
ਇਸ E-Commerce ਕੰਪਨੀ ਨੇ ਕੀਤੀ ਜ਼ੋਰਦਾਰ ਕਮਾਈ
ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਚਲਦਿਆਂ ਹਰ ਪਾਸੇ ਕਾਰੋਬਾਰੀ ਗਤੀਵਿਧੀਆਂ ਠੱਪ ਹਨ। ਇਸ ਕਾਰਨ ਕੰਪਨੀਆਂ ਨੂੰ ਹੋ ਰਹੇ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੇਸ਼ ਦੇ ਛੋਟੇ ਕਾਰੋਬਾਰੀਆਂ ਨੇ ਦੁਨੀਆ ਭਰ ਵਿਚ ਅਪਣੇ ਉਤਪਾਦ ਵੇਚ ਕੇ ਕਾਫੀ ਚੰਗੀ ਕਮਾਈ ਕੀਤੀ ਹੈ। ਦਰਅਸਲ ਈ –ਕਾਮਰਸ ਪਲੇਟਫਾਰਮ ਐਮਾਜ਼ੋਨ 'ਤੇ ਸੂਚੀਬੱਧ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗਾਂ ਅਤੇ ਬ੍ਰਾਂਡਸ ਨੇ ਦੁਨੀਆ ਭਰ ਵਿਚ 2 ਅਰਬ ਡਾਲਰ ਦੇ ਉਤਪਾਦ ਨਿਰਯਾਤ ਕੀਤੇ ਹਨ।
PM Modi
ਇਸ ਨਾਲ ਦੇਸ਼ ਦੇ ਨਿਰਯਾਤ ਕਾਰੋਬਾਰ ਨੂੰ ਵੀ ਸਹਾਰਾ ਮਿਲਿਆ ਹੈ। ਭਾਰਤੀ ਕੰਪਨੀਆਂ ਨੇ ਅਪਣੇ ਉਤਪਾਦਾਂ ਦਾ ਨਿਰਯਾਤ ਐਮਾਜ਼ੋਨ ਦੇ ਗਲੋਬਲ ਸੇਲਿੰਗ ਪ੍ਰੋਗਰਾਮ ਦੇ ਤਹਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ‘ਮੇਕ ਇਨ ਇੰਡੀਆ’ ਅਤੇ ਭਾਰਤੀ ਉਤਪਾਦਾਂ ਦੇ ਨਿਰਯਾਤ ਵਿਚ ਵਾਧਾ ਕਰਨ ‘ਤੇ ਜ਼ੋਰ ਦੇ ਰਹੇ ਹਨ।
Make in India
ਇਸ ‘ਤੇ ਅਮਰੀਕਾ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਐਮਐਸਐਮਈ ਸੈਕਟਰ ਅਤੇ ਬ੍ਰਾਂਡਸ ਦੇ ਨਿਰਯਾਤ ਵਧਾਉਣ ਵਿਚ ਮਦਦ ਕੀਤੀ ਹੈ। ਐਮਾਜ਼ੋਨ ਇੰਡੀਆ ਦੇ ਹੈੱਡ ਅਤੇ ਸੀਨੀਅਰ ਉਪ ਪ੍ਰਧਾਨ ਅਮਿਤ ਅਗ੍ਰਵਾਲ ਨੇ ਕਿਹਾ ਕਿ ਕੰਪਨੀ ਦੇ ਗਲੋਬਲ ਸੇਲਿੰਗ ਪ੍ਰੋਗਰਾਮ ਦੇ ਜ਼ਰੀਏ ਸਥਾਨਕ ਉਤਪਾਦਾਂ ਨੂੰ ਗਲੋਬਲ ਪੱਧਰ ‘ਤੇ ਲਿਜਾਇਆ ਗਿਆ ਹੈ।
Amazon
ਇਸ ਤਰ੍ਹਾਂ ਸਥਾਨਕ ਬ੍ਰਾਂਡਸ ਨੂੰ ਗਲੋਬਲ ਬ੍ਰਾਂਡਸ ਬਣਾਉਣ ਵਿਚ ਮਦਦ ਕੀਤੀ ਗਈ। ਅਮਿਤ ਅਗ੍ਰਵਾਲ ਨੇ ਦੱਸਿਆ ਕਿ ਜੀਐਸਪੀ ਦੇ ਤਹਿਤ ਨਿਰਯਾਤ ਨੂੰ 1 ਅਰਬ ਡਾਲਰ ਪਹੁੰਚਾਉਣ ਵਿਚ 3 ਸਾਲ ਲੱਗ ਗਏ। ਉੱਥੇ ਹੀ ਅਗਲੇ 1 ਅਰਬ ਡਾਲਰ ਦੇ ਨਿਰਯਾਤ ਵਿਚ ਸਿਰਫ 18 ਮਹੀਨੇ ਲੱਗੇ।ਕੰਪਨੀ ਨੂੰ ਉਮੀਦ ਹੈ ਕਿ ਸਾਲ 2025 ਤੱਕ ਪ੍ਰੋਗਰਾਮ ਦੇ ਤਹਿਤ ਭਾਰਤ ਦੇ ਛੋਟੇ ਕਾਰੋਬਾਰੀਆਂ ਅਤੇ ਬ੍ਰਾਂਡਸ ਦਾ ਨਿਰਯਾਤ 10 ਅਰਬ ਡਾਲਰ ਹੋ ਜਾਵੇਗਾ।
Export
ਐਮਾਜ਼ੋਨ ਇੰਡੀਆ ਦੇ ਮੁੱਖੀ ਨੇ ਕਿਹਾ ਕਿ ਐਮਐਸਐਮਈ ਭਾਰਤੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ। ਹੁਣ ਕੰਪਨੀ ਇਸ ਸੈਕਟਰ ਵਿਚ ਡਿਜੀਟਲਾਈਜ਼ੇਸ਼ਨ ਨੂੰ ਉਤਸ਼ਾਹਤ ਕਰਨ 'ਤੇ ਧਿਆਨ ਦੇ ਰਹੀ ਹੈ ਤਾਂ ਜੋ ਨਿਰਯਾਤ ਨੂੰ ਵਧਾਇਆ ਜਾ ਸਕੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।