
12 ਅਕਤੂਬਰ ਤੋਂ ਛੇ ਮਹੀਨਿਆਂ ਲਈ ਹੋਵੇਗੀ ਨਿਯੁਕਤੀ
ਕੋਲਕਾਤਾ: ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਨੇ ਅਮਰਦੀਪ ਸਿੰਘ ਭਾਟੀਆ ਨੂੰ ਚਾਹ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਚਾਹ ਬੋਰਡ ਨੇ ਇਕ ਬਿਆਨ ’ਚ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ’ਚ ਵਧੀਕ ਸਕੱਤਰ ਭਾਟੀਆ ਵਾਧੂ ਚਾਰਜ ਵਜੋਂ ਚਾਹ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣਗੇ।
ਉਨ੍ਹਾਂ ਦੀ ਨਿਯੁਕਤੀ 12 ਅਕਤੂਬਰ ਤੋਂ ਛੇ ਮਹੀਨਿਆਂ ਲਈ ਹੋਵੇਗੀ। ਬਿਆਨ ਅਨੁਸਾਰ, ਉਹ ਅਹੁਦਾ ਭਰੇ ਜਾਣ ਤਕ ਜਾਂ ਅਗਲੇ ਹੁਕਮਾਂ ਤਕ ਨਿਯਮਤ ਅਧਾਰ ’ਤੇ ਚਾਰਜ ਸੰਭਾਲਣਗੇ। ਸੌਰਵ ਪਹਾੜੀ ਚਾਹ ਬੋਰਡ ਦੇ ਡਿਪਟੀ ਚੇਅਰਮੈਨ ਬਣੇ ਰਹਿਣਗੇ।