Airtel ਦਾ 40GB ਡਾਟਾ ਪਲਾਨ, ਮੁਫ਼ਤ ਕਾਲਿੰਗ ਨਾਲ ਮਿਲੇਗਾ 1 ਸਾਲ ਦਾ ਫ਼ਰੀ ਸਬਸਕਰਿਪਸ਼ਨ
Published : Mar 22, 2018, 12:19 pm IST
Updated : Mar 22, 2018, 12:19 pm IST
SHARE ARTICLE
Airtel Data Plan
Airtel Data Plan

ਏਅਰਟੈੱਲ ਕੰਪਨੀ ਇਕ ਤੋਂ ਬਾਅਦ ਇਕ ਸ਼ਾਨਦਾਰ ਪਲਾਨ ਲਾਂਚ ਕਰ ਰਹੀ ਹੈ, ਜਿਸ ਨਾਲ ਅਪਣੇ ਯੂਜ਼ਰਸ ਨੂੰ ਜੋੜ ਕੇ ਰੱਖ ਸਕੇ।

ਏਅਰਟੈੱਲ ਕੰਪਨੀ ਇਕ ਤੋਂ ਬਾਅਦ ਇਕ ਸ਼ਾਨਦਾਰ ਪਲਾਨ ਲਾਂਚ ਕਰ ਰਹੀ ਹੈ, ਜਿਸ ਨਾਲ ਅਪਣੇ ਯੂਜ਼ਰਸ ਨੂੰ ਜੋੜ ਕੇ ਰੱਖ ਸਕੇ। ਇਸ ਕੜੀ 'ਚ ਕੰਪਨੀ ਨੇ ਨਵਾਂ ਪੋਸਟਪੇਡ ਪਲਾਨ ਲਾਂਚ ਕੀਤਾ ਹੈ। 499 ਰੁਪਏ ਦੇ ਇਸ ਪਲਾਨ 'ਚ ਅਨਲਿਮਟਿਡ ਲੋਕਲ ਅਤੇ ਐਸਟੀਡੀ ਦੇ ਨਾਲ ਹੀ 40GB 4G ਅਤੇ 3G ਡਾਟਾ ਮਿਲੇਗਾ। ਇਸ ਪਲਾਨ ਨਾਲ ਯੂਜ਼ਰਸ ਨੂੰ 1 ਸਾਲ ਦਾ ਪ੍ਰਾਈਮ ਸਬਸਕਰਿਪਸ਼ਨ ਅਤੇ ਹੈਂਡਸੈੱਟ ਡੈਮੇਜ ਪ੍ਰੋਟੈਕਸ਼ਨ ਵੀ ਇਸ 'ਚ ਜੋੜ ਕੇ ਦਿਤਾ ਜਾਵੇਗਾ। ਨਾਲ ਹੀ ਯੂਜ਼ਰਸ ਬਚੇ ਹੋਏ ਡਾਟਾ ਨੂੰ ਅਗਲੇ ਬਿਲ ਸਾਈਕਲ 'ਚ ਵੀ ਜੋੜ ਸਕਦੇ ਹਨ। 

AirtelAirtel

ਇਹ ਵੀ ਹਨ ਫ਼ਇਦੇ

499 ਰੁਪਏ ਵਾਲਾ ਏਅਰਟੈੱਲ ਦਾ ਪਲਾਨ ਵਿੰਕ ਟੀਵੀ ਸਬਸਕਰਿਪਸ਼ਨ ਨਾਲ ਆਵੇਗਾ, ਜਿਸ 'ਚ ਯੂਜ਼ਰ ਨੂੰ ਲਾਈਵ ਟੀਵੀ, ਫ਼ਿਲਮਾਂ ਦਾ ਮਜ਼ਾ ਮਿਲੇਗਾ। ਏਅਰਟੈੱਲ ਦਾ ਇਹ ਪਲਾਨ, Jio ਦੇ 509 ਰੁਪਏ ਵਾਲੇ ਪੋਸਟਪੇਡ ਪਲਾਨ ਨੂੰ ਟੱਕਰ ਦਿੰਦਾ ਹੈ, ਜਿਸ 'ਚ ਯੂਜ਼ਰ ਨੂੰ 60GB ਡਾਟਾ, 2GB 'ਤੇ ਦਿਨ ਦੀ ਲਿਮਟ ਨਾਲ ਆਉਂਦਾ ਹੈ। 

Airtel JioAirtel Jio

ਜੇਕਰ ਇਸ ਪਲਾਨ ਨੂੰ ਜੀਓ ਦੇ 509 ਰੁਪਏ ਦੇ ਪੋਸਟਪੇਡ ਪਲਾਨ ਨਾਲ ਤੁਲਨਾ ਕਰੀਏ ਤਾਂ ਜੀਓ ਦੇ ਪਲਾਨ 'ਚ 50% ਜ਼ਿਆਦਾ ਮਿਲਦਾ ਹੈ। ਜੀਓ ਦੇ ਪਲਾਨ 'ਚ 600 ਰੁਪਏ ਦਾ ਸਿਕਿਊਰਿਟੀ ਡੀਪਾਜ਼ਿਟ ਜ਼ਰੂਰ ਕਰਨਾ ਹੈ ਪਰ ਇਸ 'ਚ ਅਨਲਿਮਟਿਡ ਕਾਲਿੰਗ, ਮੈਸੇਜ ਅਤੇ ਜੀਓ ਐਪਸ ਮੁਫ਼ਤ ਮਿਲਦੇ ਹਨ।

AirtelAirtel

ਇਸ ਮਹੀਨੇ ਦੀ ਸ਼ੁਰੂਆਤ 'ਚ ਏਅਰਟੈੱਲ ਨੇ 995 ਰੁਪਏ ਦਾ ਪ੍ਰੀਪੇਡ ਪੈਕ ਉਤਾਰਿਆ ਸੀ, ਜਿਸ 'ਚ ਅਸੀਮਤ ਵਾਇਸ ਕਾਲ, 100 ਐਸਐਮਐਸ ਹਰ ਦਿਨ ਅਤੇ 1 ਜੀਬੀ ਡਾਟਾ ਪ੍ਰਤੀਮਾਹ (ਕੁਲ 6GB) 180 ਦਿਨ ਦੀ ਵੈਲਿਡਿਟੀ ਯਾਨੀ 6 ਮਹੀਨੇ ਲਈ ਦਿਤਾ ਜਾਂਦਾ ਹੈ। ਪੈਕ ਦੇਸ਼ ਭਰ ਦੇ ਮੇਨ ਸਰਕਲ 'ਚ ਵੈਲਿਡ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement