
ਗਲੋਬਲ ਮਾਰਕੀਟ 'ਚ ਮਜ਼ਬੂਤੀ ਅਤੇ ਘਰੇਲੂ ਬਾਜ਼ਾਰ 'ਚ ਸਥਾਨਕ ਸੋਨੇ ਦੇ ਵਪਾਰੀ ਵਲੋਂ ਮੰਗ 'ਚ ਆਈ ਤੇਜ਼ੀ ਕਾਰਨ ਸੋਨਾ ਇਕ ਵਾਰ ਫਿਰ ਮਹਿੰਗਾ ਹੋ ਗਿਆ ਹੈ...
ਨਵੀਂ ਦਿੱਲੀ: ਗਲੋਬਲ ਮਾਰਕੀਟ 'ਚ ਮਜ਼ਬੂਤੀ ਅਤੇ ਘਰੇਲੂ ਬਾਜ਼ਾਰ 'ਚ ਸਥਾਨਕ ਸੋਨੇ ਦੇ ਵਪਾਰੀ ਵਲੋਂ ਮੰਗ 'ਚ ਆਈ ਤੇਜ਼ੀ ਕਾਰਨ ਸੋਨਾ ਇਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਦਿੱਲੀ ਬੁਲਿਅਨ ਮਾਰਕੀਟ 'ਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 250 ਰੁਪਏ ਵਧ ਕੇ 32,630 ਰੁਪਏ ਪ੍ਰਤੀ ਦਸ ਗਰਾਮ ਹੋ ਗਈ ਹੈ।
Gold
ਉਥੇ ਹੀ ਚਾਂਦੀ ਦੀ ਕੀਮਤ 41 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਹੈ। ਇੰਡਸਟਰੀਅਲ ਯੂਨਿਟਸ ਅਤੇ ਕਵਾਇਨ ਮੇਕਰਜ਼ ਵਲੋਂ ਮੰਗ ਵਧਣ ਨਾਲ ਚਾਂਦੀ 1,030 ਰੁਪਏ ਵਧ ਕੇ 41,480 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
Gold
ਮਾਰਕੀਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਨਤਕ ਮੰਗ 'ਚ ਘਰੇਲੂ ਬਾਜ਼ਾਰ 'ਚ ਵੀ ਸੋਨੇ ਦੀ ਮੰਗ ਵਧੀ ਗਈ ਹੈ। ਇਹੀ ਕਾਰਨਾਂ ਕਰਕੇ ਸੋਨਾ ਮਹਿੰਗਾ ਹੋ ਗਿਆ ਹੈ। ਰਾਜਧਾਨੀ ਦਿੱਲੀ 'ਚ 99.9 ਫੀ ਸਦੀ ਅਤੇ 99.5 ਫੀ ਸਦੀ ਸ਼ੁੱਧ ਸੋਨਾ 250 ਰੁਪਏ ਵਧਕੇ ਅਨੁਪਾਤ 32 ,630 ਰੁਪਏ ਅਤੇ 32,480 ਰੁਪਏ ਪ੍ਰਤੀ ਦਸ ਗਰਾਮ ਹੋ ਗਈ।
Gold
ਉਥੇ ਹੀ ਇਸ ਤੋਂ ਪਹਿਲਾਂ ਦੋ ਦਿਨ 'ਚ ਸੋਨੇ ਦੀਆਂ ਕੀਮਤਾਂ 'ਚ 380 ਰੁਪਏ ਹੋਏ ਵਾਧੇ ਨੂੰ ਦਰਜ ਕੀਤਾ ਗਿਆ ਹੈ। ਇਸ ਕਾਰਨ ਤਿੰਨ ਦਿਨ 'ਚ ਸੋਨੇ ਦੀ ਕੀਮਤ 630 ਰੁਪਏ ਹੋ ਗਈ ਹੈ। ਹਾਲਾਂਕਿ ਸਿੱਕੇ ਦੇ ਭਾਅ 24,900 ਰੁਪਏ ਪ੍ਰਤੀ ਅੱਠ ਗਰਾਮ 'ਤੇ ਸਥਿਰ ਹੈ।
Gold
ਚਾਂਦੀ 1030 ਰੁਪਏ ਹੋਈ ਮਹਿੰਗੀ
ਸੋਨੇ ਦੀ ਤਰ੍ਹਾਂ ਚਾਂਦੀ 1,030 ਰੁਪਏ ਵਧ ਕੇ 41,480 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਹਫਤੇ ਦੇ ਆਧਾਰ 'ਤੇ ਡਿਲੀਵਰੀ ਦਾ ਭਾਅ 960 ਰੁਪਏ ਵਧ ਕੇ 40,450 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਵੀ 1000 ਰੁਪਏ ਪ੍ਰਤੀ ਸੈਂਕੜਾਂ ਵਧ ਕੇ 76000 ਰੁਪਏ (ਖ਼ਰੀਦ) ਅਤੇ 77000 ਰੁਪਏ (ਵਿਕਰੀ) ਹੋ ਗਿਆ ਹੈ।