ਜੂਨ ’ਚ ਉਦਯੋਗਿਕ ਉਤਪਾਦਨ 4.2 ਫੀ ਸਦੀ ਵਧਿਆ, ਪੰਜ ਮਹੀਨਿਆਂ ’ਚ ਸੱਭ ਤੋਂ ਘੱਟ
Published : Aug 12, 2024, 9:28 pm IST
Updated : Aug 12, 2024, 9:28 pm IST
SHARE ARTICLE
Representative Image.
Representative Image.

ਮਹੀਨਾਵਾਰ ਆਧਾਰ ’ਤੇ ਆਈ.ਆਈ.ਪੀ. ਪ੍ਰਦਰਸ਼ਨ ਪਿਛਲੇ ਪੰਜ ਮਹੀਨਿਆਂ ’ਚ ਸੱਭ ਤੋਂ ਘੱਟ ਰਿਹਾ

ਨਵੀਂ ਦਿੱਲੀ: ਨਿਰਮਾਣ ਖੇਤਰ ਦੇ ਮਾੜੇ ਪ੍ਰਦਰਸ਼ਨ ਕਾਰਨ ਦੇਸ਼ ਦਾ ਉਦਯੋਗਿਕ ਉਤਪਾਦਨ (ਆਈ.ਆਈ.ਪੀ.) ਜੂਨ 2024 ’ਚ ਪੰਜ ਮਹੀਨਿਆਂ ਦੇ ਹੇਠਲੇ ਪੱਧਰ 4.2 ਫ਼ੀ ਸਦੀ ’ਤੇ ਆ ਗਿਆ। ਹਾਲਾਂਕਿ, ਬਿਜਲੀ ਅਤੇ ਖਣਨ ਖੇਤਰਾਂ ਦਾ ਪ੍ਰਦਰਸ਼ਨ ਜਾਰੀ ਹੈ। 

ਅੱਜ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਉਦਯੋਗਿਕ ਗਤੀਵਿਧੀਆਂ ਨੂੰ ਮਾਪਣ ਵਾਲੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਦੀ ਵਾਧਾ ਦਰ ਇਸ ਸਾਲ ਜੂਨ ’ਚ 4.2 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 4 ਫੀ ਸਦੀ ਸੀ। 

ਹਾਲਾਂਕਿ ਮਹੀਨਾਵਾਰ ਆਧਾਰ ’ਤੇ ਆਈ.ਆਈ.ਪੀ. ਪ੍ਰਦਰਸ਼ਨ ਪਿਛਲੇ ਪੰਜ ਮਹੀਨਿਆਂ ’ਚ ਸੱਭ ਤੋਂ ਘੱਟ ਰਿਹਾ। ਮਈ ’ਚ ਇਹ 6.2 ਫੀ ਸਦੀ, ਅਪ੍ਰੈਲ ’ਚ 5 ਫੀ ਸਦੀ, ਮਾਰਚ ’ਚ 5.5 ਫੀ ਸਦੀ ਅਤੇ ਫ਼ਰਵਰੀ ’ਚ 5.6 ਫੀ ਸਦੀ ਵਧੀ ਸੀ। 

ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਆਈ.ਆਈ.ਪੀ. 5.2 ਫੀ ਸਦੀ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 4.7 ਫੀ ਸਦੀ ਸੀ। 
ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮਾਈਨਿੰਗ ਉਤਪਾਦਨ ਦੀ ਵਾਧਾ ਦਰ ਜੂਨ ’ਚ ਵਧ ਕੇ 10.3 ਫੀ ਸਦੀ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 7.6 ਫੀ ਸਦੀ ਸੀ। 

ਹਾਲਾਂਕਿ ਉਦਯੋਗਿਕ ਉਤਪਾਦਨ ’ਚ ਮੁੱਖ ਸਥਾਨ ਬਣਾਉਣ ਵਾਲੇ ਨਿਰਮਾਣ ਖੇਤਰ ਦੀ ਵਾਧਾ ਦਰ ਜੂਨ ’ਚ ਘੱਟ ਕੇ 2.6 ਫੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 3.5 ਫੀ ਸਦੀ ਸੀ। ਸਮੀਖਿਆ ਅਧੀਨ ਮਹੀਨੇ ’ਚ ਬਿਜਲੀ ਉਤਪਾਦਨ ’ਚ 8.6 ਫੀ ਸਦੀ ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 4.2 ਫੀ ਸਦੀ ਸੀ। ਵਰਤੋਂ ਆਧਾਰਤ ਵਰਗੀਕਰਨ ਮੁਤਾਬਕ ਪੂੰਜੀਗਤ ਵਸਤੂਆਂ ਦੀ ਵਾਧਾ ਦਰ ਜੂਨ 2024 ’ਚ ਘੱਟ ਕੇ 2.4 ਫੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 2.9 ਫੀ ਸਦੀ ਸੀ। 

ਖਪਤਕਾਰ ਟਿਕਾਊ ਵਸਤਾਂ ਦਾ ਉਤਪਾਦਨ ਇਸ ਸਾਲ ਜੂਨ ’ਚ 8.6 ਫ਼ੀ ਸਦੀ ਵਧਿਆ, ਜਦਕਿ ਜੂਨ 2023 ’ਚ 6.8 ਫ਼ੀ ਸਦੀ ਦੀ ਗਿਰਾਵਟ ਆਈ ਸੀ। 
ਸਮੀਖਿਆ ਅਧੀਨ ਮਹੀਨੇ ’ਚ ਗੈਰ-ਟਿਕਾਊ ਖਪਤਕਾਰ ਵਸਤੂਆਂ ਦਾ ਉਤਪਾਦਨ 1.4 ਫੀ ਸਦੀ ਘਟਿਆ, ਜਦਕਿ ਮਈ 2023 ’ਚ ਇਹ 0.5 ਫੀ ਸਦੀ ਵਧਿਆ ਸੀ। ਅੰਕੜਿਆਂ ਮੁਤਾਬਕ ਬੁਨਿਆਦੀ ਢਾਂਚੇ ਅਤੇ ਨਿਰਮਾਣ ਵਸਤੂਆਂ ਦੀ ਵਾਧਾ ਦਰ ਜੂਨ ’ਚ ਘੱਟ ਕੇ 4.4 ਫੀ ਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 13.3 ਫੀ ਸਦੀ ਸੀ। ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਪ੍ਰਾਇਮਰੀ ਵਸਤੂਆਂ ਦੇ ਉਤਪਾਦਨ ’ਚ ਇਸ ਸਾਲ ਜੂਨ ’ਚ 6.3 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਇਕ ਸਾਲ ਪਹਿਲਾਂ 5.3 ਫ਼ੀ ਸਦੀ ਸੀ। ਇੰਟਰਮੀਡੀਏਟ ਗੁਡਜ਼ ਸੈਗਮੈਂਟ ਦੀ ਵਾਧਾ ਦਰ ਇਸ ਮਹੀਨੇ ਦੌਰਾਨ 3.1 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਦੇ 5.2 ਫੀ ਸਦੀ ਦੇ ਮੁਕਾਬਲੇ ਘੱਟ ਹੈ।

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement