GST ਰਿਟਰਨ ਭਰਨ ਲਈ ਹੁਣ ਇਕ ਪੰਨੇ ਦਾ ਫ਼ਾਰਮ, 6 ਮਹੀਨੇ 'ਚ ਹੋਵੇਗਾ ਲਾਗੂ 
Published : Apr 21, 2018, 12:56 pm IST
Updated : Apr 21, 2018, 12:56 pm IST
SHARE ARTICLE
IT Return
IT Return

ਕੇਂਦਰ ਸਰਕਾਰ ਛੇਤੀ ਹੀ GST ਨਾਲ ਜੁਡ਼ੇ ਕਾਰੋਬਾਰੀਆਂ ਨੂੰ ਇਕ ਵੱਡੀ ਸੁਗਾਤ ਦੇਣ ਜਾ ਰਹੀ ਹੈ।  ਸਰਕਾਰ ਜੀਐਸਟੀ ਤਹਿਤ ਰਿਟਰਨ ਫ਼ਾਈਲ ਕਰਨ ਲਈ ਇਕ ਪੰਨੇ ਦਾ ਫ਼ਾਰਮ...

ਨਾਗਪੁਰ: ਕੇਂਦਰ ਸਰਕਾਰ ਛੇਤੀ ਹੀ GST ਨਾਲ ਜੁਡ਼ੇ ਕਾਰੋਬਾਰੀਆਂ ਨੂੰ ਇਕ ਵੱਡੀ ਸੁਗਾਤ ਦੇਣ ਜਾ ਰਹੀ ਹੈ।  ਸਰਕਾਰ ਜੀਐਸਟੀ ਤਹਿਤ ਰਿਟਰਨ ਫ਼ਾਈਲ ਕਰਨ ਲਈ ਇਕ ਪੰਨੇ ਦਾ ਫ਼ਾਰਮ ਉਪਲਬ‍ਧ ਕਰਾਵੇਗੀ। ਇਹ ਜਾਣਕਾਰੀ ਕੇਂਦਰੀ ਵਿੱਤ ਸਕੱਤਰ ਹਸਮੁਖ ਅਢਿਆ ਨੇ ਸ਼ੁਕਰਵਾਰ ਨੂੰ ਦਿਤੀ।

GSTGST

ਉਹਨਾਂ ਕਿਹਾ ਕਿ ਇਹ ਅਗਲੇ ਤਿੰਨ ਤੋਂ ਛੇ ਮਹੀਨੇ ਅੰਦਰ ਨਵਾਂ ਨਿਯਮ ਲਾਗੂ ਹੋ ਜਾਵੇਗਾ। ਇਸ ਨਾਲ ਕਾਰੋਬਾਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਗੁਜ਼ਰੇ 17 ਅਪ੍ਰੈਲ ਨੂੰ ਜੀਐਸਟੀ ਮੰਤਰੀਆਂ ਦੇ ਪੈਨਲ ਨੇ ਇਸ ਸਬੰਧ 'ਚ ਫ਼ੈਸਲਾ ਲਿਆ ਸੀ। 

Hasmukh AdhiaHasmukh Adhia

GST - 1 ਅਤੇ GST - 3b 'ਚ ਲੀਕੇਜ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਢਿਆ ਨੇ ਦਸਿਆ ਕਿ ਅਸੀਂ GST - 1 ਅਤੇ GST - 3b ਦੀ ਚੈਕਿੰਗ ਕਰ ਰਹੇ ਹਾਂ। ਲੀਕੇਜ ਹੈ ਅਤੇ ਅਸੀਂ ਇਸ ਨੂੰ ਰੋਕਾਂਗੇ। ਅਗਲੇ 3 ਤੋਂ 6 ਮਹੀਨਿਆਂ ਦੇ ਅੰਦਰ ਇਕ ਨਵਾਂ ਸਿਸ‍ਟਮ ਹੋਵੇਗਾ, ਜਿਸ ਤੋਂ ਬਾਅਦ ਸਾਰੇ ਹਾਲਾਤ ਠੀਕ ਹੋ ਜਾਣਗੇ।

IT ReturnIT Return

ਸਰਲ ਕੀਤਾ 3ਬੀ ਫ਼ਾਰਮ
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜੀਐਸਟੀ ਰਿਰਟਨ ਦੇ ਫ਼ਾਰਮ 3ਬੀ ਹੁਣ ਕਾਫ਼ੀ ਅਸਾਨ ਕਰ ਦਿਤਾ ਸੀ।  ਜੀਐਸਟੀ ਨੈੱਟਵਰਕ ਨੇ ਫ਼ਾਰਮ 3ਬੀ 'ਚ ਕਈ ਜ਼ਰੂਰੀ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਕਾਰੋਬਾਰੀਆਂ ਨੂੰ ਰਿਟਰਨ ਭਰਨ 'ਚ ਬਹੁਤ ਅਸਾਨੀ ਹੋ ਜਾਵੇਗੀ।  

IT ReturnIT Return

ਪਹਿਲਾਂ ਕਾਰੋਬਾਰੀਆਂ ਨੂੰ ਅਪਣੀ ਟੈਕਸ ਦੀ ਦੇਣਦਾਰੀ ਦਾ ਪਤਾ ਕਰਨ ਲਈ ਰਿਟਰਨ ਨੂੰ ਦਾਖ਼ਲ ਕਰਨੀ ਪੈਂਦੀ ਸੀ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਸਕਦਾ ਸੀ ਪਰ ਹੁਣ ਟੈਕਸ ਦੇਣਦਾਰੀ ਦਾ ਪਤਾ ਰਿਟਰਨ ਦਾਖ਼ਲ ਕਰਨ ਤੋਂ ਪਹਿਲਾਂ ਹੀ ਪਤਾ ਚਲ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement