
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਅਪਣੇ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਅਪਣੇ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਐਸਬੀਆਈ ਨੇ ਗਾਹਕਾਂ ਕੋਲੋਂ ਵਸੂਲੇ ਜਾਣ ਵਾਲੇ ਕੁਝ ਚਾਰਜ ਖਤਮ ਕਰ ਦਿੱਤੇ ਹਨ। ਇਹਨਾਂ ਵਿਚੋਂ ਐਸਐਮਐਸ ਅਲਰਟ ਅਤੇ ਘੱਟੋ ਘੱਟ ਬਕਾਇਆ ਚਾਰਜ ਸ਼ਾਮਲ ਹੈ। ਐਸਬੀਆਈ ਦੇ 44 ਕਰੋੜ ਤੋਂ ਜ਼ਿਆਦਾ ਬੱਚਤ ਖਾਤਾਧਾਰਕਾਂ ਨੂੰ ਇਹ ਸਹੂਲਤ ਮਿਲੇਗੀ।
SBI
ਹੁਣ ਗਾਹਕਾਂ ਕੋਲੋਂ ਐਸਐਮਐਸ ਅਲਰਟ ਅਤੇ ਘੱਟੋ ਬਕਾਇਆ ਚਾਰਜ ਨਹੀਂ ਵਸੂਲੇ ਜਾਣਗੇ। ਇਹ ਸਰਵਿਸ ਮੁਫ਼ਤ ਹੋ ਗਈ ਹੈ। ਇਸ ਦੇ ਨਾਲ ਹੀ ਬੈਂਕ ਨੇ ਇਹ ਵੀ ਕਿਹਾ ਕਿ ਬੇਲੋੜੇ ਐਪਸ ਤੋਂ ਛੁਟਕਾਰਾ ਪਾਉਣ ਲਈ # YONOSBI ਡਾਊਨਲੋਡ ਕਰੋ। ਬੈਂਕ ਨੇ ਗਾਹਕਾਂ ਦੇ ਖਾਤੇ ਨਾਲ ਰਜਿਸਟਰਡ ਮੋਬਾਈਲ ਨੰਬਰ ‘ਤੇ ਬੈਂਕਿੰਗ ਸਰਵਿਸ ਮੈਸੇਜ ਲਈ ਲੱਗਣ ਵਾਲੇ ਚਾਰਜ ਨੂੰ ਖਤਮ ਕਰ ਦਿੱਤਾ ਹੈ। ਹੁਣ ਇਸ ਦੇ ਲਈ ਗਾਹਕ ਨੂੰ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਇਸ ਦੇ ਨਾਲ ਹੀ ਹੁਣ ਘੱਟੋ ਘੱਟ ਬਕਾਇਆ ਰੱਖਣਾ ਵੀ ਜ਼ਰੂਰੀ ਨਹੀਂ ਹੈ।
SBI
ਪਹਿਲਾਂ ਕਿੰਨਾ ਹੁੰਦਾ ਸੀ ਘੱਟੋ ਘੱਟ ਬਕਾਇਆ
ਪਹਿਲਾਂ ਐਸਬੀਆਈ ਦੇ ਖਾਤਾਧਾਰਕਾਂ ਨੂੰ 3000 ਰੁਪਏ ਘੱਟੋ ਘੱਟ ਬਕਾਏ ਦੇ ਰੂਪ ਵਿਚ ਰੱਖਣੇ ਜ਼ਰੂਰੀ ਹੁੰਦੇ ਸੀ। ਜੇਕਰ ਇਹ 50 ਫੀਸਦੀ ਤੋਂ ਘੱਟ ਯਾਨੀ 1500 ਰੁਪਏ ਹੋ ਜਾਂਦਾ ਹੈ, ਤਾਂ ਉਸ ਫੀਸ ਦੇ ਰੂਪ ਵਿਚ 10 ਰੁਪਏ ਅਤੇ ਜੀਐਸਟੀ ਦੇਣਾ ਪੈਂਦਾ ਹੈ। ਉੱਥੇ ਹੀ ਜੇਕਰ ਤੁਹਾਡੇ ਖਾਤੇ ਵਿਚ ਬਕਾਇਆ 75 ਫੀਸਦੀ ਤੋਂ ਘੱਟ ਹੋ ਜਾਂਦਾ ਹੈ ਤਾਂ 15 ਰੁਪਏ ਫੀਸ ਅਤੇ ਜੀਐਸਟੀ ਲਿਆ ਜਾਂਦਾ ਹੈ।
