
ਟਾਟਾ ਸਮੂਹ ਦੀ ਇਕਾਈ ਟਾਈਟਨ ਕੰਪਨੀ 24ਵੇਂ ਸਥਾਨ ’ਤੇ ਹੈ।
Top 100 Luxury Brands: ਲਗਜ਼ਰੀ ਉਤਪਾਦ ਬਣਾਉਣ ਵਾਲੀਆਂ ਦੁਨੀਆਂ ਦੀਆਂ ਚੋਟੀ ਦੀਆਂ 100 ਕੰਪਨੀਆਂ ’ਚ 6 ਭਾਰਤੀ ਕੰਪਨੀਆਂ ਵੀ ਅਪਣੀ ਜਗ੍ਹਾ ਬਣਾਉਣ ’ਚ ਸਫਲ ਰਹੀਆਂ ਹਨ। ਇਨ੍ਹਾਂ ਛੇ ਕੰਪਨੀਆਂ ’ਚ ਮਾਲਾਬਾਰ ਗੋਲਡ ਐਂਡ ਡਾਇਮੰਡਸ ਅਤੇ ਟਾਈਟਨ ਦੇ ਨਾਲ ਚਾਰ ਹੋਰ ਭਾਰਤੀ ਗਹਿਣਾ ਨਿਰਮਾਤਾ ਸ਼ਾਮਲ ਹਨ।
ਸੋਮਵਾਰ ਨੂੰ ਜਾਰੀ ਡੈਲੋਇਟ ਦੀ ‘ਗਲੋਬਲ ਲਗਜ਼ਰੀ ਗੁਡਜ਼ ਲਿਸਟ-2023’ ’ਚ 19ਵੇਂ ਸਥਾਨ ’ਤੇ ਰਹੀ ਮਾਲਾਬਾਰ ਗੋਲਡ ਪ੍ਰਮੁੱਖ ਘਰੇਲੂ ਕੰਪਨੀ ਹੈ। ਪਹਿਲੀ ਵਾਰ ਇਸ ਨੂੰ ਸੂਚੀ ਵਿਚ ਥਾਂ ਮਿਲੀ ਹੈ। ਟਾਟਾ ਸਮੂਹ ਦੀ ਇਕਾਈ ਟਾਈਟਨ ਕੰਪਨੀ 24ਵੇਂ ਸਥਾਨ ’ਤੇ ਹੈ। ਫ੍ਰੈਂਚ ਲਗਜ਼ਰੀ ਕੰਪਨੀ ਐਲ.ਵੀ.ਐਮ.ਐਚ., ਜੋ ਵੱਖ-ਵੱਖ ਖੇਤਰਾਂ ’ਚ ਕੰਮ ਕਰਦੀ ਹੈ, ਇਸ ਸੂਚੀ ’ਚ ਚੋਟੀ ਦੇ ਸਥਾਨ ’ਤੇ ਹੈ। ਪੀ.ਵੀ.ਐਚ. ਕਾਰਪੋਰੇਸ਼ਨ ਦੂਜੇ ਅਤੇ ਰਿਚੇਮੋਂਟ ਤੀਜੇ ਸਥਾਨ ’ਤੇ ਹੈ।
ਘਰੇਲੂ ਲਗਜ਼ਰੀ ਬਾਜ਼ਾਰ ’ਚ ਮਹੱਤਵਪੂਰਨ ਵਾਧਾ
ਡੇਲੋਇਟ ਨੇ ਰੀਪੋਰਟ ’ਚ ਕਿਹਾ ਕਿ ਜਿਵੇਂ-ਜਿਵੇਂ ਭਾਰਤੀ ਅਰਥਵਿਵਸਥਾ ਵਧ ਰਹੀ ਹੈ, ਖਪਤਕਾਰਾਂ ਦੀਆਂ ਤਰਜੀਹਾਂ ਬਦਲ ਰਹੀਆਂ ਹਨ। ਦੇਸ਼ ਦੇ ਲਗਜ਼ਰੀ ਬਾਜ਼ਾਰ ’ਚ ਮਹੱਤਵਪੂਰਣ ਵਾਧਾ ਵੇਖਿਆ ਜਾ ਰਿਹਾ ਹੈ, ਜੋ ਘਰੇਲੂ ਬ੍ਰਾਂਡ ਦੀ ਵਿਸ਼ਵਵਿਆਪੀ ਮਾਨਤਾ ’ਚ ਯੋਗਦਾਨ ਪਾ ਰਿਹਾ ਹੈ। ਦੇਸ਼ ’ਚ ਲਗਜ਼ਰੀ ਉਤਪਾਦਾਂ ਦੀ ਮੰਗ ਹੋਰ ਵਧਣ ਦੀ ਉਮੀਦ ਹੈ। ਇਹ ਘਰੇਲੂ ਬ੍ਰਾਂਡਾਂ ਨੂੰ ਵਿਸ਼ਵ ਪੱਧਰ ’ਤੇ ਉੱਭਰਨ ਦੇ ਕਾਫ਼ੀ ਮੌਕੇ ਦੇਵੇਗਾ। ਰੀਪੋਰਟ ਮੁਤਾਬਕ 2023 ’ਚ ਦੁਨੀਆਂ ਦੇ ਚੋਟੀ ਦੇ 100 ਲਗਜ਼ਰੀ ਉਤਪਾਦ ਵਿਕਰੇਤਾਵਾਂ ਦੀ ਕੁਲ ਵਿਕਰੀ 347 ਅਰਬ ਡਾਲਰ ਰਹੀ। ਇਹ ਸਾਲਾਨਾ ਆਧਾਰ ’ਤੇ 13.4 ਫ਼ੀ ਸਦੀ ਦਾ ਵਾਧਾ ਹੈ। ਐਲਵੀਐਮਐਚ 347 ਬਿਲੀਅਨ ਡਾਲਰ ਦੇ ਕਾਰੋਬਾਰ ਦਾ 31 ਫ਼ੀ ਸਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਟਾਪ-10 ਨੇ ਬਾਜ਼ਾਰ ਦੇ 63 ਫੀ ਸਦੀ ਹਿੱਸੇ ’ਤੇ ਕਬਜ਼ਾ ਕੀਤਾ
ਡੇਲੋਇਟ ਮੁਤਾਬਕ ਲਗਜ਼ਰੀ ਉਤਪਾਦ ਬਣਾਉਣ ਵਾਲੀਆਂ ਦੁਨੀਆਂ ਦੀਆਂ ਚੋਟੀ ਦੀਆਂ 10 ਕੰਪਨੀਆਂ ਦਾ ਬਾਜ਼ਾਰ ’ਚ 63 ਫੀ ਸਦੀ ਹਿੱਸਾ ਹੈ।
ਸਾਲਾਨਾ ਆਧਾਰ ’ਤੇ ਇਨ੍ਹਾਂ ਦੀ ਵਿਕਰੀ ’ਚ 23 ਫੀ ਸਦੀ ਦਾ ਵਾਧਾ ਹੋਇਆ ਹੈ। ਚੋਟੀ ਦੀਆਂ 100 ਕੰਪਨੀਆਂ ਦੇ ਕੁਲ ਸ਼ੁੱਧ ਲਾਭ ’ਚ ਉਨ੍ਹਾਂ ਦੀ ਹਿੱਸੇਦਾਰੀ 76.4 ਫੀ ਸਦੀ ਹੈ।
ਟੈਸਲਾ ਪਾਵਰ ਇੰਡੀਆ 2,000 ਤੋਂ ਵੱਧ ਨੌਕਰੀਆਂ ਪੈਦਾ ਕਰੇਗੀ
ਬੈਟਰੀ ਨਿਰਮਾਤਾ ਟੈਸਲਾ ਪਾਵਰ ਇੰਡੀਆ ਅਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਵੱਖ-ਵੱਖ ਖੇਤਰਾਂ ’ਚ 2,000 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਭਰਤੀ ਮੁਹਿੰਮ ’ਚ ਵਿਕਰੀ, ਇੰਜੀਨੀਅਰਿੰਗ, ਸੰਚਾਲਨ, ਮਾਰਕੀਟਿੰਗ ਅਤੇ ਸਪੋਰਟ ਫੰਕਸ਼ਨ ਨਾਲ ਜੁੜੇ ਅਹੁਦੇ ਸ਼ਾਮਲ ਹੋਣਗੇ। ਇਸ ਨਾਲ ਨੌਜੁਆਨਾਂ ਨੂੰ ਰੋਜ਼ਗਾਰ ਦੇ ਕਾਫੀ ਮੌਕੇ ਮਿਲਣਗੇ। ਕੰਪਨੀ ਦੇ ਐਮਡੀ ਕਵਿੰਦਰ ਖੁਰਾਣਾ ਨੇ ਕਿਹਾ ਕਿ ਅਸੀਂ ਭਾਰਤ ’ਚ ਕਾਰੋਬਾਰ ਦਾ ਵਿਸਥਾਰ ਕਰਨ ਲਈ ਵਚਨਬੱਧ ਹਾਂ।
(For more Punjabi news apart from 6 Indian Brands Among Top 100 Luxury Brands! stay tuned to Rozana Spokesman)