ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਤੇਜ਼ੀ, ਚਾਂਦੀ ਸਥਿਰ
Published : Jan 13, 2025, 7:46 pm IST
Updated : Jan 13, 2025, 7:46 pm IST
SHARE ARTICLE
Gold prices rise for fifth consecutive day, silver steady
Gold prices rise for fifth consecutive day, silver steady

ਸੋਨੇ ਦੀ ਕੀਮਤ 110 ਰੁਪਏ ਦੀ ਤੇਜ਼ੀ ਨਾਲ 80,660 ਰੁਪਏ ਪ੍ਰਤੀ 10 ਗ੍ਰਾਮ

ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ’ਚ ਸੋਮਵਾਰ ਨੂੰ ਸੋਨੇ ਦੀ ਕੀਮਤ 110 ਰੁਪਏ ਦੀ ਤੇਜ਼ੀ ਨਾਲ 80,660 ਰੁਪਏ ਪ੍ਰਤੀ 10 ਗ੍ਰਾਮ ’ਤੇ  ਪਹੁੰਚ ਗਈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ  ਹੈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 80,550 ਰੁਪਏ ਪ੍ਰਤੀ 10 ਗ੍ਰਾਮ ’ਤੇ  ਬੰਦ ਹੋਇਆ ਸੀ।

ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ’ਚ ਸੋਨੇ ਦੀ ਕੀਮਤ 1,660 ਰੁਪਏ ਦੀ ਤੇਜ਼ੀ ਨਾਲ 80,660 ਰੁਪਏ ਪ੍ਰਤੀ 10 ਗ੍ਰਾਮ ’ਤੇ  ਪਹੁੰਚ ਗਈ ਹੈ। 99.5 ਫੀ ਸਦੀ  ਸ਼ੁੱਧਤਾ ਵਾਲਾ ਸੋਨਾ 110 ਰੁਪਏ ਦੀ ਤੇਜ਼ੀ ਨਾਲ 80,260 ਰੁਪਏ ਪ੍ਰਤੀ 10 ਗ੍ਰਾਮ ’ਤੇ  ਪਹੁੰਚ ਗਿਆ।

ਐਲ.ਕੇ.ਪੀ. ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਰੀਸਰਚ ਐਨਾਲਿਸਟ (ਕਮੋਡਿਟੀਜ਼ ਐਂਡ ਕਰੰਸੀ) ਜਤਿਨ ਤ੍ਰਿਵੇਦੀ ਨੇ ਕਿਹਾ ਕਿ ਰੁਪਏ ਦੀ ਕੀਮਤ ’ਚ ਗਿਰਾਵਟ ਕਾਰਨ ਸੋਨੇ ਦੀਆਂ ਕੀਮਤਾਂ ਵਧੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ  ਵਲੋਂ  ਰੂਸ ’ਤੇ  ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ, ਜਿਸ ਨਾਲ ਭੂ-ਸਿਆਸੀ ਤਣਾਅ ਵਧ ਗਿਆ ਹੈ। ਤ੍ਰਿਵੇਦੀ ਨੇ ਕਿਹਾ ਕਿ ਰੁਪਏ ’ਚ ਗਿਰਾਵਟ ਨਾਲ ਘਰੇਲੂ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲਿਆ, ਜਿਸ ਨਾਲ ਗਲੋਬਲ ਸੰਕੇਤਾਂ ’ਤੇ  ਅਸਰ ਪਿਆ।

ਹਾਲਾਂਕਿ, ਚਾਂਦੀ ਸੋਮਵਾਰ ਨੂੰ ਲਗਾਤਾਰ ਦੂਜੇ ਸੈਸ਼ਨ ’ਚ 93,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ  ਸਥਿਰ ਰਹੀ। ਕੌਮਾਂਤਰੀ ਬਾਜ਼ਾਰਾਂ ’ਚ ਕਾਮੈਕਸ ਸੋਨਾ ਵਾਇਦਾ 10.70 ਡਾਲਰ ਪ੍ਰਤੀ ਔਂਸ ਦੀ ਗਿਰਾਵਟ ਨਾਲ 2,704.30 ਡਾਲਰ ਪ੍ਰਤੀ ਔਂਸ ’ਤੇ  ਆ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ 1.95 ਫੀ ਸਦੀ  ਵਧਣ ਤੋਂ ਬਾਅਦ ਸਥਿਰ ਰਹੀਆਂ। ਮਹਿੰਗਾਈ ਦੇ ਡਰ ਕਾਰਨ ਕੀਮਤਾਂ ’ਚ ਵਾਧਾ ਹੋਇਆ ਹੈ। ਏਸ਼ੀਆ ’ਚ ਕਾਮੈਕਸ ਚਾਂਦੀ ਦਾ ਵਾਅਦਾ 1.4 ਫੀ ਸਦੀ  ਡਿੱਗ ਕੇ 30.88 ਡਾਲਰ ਪ੍ਰਤੀ ਔਂਸ ’ਤੇ  ਆ ਗਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement