ਦਿਵਾਲੀਆਪਨ ਦਾ ਸ਼ਿਕਾਰ ਹੋਈ ਕ੍ਰਿਪਟੋ ਫਰਮ FTX, ਜਾਂਚ ਦੇ ਘੇਰੇ 'ਚ ਆਇਆ ਭਾਰਤੀ ਮੂਲ ਦਾ ਇਹ ਨੌਜਵਾਨ 
Published : Nov 14, 2022, 3:32 pm IST
Updated : Nov 14, 2022, 3:33 pm IST
SHARE ARTICLE
Who is Indian-origin Nishad Singh of the collapsed crypto firm FTX?
Who is Indian-origin Nishad Singh of the collapsed crypto firm FTX?

ਜਾਣੋ ਕੌਣ ਹੈ ਨਿਸ਼ਾਦ ਸਿੰਘ?

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋਕਰੰਸੀ ਐਕਸਚੇਂਜ, FTX ਦੇ ਦੀਵਾਲੀਆਪਨ ਤੋਂ ਬਾਅਦ ਭਾਰਤੀ ਮੂਲ ਦੇ ਨਿਸ਼ਾਦ ਸਿੰਘ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਸ਼ਾਦ ਉਨ੍ਹਾਂ ਨੌਂ ਲੋਕਾਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ FTX ਦੇ ਸਹਿ-ਸੰਸਥਾਪਕ ਸੈਮ ਬੈਂਕਮੈਨ-ਫ੍ਰਾਈਡ ਦੇ ਕਰੀਬੀ ਮੰਨਿਆ ਜਾਂਦਾ ਹੈ। ਨਿਸ਼ਾਦ ਸਿੰਘ ਦਸੰਬਰ 2017 ਵਿੱਚ ਐਫਟੀਐਕਸ ਦੀ ਸਹਾਇਕ ਕੰਪਨੀ ਅਲਮੇਡਾ ਰਿਸਰਚ ਨਾਲ ਜੁੜਿਆ ਸੀ, ਜੋ ਇਸ ਸਮੇਂ ਇੱਕ ਵਿਵਾਦ ਵਿਚ ਗਹਿਰੀ ਹੋਈ ਹੈ। ਇਸ ਤੋਂ ਪਹਿਲਾਂ ਉਹ ਫੇਸਬੁੱਕ 'ਤੇ ਸਾਫਟਵੇਅਰ ਇੰਜੀਨੀਅਰ ਵਜੋਂ ਕਰੀਬ ਪੰਜ ਮਹੀਨੇ ਕੰਮ ਕਰਦੇ ਰਹੇ ਸਨ।

ਨਿਸ਼ਾਦ ਸਿੰਘ ਅਲਮੇਡਾ ਰਿਸਰਚ 'ਚ ਕਰੀਬ 17 ਮਹੀਨਿਆਂ ਲਈ ਇੰਜੀਨੀਅਰਿੰਗ ਦੇ ਨਿਰਦੇਸ਼ਕ ਰਹੇ। ਉਹ ਫਿਰ ਅਪ੍ਰੈਲ 2019 ਵਿੱਚ ਕ੍ਰਿਪਟੋਕਰੰਸੀ ਐਕਸਚੇਂਜ FTX ਵਿੱਚ ਚਲਾ ਗਿਆ ਅਤੇ ਉਦੋਂ ਤੋਂ ਉਹੀ ਉੱਚ ਇੰਜੀਨੀਅਰਿੰਗ ਅਹੁਦੇ 'ਤੇ ਕਾਬਜ਼ ਰਹੇ ਹਨ। ਨਿਸ਼ਾਦ ਸਿੰਘ FTX ਦੇ ਸਹਿ-ਸੰਸਥਾਪਕ ਸੈਮ ਬੈਂਕਮੈਨ-ਫ੍ਰਾਈਡ ਦੇ ਅੰਦਰੂਨੀ ਸਰਕਲ ਵਿੱਚ ਸਨ। ਕ੍ਰਿਪਟੋ ਨਿਊਜ਼ ਵੈੱਬਸਾਈਟ CoinDesk ਦੇ ਮੁਤਾਬਕ, ਚੀਫ ਟੈਕਨਾਲੋਜੀ ਅਫਸਰ ਗੈਰੀ ਵੈਂਗ, ਨਿਸ਼ਾਦ ਅਤੇ ਸੈਮ ਕੋਡ ਨੂੰ ਕੰਟਰੋਲ ਕਰਦੇ ਸਨ।

ਇੱਕ ਨਿਊਜ਼ ਏਜੰਸੀ ਵੱਲੋਂ ਕੀਤੀ ਰਿਪੋਰਟ ਅਨੁਸਾਰ ਸੈਮ ਬੈਂਕਮੈਨ-ਫ੍ਰਾਈਡ ਨੇ ਗੁਪਤ ਤੌਰ 'ਤੇ FTX ਤੋਂ ਅਲਮੇਡਾ ਨੂੰ ਗਾਹਕ ਫੰਡਾਂ ਵਿੱਚ $10 ਬਿਲੀਅਨ ਟ੍ਰਾਂਸਫਰ ਕੀਤੇ ਹਨ। ਵਾਲ ਸਟਰੀਟ ਜਰਨਲ ਨੇ ਇੱਕ ਰਿਪੋਰਟ ਵਿੱਚ ਲਿਖਿਆ, ਅਲਮੇਡਾ ਰਿਸਰਚ ਦੇ ਸੀਈਓ ਕੈਰੋਲਿਨ ਐਲੀਸਨ ਨੇ ਬੁੱਧਵਾਰ ਨੂੰ ਇੱਕ ਵੀਡੀਓ ਮੀਟਿੰਗ ਵਿੱਚ ਕਰਮਚਾਰੀਆਂ ਨੂੰ ਦੱਸਿਆ ਕਿ ਉਹ, ਸੈਮ ਬੈਂਕਮੈਨ-ਫ੍ਰਾਈਡ ਅਤੇ ਦੋ ਹੋਰ ਅਧਿਕਾਰੀ, ਨਿਸ਼ਾਦ ਸਿੰਘ ਅਤੇ ਗੈਰੀ ਵੈਂਗ, ਗਾਹਕ ਫੰਡ ਟ੍ਰਾਂਸਫਰ ਕਰਨ ਬਾਰੇ ਜਾਣਦੇ ਸਨ।

ਨਿਸ਼ਾਦ ਸਿੰਘ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਸ ਨੇ ਕੈਲੀਫੋਰਨੀਆ ਦੇ ਕ੍ਰਿਸਟਲ ਸਪ੍ਰਿੰਗਜ਼ ਅਪਲੈਂਡਜ਼ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ 2017 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਵਿਗਿਆਨ ਵਿੱਚ ਡਿਗਰੀ ਦੇ ਨਾਲ ਗ੍ਰੈਜੂਏਟ ਹੋਇਆ।

ਕੀ ਹੈ ਪੂਰਾ ਮਾਮਲਾ, ਸਮਝੋ 
ਵਿੱਤੀ ਗੜਬੜੀ ਕਾਰਨ ਲਿਕਿਊਈਡੀਟੀ ਕਰੰਚ ਵਿਚ ਆਈ FTX ਟਰੇਡਿੰਗ ਲਿਮਟਿਡ ਦੀਵਾਲੀਆ ਹੋ ਗਈ ਹੈ। FTX ਦੁਨੀਆ ਦੀ ਦੂਜੀ ਸਭ ਤੋਂ ਵੱਡੀ ਐਫੀਲੀਏਟਿਡ ਕ੍ਰਿਪਟੋ ਵਪਾਰਕ ਕੰਪਨੀ ਸੀ। ਇਸ ਪੂਰੇ ਮਾਮਲੇ ਨੂੰ ਸਮਝਣ ਲਈ, ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ FTX ਅਤੇ Binance ਕੀ ਹਨ। FTX ਅਤੇ Binance ਕ੍ਰਿਪਟੋਕਰੰਸੀ ਐਕਸਚੇਂਜ ਹਨ।