SBI
ATM ਤੋਂ ਪੈਸੇ ਕਢਵਾਉਣ ਦੇ ਨਿਯਮ
ਦੱਸ ਦਈਏ ਕਿ ਐਸਬੀਆਈ ਨੇ ਅਪਣੇ ਏਟੀਐਮ ਵਿਚੋਂ ਪੈਸੇ ਕਢਵਾਉਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਦੇ ਤਹਿਤ ਖਾਤੇ ਵਿਚ ਜ਼ਿਆਦਾ ਰਾਸ਼ੀ ਨਾ ਹੋਣ ‘ਤੇ ਜੇਕਰ ਏਟੀਐਮ ਵਿਚੋਂ ਪੈਸੇ ਨਹੀਂ ਨਿਕਲੇ ਤਾਂ ਐਸਬੀਆਈ ਗਾਹਕਾਂ ਨੂੰ 20 ਰੁਪਏ ਜ਼ੁਰਮਾਨੇ ਦੇ ਨਾਲ ਜੀਐਸਟੀ ਦਾ ਭੁਗਤਾਨ ਕਰੇਗਾ।
Good news for SBI Savings Account holders! Now you don't have to pay charges for SMS service and non-maintenance of monthly average balance. #SavingsAccount #SMSCharges #MAB #SBI #StateBankOfIndia pic.twitter.com/v3IcqzcsUh
— State Bank of India (@TheOfficialSBI) August 18, 2020
ਐਸਬੀਆਈ ਮੁਤਾਬਕ 1 ਜੁਲਾਈ 2020 ਤੋਂ ਬਦਲੇ ਨਿਯਮਾਂ ਦੇ ਤਹਿਤ ਏਟੀਐਮ ਵਿਚੋਂ ਪੈਸੇ ਕਢਵਾਉਣ ਦੀ ਸੁਵਿਧਾ ਸੀਮਤ ਕਰ ਦਿੱਤੀ ਗਈ ਹੈ। ਹੁਣ ਮੈਟਰੋ ਸ਼ਹਿਰਾਂ ਵਿਚ ਰਹਿਣ ਵਾਲੇ ਐਸਬੀਆਈ ਦੇ ਨਿਯਮਤ ਬਚਤ ਖਾਤਾਧਾਰਕ ਇਕ ਮਹੀਨੇ ਵਿਚ ਏਟੀਐਮ ਵਿਚੋਂ ਅੱਠ ਵਾਰ ਹੀ ਮੁਫ਼ਤ ਪੈਸੇ ਕਢਵਾ ਸਕਣਗੇ। ਇਹਨਾਂ ਵਿਚ ਪੰਜ ਵਾਰ ਐਸਬੀਆਈ ਏਟੀਐਮ ਅਤੇ ਤਿੰਨ ਵਾਰ ਕਿਸੇ ਹੋਰ ਏਟੀਐਮ ਵਿਚੋਂ ਪੈਸੇ ਕਢਵਾਉਣਾ ਸ਼ਾਮਲ ਹੈ। ਮੁਫ਼ਤ ਨਿਕਾਸੀ ਦੀ ਸੀਮਾ ਪਾਰ ਕਰਨ ‘ਤੇ ਗਾਹਕਾਂ ਨੂੰ ਫੀਸ ਭਰਨੀ ਪਵੇਗੀ।