
ਭਾਰਤ ਨੇ ਇਸ ਤੋਂ ਪਹਿਲਾਂ ਨੇਪਾਲ, ਕੈਮਰੂਨ, ਕੋਟੇ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਜ਼ ਵਰਗੇ ਦੇਸ਼ਾਂ ਨੂੰ ਅਪਣੇ ਨਿਰਯਾਤ ਦੀ ਇਜਾਜ਼ਤ ਦਿਤੀ ਸੀ
ਨਵੀਂ ਦਿੱਲੀ: ਸਰਕਾਰ ਨੇ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਟਿਡ (ਐਨ.ਸੀ.ਈ.ਐਲ.) ਰਾਹੀਂ ਮਲੇਸ਼ੀਆ ਨੂੰ 2 ਲੱਖ ਟਨ ਗੈਰ-ਬਾਸਮਤੀ ਚਿੱਟੇ ਚੌਲ ਦੀ ਬਰਾਮਦ ਦੀ ਇਜਾਜ਼ਤ ਦੇ ਦਿਤੀ ਹੈ।
ਹਾਲਾਂਕਿ, ਘਰੇਲੂ ਸਪਲਾਈ ਨੂੰ ਵਧਾਉਣ ਲਈ 20 ਜੁਲਾਈ, 2023 ਤੋਂ ਗੈਰ-ਬਾਸਮਤੀ ਚਿੱਟੇ ਚੌਲ ਦੇ ਨਿਰਯਾਤ ’ਤੇ ਪਾਬੰਦੀ ਲਗਾਈ ਗਈ ਹੈ, ਪਰ ਬੇਨਤੀ ’ਤੇ, ਕੁੱਝ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਦਿਤੀ ਗਈ ਇਜਾਜ਼ਤ ਦੇ ਅਧਾਰ ’ਤੇ ਨਿਰਯਾਤ ਦੀ ਇਜਾਜ਼ਤ ਦਿਤੀ ਜਾਂਦੀ ਹੈ।
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਐਨ.ਸੀ.ਈ.ਐਲ. ਰਾਹੀਂ ਮਲੇਸ਼ੀਆ ਨੂੰ 2 ਲੱਖ ਟਨ ਗੈਰ-ਬਾਸਮਤੀ ਚਿੱਟੇ ਚੌਲ ਦੀ ਨਿਰਯਾਤ ਕਰਨ ਦੀ ਇਜਾਜ਼ਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਨੇਪਾਲ, ਕੈਮਰੂਨ, ਕੋਟੇ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਜ਼ ਵਰਗੇ ਦੇਸ਼ਾਂ ਨੂੰ ਅਪਣੇ ਨਿਰਯਾਤ ਦੀ ਇਜਾਜ਼ਤ ਦਿਤੀ ਸੀ।
ਐਨ.ਸੀ.ਈ.ਐਲ. ਇਕ ਬਹੁ-ਰਾਜੀ ਸਹਿਕਾਰੀ ਸੁਸਾਇਟੀ ਹੈ। ਇਸ ਨੂੰ ਦੇਸ਼ ਦੀਆਂ ਕੁੱਝ ਪ੍ਰਮੁੱਖ ਸਹਿਕਾਰੀ ਸਭਾਵਾਂ ਵਲੋਂ ਸਾਂਝੇ ਤੌਰ ’ਤੇ ਉਤਸ਼ਾਹਤ ਕੀਤਾ ਜਾਂਦਾ ਹੈ। ਇਨ੍ਹਾਂ ਸੁਸਾਇਟੀਆਂ ’ਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ (ਜੀ.ਸੀ.ਐਮ.ਐਮ.ਐਫ.), ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (ਇਫਕੋ), ਕ੍ਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ (ਕ੍ਰਿਭਕੋ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਨੈਫੇਡ) ਸ਼ਾਮਲ ਹਨ।