
ਟਿਮ ਹੌਰਟਨਜ਼ ਨੇ ਅਗਸਤ 2022 ਵਿਚ ਭਾਰਤ ਵਿਚ ਆਪਣਾ ਪਹਿਲਾ ਸਟੋਰ ਖੋਲ੍ਹਿਆ ਹੈ।
ਨਵੀਂ ਦਿੱਲੀ: ਕੈਨੇਡੀਅਨ ਰੈਸਟੋਰੈਂਟ ਚੇਨ ਟਿਮ ਹੌਰਟਨਜ਼ ਨੇ ਅਗਲੇ ਤਿੰਨ ਸਾਲਾਂ ਵਿਚ ਭਾਰਤ ਵਿਚ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਲਗਭਗ 120 ਸਟੋਰ ਖੋਲ੍ਹਣ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਟਿਮ ਹੌਟਰਨਜ਼ ਸ਼ੁਰੂ ਵਿਚ ਉੱਤਰੀ ਭਾਰਤ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹ ਬਾਅਦ ਵਿਚ ਹੋਰ ਖੇਤਰਾਂ ਵਿਚ ਫੈਲਾਇਆ ਜਾਵੇਗਾ। ਟਿਮ ਹੌਰਟਨਜ਼ ਨੇ ਅਗਸਤ 2022 ਵਿਚ ਭਾਰਤ ਵਿਚ ਆਪਣਾ ਪਹਿਲਾ ਸਟੋਰ ਖੋਲ੍ਹਿਆ ਹੈ।
ਕੰਪਨੀ ਦੇ ਭਾਰਤ ਦੇ ਸੀਈਓ ਨਵੀਨ ਗੁਰਨਾਨੀ ਨੇ ਕਿਹਾ, "ਮੈਂ ਬੋਰਡ ਨੂੰ ਵਚਨਬੱਧਤਾ ਦਿੱਤੀ ਹੈ ਕਿ ਸਾਡੇ ਸੰਚਾਲਨ ਦੇ ਪਹਿਲੇ 36 ਮਹੀਨਿਆਂ ਵਿਚ ਭਾਰਤ ਵਿਚ 120 ਸਟੋਰ ਹੋਣਗੇ”। ਉਹਨਾਂ ਕਿਹਾ ਕਿ ਕੰਪਨੀ ਇਸ ਟੀਚੇ ਨੂੰ ਵੀ ਪਾਰ ਕਰ ਸਕਦੀ ਹੈ ਕਿਉਂਕਿ ਪਹਿਲੇ ਸਾਲ ਵਿਚ 20 ਨਵੇਂ ਸਟੋਰਾਂ ਦੇ ਨਾਲ ਨੀਂਹ ਰੱਖਣ ਦਾ ਟੀਚਾ ਹੈ। ਇਸ ਤੋਂ ਬਾਅਦ ਅਗਲੇ 12 ਮਹੀਨਿਆਂ 'ਚ 50 ਨਵੇਂ ਸਟੋਰ ਖੋਲ੍ਹੇ ਜਾਣਗੇ।
ਗੁਰਨਾਨੀ ਨੇ ਦੱਸਿਆ ਕਿ ਉਸ ਤੋਂ ਬਾਅਦ ਤੀਜੇ ਸਾਲ 60 ਹੋਰ ਨਵੇਂ ਸਟੋਰ ਖੋਲ੍ਹੇ ਜਾਣਗੇ। ਉਹਨਾਂ ਕਿਹਾ, “ਇਹ ਸਾਰੇ ਸਟੋਰ ਕੰਪਨੀ ਦੀ ਮਲਕੀਅਤ ਹੋਣਗੇ। ਹਰੇਕ ਸਟੋਰ 'ਤੇ 2 ਤੋਂ 2.5 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।