India-UK FTA : ਜਾਣੋ, ਕਿੱਥੇ ਫਸਿਆ ਭਾਰਤ ਅਤੇ ਯੂ.ਕੇ. ਵਿਚਕਾਰ ਮੁਕਤ ਵਪਾਰ ਸਮਝੌਤਾ ਦਾ ਪੇਚ
Published : Nov 19, 2023, 5:02 pm IST
Updated : Nov 19, 2023, 5:02 pm IST
SHARE ARTICLE
India-UK FTA
India-UK FTA

ਬਰਤਾਨੀਆਂ ਨੇ ਭਾਰਤ ਤੋਂ ਐਫ਼.ਟੀ.ਏ. ਹੇਠ ਖੇਤੀ ਖੇਤਰ ਦੇ ਜੀ.ਆਈ. ਉਤਪਾਦਾਂ ’ਤੇ ਉੱਚ ਸੁਰੱਖਿਆ ਮੰਗੀ

India-UK FTA : ਭਾਰਤ ਨਾਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐਫ਼.ਟੀ.ਏ.) ’ਚ ਬਰਤਾਨੀਆਂ ਦੀ ਖੇਤੀ ਖੇਤਰ ਨਾਲ ਸਬੰਧਤ ਅਪਣੇ ਭੁਗੌਲਿਕ ਸੰਕੇਤ (ਜੀ.ਆਈ.) ਉਤਪਾਦਾਂ ਲਈ ਉੱਚ ਪੱਧਰ ਦੀ ਸੁਰਖਿਆ ਦੀ ਮੰਗ ’ਤੇ ਅਜੇ ਤਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮਤਭੇਦਾਂ ਨੂੰ ਦੂਰ ਕਰਨ ਲਈ ਸਮਝੌਤੇ ’ਤੇ ਗੱਲਬਾਤ ਜਾਰੀ ਹੈ। 

ਬਰਤਾਨੀਆਂ ਦੇ ਜੀ.ਆਈ. ਉਤਪਾਦਾਂ ’ਚ ਸਕਾਚ ਵਿਸਕੀ, ਸਿਲਟਨ ਚੀਜ਼ ਅਤੇ ਸ਼ੇਡਰ ਚੀਜ਼ ਸ਼ਾਮਲ ਹਨ। ਜੀ.ਆਈ. ਉਤਪਾਦ ਮੁੱਖ ਤੌਰ ’ਤੇ ਇਕ ਨਿਸ਼ਚਿਤ ਭੁਗੋਲਿਕ ਖੇਤਰ ਤੋਂ ਪੈਦਾ ਹੋਣ ਵਾਲੇ ਖੇਤੀ, ਕੁਦਰਤੀ ਜਾਂ ਨਿਰਮਿਤ ਉਤਪਾਦ (ਹਸਤਸ਼ਿਲਪ ਅਤੇ ਉਦਯੋਗਿਕ ਸਾਮਾਨ) ਹੁੰਦੇ ਹਨ। ਆਮ ਤੌਰ ’ਤੇ ਜੀ.ਆਈ. ਪਛਾਣ ਉਤਪਾਦ ਦੀ ਕੁਆਲਿਟੀ ਅਤੇ ਵਿਸ਼ੇਸ਼ਤਾ ਦਾ ਭਰੋਸਾ ਦਿੰਦਾ ਹੈ। 

ਇਕ ਵਾਰੀ ਜਦੋਂ ਕਿਸੇ ਉਤਪਾਦ ਨੂੰ ਜੀ.ਆਈ. ਪਛਾਣ ਮਿਲ ਜਾਂਦੀ ਹੈ ਤਾਂ ਕੋਈ ਵੀ ਵਿਅਕਤੀ ਜਾਂ ਕੰਪਨੀ ਉਸ ਨਾਂ ਦੀ ਵਸਤੂ ਨੂੰ ਨਹੀਂ ਵੇਚ ਸਕਦੀ ਹੈ। ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਆਮ ਤੌਰ ’ਤੇ ਜੀ.ਆਈ. ਨਿਯਮਾਂ ਦੀ ਉਲੰਘਣਾ ਲਈ ਆਮ ਸੁਰਖਿਆ ਪ੍ਰਦਾਨ ਕਰਦਾ ਹੈ, ਪਰ ਬਰਤਾਨੀਆਂ ਅਪਣੇ ਖੇਤੀ ਜੀ.ਆਈ. ਉਤਪਾਦਾਂ ਲਈ ਉੱਚ ਪੱਧਰ ਦੀ ਸੁਰਖਿਆ ਦੀ ਮੰਗ ਕਰ ਰਿਹਾ ਹੈ। 

ਉਨ੍ਹਾਂ ਕਿਹਾ, ‘‘ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਚਲ ਰਹੀ ਹੈ। ਬੌਧਿਕ ਸੰਪਦਾ ਅਧਿਕਾਰ (ਆਈ.ਪੀ.ਆਰ.) ’ਚ ਕੁਝ ਮੁੱਦੇ ਬਕਾਇਆ ਹਨ।’’ ਮਾਹਰਾਂ ਅਨੁਸਾਰ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਹੇਠ ਬੌਧਿਕ ਸੰਪਦਾ ਅਧਿਕਾਰਾਂ ਦੇ ਵਪਾਰ-ਸਬੰਧਤ ਪਹਿਲੂ (ਟਰਿਪਸ) ਜੀ.ਆਈ. ਲਈ ਸੁਰਖਿਆ ਦੇ ਉੱਚੇ ਪੱਧਰ ਦੀ ਰੂਪਰੇਖਾ ਤਿਆਰ ਕਰਦੇ ਹਨ। 

ਜੇਕਰ ਉਤਪਾਦ ਅਸਲ ’ਚ ਦੱਸੇ ਗਏ ਇਲਾਕੇ ’ਚ ਪੈਦਾ ਨਹੀਂ ਹੋਇਆ ਹੈ ਤਾਂ ਇਹ ਵਧੀ ਹੋਈ ਸੁਰਖਿਆ ਜੀ.ਆਈ. ਦੇ ਪ੍ਰਯੋਗ ’ਤੇ ਰੋਕ ਲਗਾਉਂਦੀ ਹੈ, ਭਾਵੇਂ ਹੀ ਜਨਤਾ ਨੂੰ ਗੁਮਰਾਹ ਕੀਤਾ ਗਿਆ ਹੋਵੇ ਜਾਂ ਅਸਲ ਉਤਪਤੀ ਦਸੀ ਗਈ ਹੋਵੇ। ਇਹ ਹਾਰ ਹਾਲਤ ’ਚ ਜੀ.ਆਈ. ਦੀ ਪੂਰੀ ਸੁਰਖਿਆ ਯਕੀਨੀ ਕਰਦਾ ਹੈ। 

(For more news apart India-UK FTA, stay tuned to Rozana Spokesman)

Tags: fta, indo-uk fta

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement