
1.36 ਫੀ ਸਦੀ ਦੀ ਗਿਰਾਵਟ
ਨਵੀਂ ਦਿੱਲੀ: ਸ਼ੇਅਰ ਬਾਜ਼ਾਰ ’ਚ ਪਿਛਲੇ ਚਾਰ ਦਿਨਾਂ ਤੋਂ ਮਜ਼ਬੂਤ ਵਿਕਰੀ ਕਾਰਨ ਨਿਵੇਸ਼ਕਾਂ ਨੂੰ 24.69 ਲੱਖ ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੋਮਵਾਰ ਨੂੰ ਲਗਾਤਾਰ ਚੌਥੇ ਸੈਸ਼ਨ ’ਚ 1,048.90 ਅੰਕ ਯਾਨੀ 1.36 ਫੀ ਸਦੀ ਦੀ ਗਿਰਾਵਟ ਨਾਲ ਬੰਦ ਹੋਇਆ।
ਇਸ ਦੇ ਨਾਲ ਹੀ ਸੈਂਸੈਕਸ ’ਚ ਚਾਰ ਕਾਰੋਬਾਰੀ ਸੈਸ਼ਨਾਂ ’ਚ ਕੁਲ 1,869.1 ਅੰਕ ਯਾਨੀ 2.39 ਫੀ ਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਤੀਜੇ ਵਜੋਂ ਬੀ.ਐਸ.ਈ. ’ਚ ਸੂਚੀਬੱਧ ਕੰਪਨੀਆਂ ਦਾ ਕੁਲ ਬਾਜ਼ਾਰ ਪੂੰਜੀਕਰਨ 24,69,243.3 ਕਰੋੜ ਰੁਪਏ ਘਟ ਕੇ 4,17,05,906.74 ਕਰੋੜ ਰੁਪਏ (4.82 ਟ੍ਰਿਲੀਅਨ ਡਾਲਰ) ਰਹਿ ਗਿਆ।
ਇਕੱਲੇ ਸੋਮਵਾਰ ਨੂੰ ਨਿਵੇਸ਼ਕਾਂ ਦੀ ਪੂੰਜੀ ’ਚ 12.61 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 4.17 ਫੀ ਸਦੀ ਅਤੇ ਬੀ.ਐੱਸ.ਈ. ਸਮਾਲਕੈਪ ਇੰਡੈਕਸ 4.14 ਫੀ ਸਦੀ ਡਿੱਗਿਆ ਹੈ।