕਤੂਬਰ, 2018 ਦੀ ਉਦਯੋਗਿਕ ਉਤਪਾਦਨ ਵਾਧਾ ਦਰ ਸੋਧਣ ਮਗਰੋਂ 8.1 ਤੋਂ 8.4 ਫ਼ੀ ਸਦੀ ਹੋ ਗਈ। (ਪੀਟੀਆਈ)