ਭਾਵ, ਉਹ ਗਾਹਕਾਂ ਨੂੰ ਡਿਜੀਟਲ ਮੁਦਰਾ ਵਿੱਚ ਵਪਾਰ ਕਰਨ ਦੀ ਆਗਿਆ ਦਿੰਦੇ ਹਨ। ਉਦਯੋਗ ਡੇਟਾ ਟ੍ਰੈਕਰ ਕੋਆਇਨ   ਮਾਰਕੀਟ ਕੈਪ ਦੇ ਅਨੁਸਾਰ, ਇਹ ਦੋ ਐਕਸਚੇਂਜ ਦੁਨੀਆ ਦੇ ਸਾਰੇ ਕ੍ਰਿਪਟੋ ਵਪਾਰਾਂ ਦੀ ਬਹੁਗਿਣਤੀ ਦੀ ਪ੍ਰਕਿਰਿਆ ਕਰਦੇ ਹਨ। ਇਹ ਸੈਮ ਬੈਂਕਮੈਨ-ਫ੍ਰਾਈਡ ਦੁਆਰਾ ਚਲਾਇਆ ਗਿਆ ਸੀ। ਇਸ ਦਾ ਮੁੱਖ ਦਫਤਰ ਬਹਾਮਾਸ ਵਿੱਚ ਹੈ। ਸਭ ਤੋਂ ਵੱਡਾ ਐਕਸਚੇਂਜ ਬਾਈਨੈਂਸ ਹੈ ਜੋ ਅਰਬਪਤੀ ਚਾਂਗਪੇਂਗ ਝਾਓ ਦੁਆਰਾ ਚਲਾਇਆ ਜਾਂਦਾ ਹੈ। ਇਸ ਦਾ ਕੋਈ ਅਧਿਕਾਰਤ ਹੈੱਡਕੁਆਰਟਰ ਨਹੀਂ ਹੈ ਅਤੇ ਇਹ ਜ਼ਿਆਦਾਤਰ ਅਮਰੀਕਾ ਤੋਂ ਬਾਹਰ ਕੰਮ ਕਰਦਾ ਹੈ। Binance FTX ਵਿੱਚ ਸ਼ੁਰੂਆਤੀ ਨਿਵੇਸ਼ਕਾਂ ਵਿੱਚੋਂ ਇੱਕ ਸੀ।

FTX ਕੋਲ ਇੱਕ ਮੂਲ ਕ੍ਰਿਪਟੋਕੁਰੰਸੀ ਟੋਕਨ ਹੈ ਜਿਸ ਨੂੰ FTT ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਵਪਾਰੀਆਂ ਦੁਆਰਾ ਲੈਣ-ਦੇਣ ਫੀਸਾਂ ਦਾ ਭੁਗਤਾਨ ਕਰਨ ਵਰਗੇ ਕਾਰਜਾਂ ਲਈ ਕੀਤੀ ਜਾਂਦੀ ਹੈ। ਪਿਛਲੇ ਸਾਲ, ਝਾਓ ਨੇ FTX ਵਿੱਚ ਆਪਣੀ ਹਿੱਸੇਦਾਰੀ ਵਾਪਸ ਬੈਂਕਮੈਨ-ਫ੍ਰਾਈਡ ਨੂੰ ਵੇਚ ਦਿੱਤੀ। ਇਸ ਲਈ ਫ੍ਰਾਈਡ ਨੇ ਅੰਸ਼ਕ ਤੌਰ 'ਤੇ FTT ਟੋਕਨ ਨਾਲ ਭੁਗਤਾਨ ਕੀਤਾ।

