ਅਕਸ਼ੈ ਤੀਜ 'ਤੇ ਸੋਨਾ ਖ਼ਰੀਦਦੇ ਸਮੇਂ ਰੱਖੋ ਇਹਨਾਂ ਗੱਲਾਂ ਦਾ ਧਿਆਨ
Published : Apr 17, 2018, 12:27 pm IST
Updated : Apr 17, 2018, 12:27 pm IST
SHARE ARTICLE
Buying Gold on Akshaya Tritiya
Buying Gold on Akshaya Tritiya

ਅਕਸ਼ੈ ਤੀਜ ਅਤੇ ਧਨਤੇਰਸ 'ਤੇ ਭਾਰਤੀ ਸਰਾਫ਼ਾ ਬਾਜ਼ਾਰ ਦੀ ਰੌਣਕ ਵਧ ਜਾਂਦੀ ਹੈ ਕਿਉਂਕਿ ਇਹ ਦੋਹੇਂ  ਹੀ ਕੀਮਤੀ ਧਾਤੂ ਦੀ ਖ਼ਰੀਦਦਾਰੀ ਦੇ ਤਿਉਹਾਰ ਹਨ। ਸੋਨਾ ਖ਼ਰੀਦਦੇ ਸਮੇਂ...

ਨਵੀਂ ਦਿੱਲੀ : ਅਕਸ਼ੈ ਤੀਜ ਅਤੇ ਧਨਤੇਰਸ 'ਤੇ ਭਾਰਤੀ ਸਰਾਫ਼ਾ ਬਾਜ਼ਾਰ ਦੀ ਰੌਣਕ ਵਧ ਜਾਂਦੀ ਹੈ ਕਿਉਂਕਿ ਇਹ ਦੋਹੇਂ  ਹੀ ਕੀਮਤੀ ਧਾਤੂ ਦੀ ਖ਼ਰੀਦਦਾਰੀ ਦੇ ਤਿਉਹਾਰ ਹਨ। ਸੋਨਾ ਖ਼ਰੀਦਦੇ ਸਮੇਂ ਲੋਕ ਅਕਸਰ ਜਲਦਬਾਜ਼ੀ ਅਤੇ ਗ਼ਲਤੀ ਕਰਦੇ ਹਨ। ਲੋਕਾਂ ਨੂੰ ਕੁੱਝ ਸਾਵਧਾਨੀ ਹਰ ਗੱਲ 'ਚ ਵਰਤਣੀ ਚਾਹੀਦੀ ਹੈ। ਇਸ ਸਾਲ ਬੁੱਧਵਾਰ ਨੂੰ ਅਕਸ਼ੈ ਤੀਜ ਹੈ।

Akshaya TritiyaAkshaya Tritiya

ਇਸ ਮੌਕੇ 'ਤੇ ਸੋਨੇ ਦੀ ਖ਼ਰੀਦਾਰੀ ਤੋਂ ਪਹਿਲਾਂ ਹਾਲਮਾਰਕ ਦੇਖ ਕੇ ਸੋਨੇ ਦੀ ਸ਼ੁੱਧਤਾ ਜ਼ਰੂਰ ਪਰਖੋ। ਖੰਨਾ ਜੇਮਜ਼  ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਪੰਕਜ ਖੰਨਾ ਕਹਿੰਦੇ ਹੈ ਕਿ ਸੋਨੇ ਦੀ ਖ਼ਰੀਦਾਰੀ ਕਰਦੇ ਸਮੇਂ ਹਾਲਮਾਰਕ ਦੇਖਣਾ ਨਾ ਭੁੱਲੋ ਕਿਉਂਕਿ ਇਸ ਤੋਂ ਸੋਨੇ ਦੀ ਸ਼ੁੱਧਤਾ ਦੀ ਪਹਿਚਾਣ ਹੁੰਦੀ ਹੈ।

Akshaya TritiyaAkshaya Tritiya

ਖੰਨਾ ਨੇ ਕਿਹਾ, ਦੇਸ਼ 'ਚ ਸੋਨੇ ਦੀ ਸੱਭ ਤੋਂ ਜ਼ਿਆਦਾ ਖ਼ਰੀਦਦਾਰੀ ਧਨਤੇਰਸ ਅਤੇ ਅਕਸ਼ੈ ਤੀਜ 'ਤੇ ਹੁੰਦੀ ਹੈ। ਸੋਨੇ ਦੀ ਜਿੰਨੀ ਖ਼ਰੀਦਦਾਰੀ ਇਕ ਮਹੀਨੇ 'ਚ ਹੁੰਦੀ ਹੈ, ਉਸ ਤੋਂ ਜ਼ਿਆਦਾ ਇਨ੍ਹਾਂ ਦੋਹਾਂ ਤਿਉਹਾਰਾਂ 'ਤੇ ਹੁੰਦੀ ਹੈ। ਅਕਸ਼ੈ ਤੀਜ ਦੇ ਦਿਨ ਸੋਨਾ ਖ਼ਰੀਦਣਾ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ ਪਰ ਕਦੇ - ਕਦੇ ਖ਼ਰੀਦਾਰੀ ਕਰਦੇ ਸਮੇਂ ਲੋਕ ਸੋਨਾ ਪਰਖਦੇ ਨਹੀਂ ਅਤੇ ਧੋਖਾ ਖਾ ਜਾਂਦੇ ਹਨ। 

Akshaya TritiyaAkshaya Tritiya

ਉਨ੍ਹਾਂ ਨੇ ਕਿਹਾ ਕਿ ਸ਼ੁੱਧ ਸੋਨਾ 24 ਕੈਰਟ ਦਾ ਹੁੰਦਾ ਹੈ ਪਰ 24 ਕੈਰਟ ਦੇ ਸੋਨੇ ਤੋਂ ਗਹਿਣੇ ਨਹੀਂ ਬਣਦੇ। ਗਹਿਣੇ ਬਣਾਉਣ ਲਈ 22 ਜਾਂ 18 ਕੈਰਟ ਦੇ ਸੋਨੇ ਦਾ ਇਸਤੇਮਾਲ ਹੁੰਦਾ ਹੈ ਅਤੇ 22 ਕੈਰਟ ਦੀ ਕੀਮਤ 24 ਕੈਰਟ ਤੋਂ ਘੱਟ ਹੁੰਦੀ ਹੈ। ਜੌਹਰੀ ਤੋਂ ਸੋਨੇ ਦੀ ਸ਼ੁੱਧਤਾ ਅਤੇ ਕੀਮਤ ਜਾਣ ਕੇ ਉਸ ਤੋਂ ਬਿਲ 'ਤੇ ਜ਼ਰੂਰ ਲਿਖਵਾਉ। 

Akshaya TritiyaAkshaya Tritiya

ਪੰਕਜ ਮੁਤਾਬਕ ਕਈ ਵਾਰ ਲੋਕ ਹਾਲਮਾਰਕ ਦੇ ਨਿਸ਼ਾਨ ਨਹੀਂ ਦੇਖਦੇ ਹਨ। ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਤਾਂ ਕਿਸੇ ਸੁਨਾਰ ਤੋਂ ਜਾਂ ਅਪਣੇ ਆਪ ਆਨਲਾਈਨ ਇਸ ਤੋਂ ਬਾਰੇ 'ਚ ਪਤਾ ਕਰ ਸਕਦੇ ਹੋ। ਉਥੇ ਹੀ ਸੋਨੇ ਦੇ ਗਹਿਣੇ 'ਚ ਨਗ ਲੱਗੇ ਹੁੰਦੇ ਹਨ।

Akshaya TritiyaAkshaya Tritiya

ਅਜਿਹੇ 'ਚ ਸੁਨਾਰ ਤੁਹਾਨੂੰ ਨਗ ਦੀ ਕੀਮਤ ਵੀ ਵਸੂਲ ਕਰਦਾ ਹੈ। ਜਦੋਂ ਵੀ ਨਗ ਲੱਗੇ ਗਹਿਣੇ ਖ਼ਰੀਦੋ ਤਾਂ ਸੁਨਾਰ ਤੋਂ ਉਨ੍ਹਾਂ ਨਗਾਂ ਦਾ ਰੱਤੀ ਬਾਰੇ 'ਚ ਵੀ ਪੁੱਛੋ ਅਤੇ ਸ਼ੁੱਧਤਾ ਦਾ ਪੈਮਾਨਾ ਜਾਣਨ ਤੋਂ ਬਾਅਦ ਉਸ ਦਾ ਸਰਟੀਫ਼ਿਕੇਟ ਵੀ ਲਵੋ ਅਤੇ ਜਾਣਕਾਰ ਦੁਕਾਨਦਾਰ ਤੋਂ ਹੀ ਸੋਨਾ ਖ਼ਰੀਦੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement