
ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਨਾਲ ਦੇਸ਼ ਵਿੱਚ ਫਿਊਲ ਦੀ ਖਪਤ ਲਗਾਤਾਰ ਦੂਜੇ ਮਹੀਨੇ ਫਰਵਰੀ ਵਿੱਚ ਘੱਟ ਗਈ ਹੈ।
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਪਰ ਅੱਜ ਲੋਕਾਂ ਲਈ ਰਾਹਤ ਵਾਲੀ ਖ਼ਬਰ ਹੈ। ਦੱਸ ਦੇਈਏ ਕਿ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਚ ਕੋਈ ਬਦਲਾਵ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ 14 ਦਿਨਾਂ ਤੋਂ ਦੋਵੇਂ ਈਂਧਣ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਨਾਲ ਦੇਸ਼ ਵਿੱਚ ਫਿਊਲ ਦੀ ਖਪਤ ਲਗਾਤਾਰ ਦੂਜੇ ਮਹੀਨੇ ਫਰਵਰੀ ਵਿੱਚ ਘੱਟ ਗਈ ਹੈ।
Petrol Diesel Price
ਤੇਲ ਦੀ ਮੰਗ ਸਤੰਬਰ ਤੋਂ ਬਾਅਦ ਇਸ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅਨੁਸਾਰ ਫਰਵਰੀ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਕੁੱਲ ਖਪਤ 4.9 ਫੀਸਦ ਘਟ ਕੇ 17.2 ਮਿਲੀਅਨ ਟਨ ਰਹਿ ਗਈ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਤੱਕ ਪਹੁੰਚ ਗਈਆਂ ਸਨ।
Petrol Diesel Price
ਜੇਕਰ ਹੁਣ ਦੀ ਗੱਲ ਕਰੀਏ ਦੇਸ਼ ਵਿਚ ਸਭ ਤੋਂ ਜ਼ਿਆਦਾ ਖ਼ਪਤ ਕਰਨ ਵਾਲਾ ਤੇਲ ਡੀਜ਼ਲ ਦੀ ਮੰਗ ਫਰਵਰੀ ਵਿੱਚ 8.5 ਪ੍ਰਤੀਸ਼ਤ ਘਟ ਕੇ 65.5 ਲੱਖ ਟਨ ਰਹਿ ਗਈ ਹੈ। ਇਸ ਦੇ ਨਾਲ ਹੀ ਪੈਟਰੋਲ ਦੀ ਖਪਤ 6.5 ਪ੍ਰਤੀਸ਼ਤ ਘਟ ਕੇ 24 ਲੱਖ ਟਨ ਰਹਿ ਗਈ।