2 ਨਵੰਬਰ ਨੂੰ, ਕ੍ਰਿਪਟੋ ਪਬਲੀਕੇਸ਼ਨ CoinDesk ਨੇ ਇੱਕ ਲੀਕ ਹੋਈ ਬੈਲੇਂਸ ਸ਼ੀਟ 'ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਵਿੱਤੀ ਗੜਬੜੀਆਂ ਦਾ ਖੁਲਾਸਾ ਹੋਇਆ। ਦਸਤਾਵੇਜ਼ ਦੱਸਦੇ ਹਨ ਕਿ ਅਲਾਮੇਡਾ ਰਿਸਰਚ, ਬੈਂਕਮੈਨ-ਫ੍ਰਾਈਡ ਦੁਆਰਾ ਚਲਾਇਆ ਜਾਂਦਾ ਹੈਜ ਫੰਡ, ਕੋਲ ਅਸਾਧਾਰਨ ਤੌਰ 'ਤੇ ਵੱਡੀ ਮਾਤਰਾ ਵਿੱਚ FTT ਟੋਕਨ ਹਨ। ਲੀਕ ਹੋਈ ਬੈਲੇਂਸ ਸ਼ੀਟ ਨੇ ਦਿਖਾਇਆ ਕਿ ਅਲਾਮੇਡਾ ਰਿਸਰਚ, ਬੈਂਕਮੈਨ-ਫ੍ਰਾਈਡ ਦੀ ਕ੍ਰਿਪਟੋ ਵਪਾਰਕ ਫਰਮ, FTX ਦੇ ਮੂਲ ਟੋਕਨ, FTT 'ਤੇ ਬਹੁਤ ਜ਼ਿਆਦਾ ਨਿਰਭਰ ਸੀ।

FTX ਅਤੇ Alameda ਵੱਖਰੇ ਕਾਰੋਬਾਰ ਹਨ ਪਰ ਰਿਪੋਰਟ ਦਾਅਵਾ ਕਰਦੀ ਹੈ ਕਿ ਉਹਨਾਂ ਦੇ ਨਜ਼ਦੀਕੀ ਵਿੱਤੀ ਸਬੰਧ ਸਨ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ FTX 'ਤੇ ਹੰਗਾਮਾ ਸ਼ੁਰੂ ਹੋ ਗਿਆ। Binance ਨੇ 6 ਨਵੰਬਰ ਨੂੰ ਐਲਾਨ ਕੀਤਾ ਕਿ ਇਹ ਹਾਲ ਹੀ ਦੇ ਖੁਲਾਸਿਆਂ ਦੇ ਕਾਰਨ ਆਪਣੇ FTT ਟੋਕਨਾਂ ਨੂੰ ਵੇਚੇਗਾ। ਇਸ ਨਾਲ FTT ਦੀ ਕੀਮਤ ਘਟ ਗਈ ਅਤੇ ਵਪਾਰੀ ਇਸ ਡਰੋਂ FTX ਤੋਂ ਬਾਹਰ ਨਿਕਲਣ ਲਈ ਭੱਜੇ ਕਿ ਕ੍ਰਿਪਟੋ ਕੰਪਨੀ ਡੁੱਬ ਜਾਵੇਗੀ।
FTX ਨੂੰ ਤਿੰਨ ਦਿਨਾਂ ਵਿੱਚ ਇੱਕ ਅੰਦਾਜ਼ਨ $6 ਬਿਲੀਅਨ ਕਢਵਾਉਣ ਦੀਆਂ ਬੇਨਤੀਆਂ ਪ੍ਰਾਪਤ ਹੋਈਆਂ। FTX ਅਚਾਨਕ ਵਿਦਡਰਾਲ ਦੀ ਬੇਨਤੀ ਦੇ ਕਾਰਨ ਲਿਕਿਉਈਡੀਟੀ ਕਰੰਚ ਵਿੱਚ ਆ ਗਿਆ ਭਾਵ ਇਹ ਵਿਦਡਰਾਲ ਦੀ ਬੇਨਤੀ 'ਤੇ ਕਾਰਵਾਈ ਕਰਨ ਦੀ ਸਥਿਤੀ ਵਿੱਚ ਨਹੀਂ ਸੀ।

ਲਿਕੁਈਡੀਟੀ ਕਰੰਚ ਆਉਣ ਤੋਂ ਬਾਅਦ ਮੰਗਲਵਾਰ ਨੂੰ Binance ਨੇ ਕਿਹਾ ਸੀ ਕਿ ਇਹ FTX ਖਰੀਦੇਗਾ। ਹਾਲਾਂਕਿ Zhao ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ Binance ਕਿਸੇ ਵੀ ਸਮੇਂ ਇਸ ਸੌਦੇ ਤੋਂ ਬਾਹਰ ਆ ਸਕਦਾ ਹੈ। ਆਪਣੇ ਸਮਝੌਤੇ ਤੋਂ ਬਾਅਦ, ਬੈਂਕਮੈਨ-ਫ੍ਰਾਈਡ ਨੇ ਕਿਹਾ ਕਿ ਇਹ ਸੌਦਾ ਗਾਹਕਾਂ ਦੀ ਸੁਰੱਖਿਆ ਕਰੇਗਾ ਅਤੇ ਵਪਾਰੀਆਂ ਦੇ ਕਢਵਾਉਣ ਦੀ ਪ੍ਰਕਿਰਿਆ ਕਰਨ ਲਈ FTX ਨੂੰ ਸਮਰੱਥ ਕਰੇਗਾ। ਇਸ ਦੌਰਾਨ, ਉਸ ਨੇ FTX ਅਤੇ Binance ਵਿਚਕਾਰ ਟਕਰਾਅ ਦੀਆਂ ਅਫਵਾਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ।

ਇਸ ਤੋਂ ਬਾਅਦ ਬੁੱਧਵਾਰ ਨੂੰ, Binance ਨੇ ਐਲਾਨ ਕੀਤਾ ਕਿ ਇਹ ਹੁਣ FTX ਨਹੀਂ ਖਰੀਦੇਗਾ। ਉਸ ਨੇ ਕਾਰਪੋਰੇਟ ਡਿਊ ਡਿਲੀਜੈਂਸ ਨੂੰ ਸੌਦਾ ਤੋੜਨ ਦਾ ਕਾਰਨ ਦੱਸਿਆ। Binance ਨੇ ਰੈਗੂਲੇਟਰੀ ਪੜਤਾਲ ਅਤੇ ਫੰਡਾਂ ਦੀ ਗਲਤ ਰਿਪੋਰਟਿੰਗ ਦਾ ਵੀ ਹਵਾਲਾ ਦਿੱਤਾ। ਬਾਈਨੈਂਸ ਨੇ ਇਹ ਵੀ ਕਿਹਾ ਕਿ ਜਦੋਂ ਵੀ ਕਿਸੇ ਉਦਯੋਗ ਵਿੱਚ ਇੱਕ ਪ੍ਰਮੁੱਖ ਖਿਡਾਰੀ ਅਸਫਲ ਹੁੰਦਾ ਹੈ, ਤਾਂ ਪ੍ਰਚੂਨ ਖਪਤਕਾਰਾਂ ਨੂੰ ਨੁਕਸਾਨ ਹੁੰਦਾ ਹੈ। ਇਸ ਤੋਂ ਬਾਅਦ ਬੈਂਕਮੈਨ ਫ੍ਰਾਈਡ ਦੇ ਅਸਤੀਫੇ ਨਾਲ ਸ਼ੁੱਕਰਵਾਰ ਨੂੰ FTX ਨੇ ਦੀਵਾਲੀਆਪਨ (ਬੈਂਕਰਪਸੀ) ਦਾਇਰ ਕੀਤਾ। 

SHARE ARTICLE

ਏਜੰਸੀ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement