LIC ਦਾ ਮਾਰਕੀਟ Value ਇਸ ਹਫਤੇ 47,943 ਕਰੋੜ ਘਟਿਆ, TCS ਦਾ ਮਾਰਕੀਟ ਕੈਪ 'ਚ ਉਛਾਲ
Published : Aug 17, 2024, 1:39 pm IST
Updated : Aug 17, 2024, 1:39 pm IST
SHARE ARTICLE
LIC market value falls by 47,943 crores this week, TCS market cap jumps
LIC market value falls by 47,943 crores this week, TCS market cap jumps

ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਦੇਸ਼ ਦੀਆਂ ਵੱਡੀਆ 10 ਕੰਪਨੀਆਂ ਵਿੱਚੋਂ 7 ਦੀ ਵੈਲਿਓ ਵਿੱਚ ਪਿਛਲੇ ਹਫਤੇ ਸੰਯੁਕਤ 1,40,863.66 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

LIC News: ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਦੇਸ਼ ਦੀਆਂ ਵੱਡੀਆ 10 ਕੰਪਨੀਆਂ ਵਿੱਚੋਂ 7 ਦੀ ਵੈਲਿਓ ਵਿੱਚ ਪਿਛਲੇ ਹਫਤੇ ਸੰਯੁਕਤ 1,40,863.66 ਕਰੋੜ ਰੁਪਏ (1.40 ਲੱਖ ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ ਯਾਨੀ ਟੀਸੀਐਸ ਸਭ ਤੋਂ ਵੱਧ ਲਾਭਕਾਰੀ ਸੀ।

ਹਫਤੇ ਦੇ ਕਾਰੋਬਾਰ ਦੌਰਾਨ ਟੈਕ ਕੰਪਨੀ ਦਾ ਮਾਰਕੀਟ ਕੈਪ 67,477.33 ਕਰੋੜ ਰੁਪਏ ਵਧਿਆ ਹੈ। ਹੁਣ ਕੰਪਨੀ ਦਾ ਮੁੱਲ ਵਧ ਕੇ 15.98 ਲੱਖ ਕਰੋੜ ਰੁਪਏ ਹੋ ਗਿਆ ਹੈ। ਪਹਿਲਾਂ ਕੰਪਨੀ ਦੀ ਮਾਰਕੀਟ ਕੈਪ 15.31 ਲੱਖ ਕਰੋੜ ਰੁਪਏ ਸੀ।ਟੀਸੀਐਸ ਤੋਂ ਇਲਾਵਾ ਇਨਫੋਸਿਸ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਆਈਟੀਸੀ ਲਿਮਟਿਡ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਹਿੰਦੁਸਤਾਨ ਯੂਨੀਲੀਵਰ ਨੇ ਵੀ ਹਫ਼ਤੇ ਦੌਰਾਨ ਕਮਾਈ ਕੀਤੀ ਹੈ।

LIC, HDFC ਅਤੇ SBI ਦੀ Value ਵਿੱਚ 71,497 ਕਰੋੜ ਰੁਪਏ ਦੀ ਗਿਰਾਵਟ

ਇਸ ਦੇ ਨਾਲ ਹੀ, ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.), ਐਚ.ਡੀ.ਐਫ.ਸੀ. ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਦਾ ਮਾਰਕੀਟ ਕੈਪ ਇਸ ਸਮੇਂ ਦੌਰਾਨ ਮਿਲਾ ਕੇ 71,493.9 ਕਰੋੜ ਰੁਪਏ ਘਟਿਆ ਹੈ। LIC ਦਾ ਮਾਰਕੀਟ ਕੈਪ 47,943.48 ਕਰੋੜ ਰੁਪਏ ਘਟ ਕੇ 6.69 ਲੱਖ ਕਰੋੜ ਰੁਪਏ ਰਹਿ ਗਿਆ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ HDFC ਬੈਂਕ ਅਤੇ SBI ਦਾ ਬਾਜ਼ਾਰ ਮੁੱਲ 13,064 ਕਰੋੜ ਰੁਪਏ ਅਤੇ 10,486.42 ਕਰੋੜ ਰੁਪਏ ਘਟਿਆ ਹੈ।

ਇਸ ਹਫ਼ਤੇ ਬਾਜ਼ਾਰ 731 ਅੰਕ ਵਧਿਆ

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (16 ਅਗਸਤ) ਨੂੰ ਸੈਂਸੈਕਸ 1,330 ਅੰਕ ਜਾਂ 1.68 ਫੀਸਦੀ ਦੇ ਵਾਧੇ ਨਾਲ 80,436 'ਤੇ ਬੰਦ ਹੋਇਆ। ਨਿਫਟੀ ਵੀ ਲਗਭਗ 400 ਅੰਕ (1.65%) ਵਧ ਕੇ 24,541 ਦੇ ਪੱਧਰ 'ਤੇ ਬੰਦ ਹੋਇਆ।

ਬਾਜ਼ਾਰ ਸਵੇਰੇ 800 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਸੀ, ਹਾਲਾਂਕਿ ਬਾਅਦ 'ਚ ਇਸ 'ਚ 200 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਫਿਰ ਬਜ਼ਾਰ ਫਿਰ ਚੜ੍ਹ ਗਿਆ। ਆਈ.ਟੀ., ਆਟੋ, ਮੀਡੀਆ, ਰਿਐਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਹੋਈ। ਹਫ਼ਤੇ ਦੇ ਕਾਰੋਬਾਰ ਵਿੱਚ, ਸੈਂਸੈਕਸ ਕੁੱਲ 731 (1.57%) ਅੰਕ ਵਧਿਆ।

ਮਾਰਕੀਟ ਪੂੰਜੀਕਰਣ ਕੀ ਹੈ?

ਮਾਰਕੀਟ ਕੈਪ ਕਿਸੇ ਵੀ ਕੰਪਨੀ ਦੇ ਕੁੱਲ ਬਕਾਇਆ ਸ਼ੇਅਰਾਂ ਦਾ ਮੁੱਲ ਹੈ, ਭਾਵ ਉਹ ਸਾਰੇ ਸ਼ੇਅਰ ਜੋ ਇਸ ਸਮੇਂ ਇਸਦੇ ਸ਼ੇਅਰਧਾਰਕਾਂ ਕੋਲ ਹਨ। ਇਹ ਕੰਪਨੀ ਦੇ ਜਾਰੀ ਕੀਤੇ ਸ਼ੇਅਰਾਂ ਦੀ ਕੁੱਲ ਸੰਖਿਆ ਨੂੰ ਸਟਾਕ ਦੀ ਕੀਮਤ ਨਾਲ ਗੁਣਾ ਕਰਕੇ ਗਿਣਿਆ ਜਾਂਦਾ ਹੈ।

 (For more news apart from LIC market value falls by 47,943 crores this week, TCS market cap jumps , stay tuned to Rozana Spokesman)

Location: India, Delhi

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement