
Gold Silver Price: ਚੰਡੀਗੜ੍ਹ ਵਿਚ ਅੱਜ 22 ਕੈਰੇਟ ਸੋਨੇ ਦੀ ਕੀਮਤ 79,550 ਪ੍ਰਤੀ 10 ਗ੍ਰਾਮ ਰੁਪਏ ਹੈ
Today Gold Silver Price News in punjabi: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਅੱਜ ਸੋਨੇ ਦੀ ਕੀਮਤ 85998 ਰੁਪਏ ਤੱਕ ਪਹੁੰਚ ਗਈ ਹੈ। ਜਦਕਿ ਚਾਂਦੀ ਦੀ ਕੀਮਤ 97953 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। 23 ਕੈਰੇਟ, 22 ਕੈਰੇਟ, 18 ਕੈਰੇਟ ਦੀ ਨਵੀਨਤਮ ਕੀਮਤ ਦੇ ਨਾਲ-ਨਾਲ ਤੁਹਾਡੇ ਸ਼ਹਿਰ ਵਿੱਚ ਮੌਜੂਦਾ ਰੇਟ ਕੀ ਹੈ, ਬਾਰੇ ਹੋਰ ਜਾਣੋ।
ਚੰਡੀਗੜ੍ਹ ਵਿਚ ਅੱਜ 22 ਕੈਰੇਟ ਸੋਨੇ ਦੀ ਕੀਮਤ 79,550 ਪ੍ਰਤੀ 10 ਗ੍ਰਾਮ ਰੁਪਏ ਹੈ, ਜਦਕਿ 24 ਕੈਰੇਟ ਸੋਨੇ ਦੀ ਕੀਮਤ 86,770 ਪ੍ਰਤੀ 10 ਗ੍ਰਾਮ ਹੈ। ਮੁਹਾਲੀ ਦੀ ਗੱਲ ਕਰੀਏ ਤਾਂ ਇਥੇ ਅੱਜ 22 ਕੈਰੇਟ ਸੋਨੇ ਦੀ ਕੀਮਤ 79,550 ਪ੍ਰਤੀ 10 ਗ੍ਰਾਮ ਰੁਪਏ ਹੈ ਜਦਕਿ 24 ਕੈਰੇਟ ਸੋਨੇ ਦੀ ਕੀਮਤ 86,770 ਪ੍ਰਤੀ 10 ਗ੍ਰਾਮ ਹੈ।
ਇਸ ਦੇ ਨਾਲ ਹੀ ਜੇਕਰ ਦਿੱਲੀ ਦੇ ਸਰਾਫ਼ਾ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ 90 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਰਹੀ ਹੈ। ਸੋਨੇ ਦੀ ਕੀਮਤ 13,00 ਰੁਪਏ ਵਧ ਕੇ 89,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।
ਇਸ ਦੇ ਨਾਲ ਹੀ ਜੇਕਰ ਪਿਛਲੇ ਵੀਰਵਾਰ ਦੀ ਗੱਲ ਕਰੀਏ ਤਾਂ 99.9 ਫ਼ੀ ਸਦੀ ਸ਼ੁੱਧ ਸੋਨੇ ਦੀ ਕੀਮਤ 88,100 ਰੁਪਏ ਪ੍ਰਤੀ 10 ਗ੍ਰਾਮ ਅਤੇ 99.5 ਫ਼ੀ ਸਦੀ ਸ਼ੁੱਧ ਸੋਨੇ ਦੀ ਕੀਮਤ 89,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।