ਚਾਂਦੀ 3 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿਲੋ ਨੂੰ ਟੱਪੀ
ਨਵੀਂ ਦਿੱਲੀ : ਸੋਨੇ ਦੀ ਕੀਮਤ ਅੱਜ ਯਾਨੀ 21 ਜਨਵਰੀ ਨੂੰ 1.50 ਲੱਖ ਰੁਪਏ ਨੂੰ ਪਾਰ ਕਰ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਸੋਨਾ ਅੱਜ 7,795 ਰੁਪਏ ਵਧ ਕੇ 1,55,204 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜਦਕਿ 20 ਜਨਵਰੀ ਨੂੰ 10 ਗ੍ਰਾਮ ਸੋਨੇ ਦੀ ਕੀਮਤ 1,47,409 ਰੁਪਏ ਸੀ । ਸਾਲ 2026 ਦੌਰਾਨ ਸੋਨਾ ਹੁਣ ਤੱਕ 21,744 ਰੁਪਏ ਮਹਿੰਗਾ ਹੋ ਚੁੱਕਿਆ ਹੈ।
ਦੂਜੇ ਪਾਸੇ 1 ਕਿਲੋ ਚਾਂਦੀ ਦੀ ਕੀਮਤ ਅੱਜ 10,730 ਰੁਪਏ ਦਾ ਵਾਧਾ ਹੋਇਆ ਅਤੇ ਚਾਂਦੀ ਕੀਮਤ ਹੁਣ 3,20,075 ਪ੍ਰਤੀ ਕਿਲੋ ਹੋ ਗਈ ਹੈ। ਜਦਕਿ 20 ਜਨਵਰੀ ਨੂੰ 1 ਕਿਲੋ ਚਾਂਦੀ ਦੀ ਕੀਮਤ 3,09,345 ਰੁਪਏ ਸੀ। ਇਸ ਸਾਲ ਸਿਰਫ਼ 21 ਦਿਨਾਂ ਵਿੱਚ ਚਾਂਦੀ 90,825 ਰੁਪਏ ਮਹਿੰਗੀ ਹੋ ਗਈ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹਨ।
