EPFO big decision: ਜਨਮ ਮਿਤੀ ਦੇ ਸਬੂਤ ਵਜੋਂ ਆਧਾਰ ਕਾਰਡ ਦੀ ‘ਮਾਨਤਾ ਖਤਮ’; EPFO ਨੇ ਜਾਰੀ ਕੀਤੇ ਹੁਕਮ
Published : Jan 18, 2024, 4:56 pm IST
Updated : Jan 18, 2024, 4:57 pm IST
SHARE ARTICLE
EPFO Removes Aadhaar Card As Date of Birth Proof
EPFO Removes Aadhaar Card As Date of Birth Proof

ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਦਿਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ’ਚੋਂ ਕੀਤਾ ਬਾਹਰ

EPFO big decision: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਲਈ ਵੈਧ ਦਸਤਾਵੇਜ਼ ਨਹੀਂ ਮੰਨੇਗਾ। ਈਪੀਐਫਓ ਨੇ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੇ ਆਦੇਸ਼ ਤੋਂ ਬਾਅਦ ਜਨਮ ਮਿਤੀ ਦੇ ਸਬੂਤ ਦੇ ਵੈਧ ਦਸਤਾਵੇਜ਼ਾਂ ਦੀ ਸੂਚੀ ਤੋਂ ਆਧਾਰ ਕਾਰਡ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।  

22 ਦਸੰਬਰ 2023 ਨੂੰ, ਯੂਆਈਡੀਏਆਈ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਆਧਾਰ ਕਾਰਡ ਦੀ ਵਰਤੋਂ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕੀਤੀ ਜਾ ਸਕਦੀ ਹੈ, ਪਰ ਇਹ ਜਨਮ ਮਿਤੀ ਦਾ ਸਬੂਤ ਨਹੀਂ ਹੈ। ਯੂਆਈਡੀਏਆਈ ਨੇ ਕਿਹਾ ਸੀ ਕਿ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਦਿਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਤੋਂ ਹਟਾ ਦਿਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਯੂਆਈਡੀਏਆਈ ਨੇ ਅਪਣੇ ਸਰਕੂਲਰ ਵਿਚ ਕਿਹਾ ਸੀ ਕਿ ਆਧਾਰ ਇਕ ਵਿਲੱਖਣ 12 ਅੰਕਾਂ ਦੀ ਆਈਡੀ ਹੈ। ਇਸ ਨੂੰ ਭਾਰਤ ਸਰਕਾਰ ਨੇ ਜਾਰੀ ਕੀਤਾ ਹੈ। ਇਹ ਤੁਹਾਡੀ ਪਛਾਣ ਅਤੇ ਸਥਾਈ ਨਿਵਾਸ ਦੇ ਸਬੂਤ ਵਜੋਂ ਪੂਰੇ ਦੇਸ਼ ਵਿਚ ਜਾਇਜ਼ ਹੈ। ਇਸ 'ਤੇ ਜਨਮ ਮਿਤੀ ਦਿਤੀ ਗਈ ਹੈ ਪਰ ਇਸ ਨੂੰ ਜਨਮ ਸਬੂਤ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।

ਜਨਮ ਮਿਤੀ ਦੇ ਸਬੂਤ ਲਈ ਜਾਇਜ਼ ਦਸਤਾਵੇਜ਼

-ਜਨਮ ਅਤੇ ਮੌਤਾਂ ਦੇ ਰਜਿਸਟਰਾਰ ਦੁਆਰਾ ਜਾਰੀ ਜਨਮ ਸਰਟੀਫਿਕੇਟ

-ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਮਾਰਕਸ਼ੀਟ

-ਨਾਮ ਅਤੇ ਜਨਮ ਮਿਤੀ ਸਮੇਤ ਸਕੂਲ ਛੱਡਣ ਦਾ ਸਰਟੀਫਿਕੇਟ

-ਕੇਂਦਰ ਜਾਂ ਰਾਜ ਸਰਕਾਰ ਦੇ ਸੇਵਾ ਰਿਕਾਰਡ 'ਤੇ ਅਧਾਰਤ ਸਰਟੀਫਿਕੇਟ

-ਇਨਕਮ ਟੈਕਸ ਵਿਭਾਗ ਵਲੋਂ ਜਾਰੀ ਕੀਤਾ ਗਿਆ ਪੈਨ ਕਾਰਡ

-ਸਰਕਾਰ ਵਲੋਂ ਜਾਰੀ ਕੀਤਾ ਗਿਆ ਰਿਹਾਇਸ਼ੀ ਸਰਟੀਫਿਕੇਟ

-ਸਿਵਲ ਸਰਜਨ ਵਲੋਂ ਜਾਰੀ ਮੈਡੀਕਲ ਸਰਟੀਫਿਕੇਟ

(For more Punjabi news apart from EPFO Removes Aadhaar Card As Date of Birth Proof, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement