
ਮੈਟਰੋ-ਇੰਡੀਆ ਦੇਸ਼ ਵਿਚ ਕੈਸ਼-ਐਂਡ-ਕੈਰੀ ਬਿਜ਼ਨਸ ਫਾਰਮੈਟ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।
ਮੁੰਬਈ - ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਜ਼ ਲਿਮਿਟੇਡ ਨੇ ਮੈਟਰੋ ਕੈਸ਼ ਅਤੇ ਕੈਰੀ ਇੰਡੀਆ ਪ੍ਰਾਈਵੇਟ ਲਿਮਟਿਡ ('ਮੈਟਰੋ ਇੰਡੀਆ') ਵਿਚ 100% ਇਕੁਇਟੀ ਹਿੱਸੇਦਾਰੀ ਹਾਸਲ ਕਰਨ ਲਈ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। 2,850 ਕਰੋੜ ਰੁਪਏ ਦਾ ਸੌਦਾ ਪੂਰਾ ਹੋਣ ਦੇ ਕਰੀਬ ਹੈ। ਮੈਟਰੋ-ਇੰਡੀਆ ਦੇਸ਼ ਵਿਚ ਕੈਸ਼-ਐਂਡ-ਕੈਰੀ ਬਿਜ਼ਨਸ ਫਾਰਮੈਟ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।
ਕੰਪਨੀ ਭਾਰਤ ਵਿਚ 2003 ਤੋਂ ਕੰਮ ਕਰ ਰਹੀ ਹੈ। ਲਗਭਗ 3,500 ਕਰਮਚਾਰੀਆਂ ਦੇ ਨਾਲ, ਕੰਪਨੀ 21 ਸ਼ਹਿਰਾਂ ਵਿਚ 31 ਵੱਡੇ ਫਾਰਮੈਟ ਸਟੋਰਾਂ ਦਾ ਸੰਚਾਲਨ ਕਰਦੀ ਹੈ। ਭਾਰਤ ਵਿਚ ਮਲਟੀ-ਚੈਨਲ B2B ਕੈਸ਼ ਐਂਡ ਕੈਰੀ ਥੋਕ ਵਪਾਰਕ ਕਾਰੋਬਾਰ ਲਗਭਗ 3 ਮਿਲੀਅਨ ਗਾਹਕਾਂ ਤੱਕ ਪਹੁੰਚਦਾ ਹੈ, ਜਿਨ੍ਹਾਂ ਵਿਚੋਂ 1 ਮਿਲੀਅਨ ਗਾਹਕ ਸਰਗਰਮੀ ਨਾਲ ਇਸ ਦੇ ਸਟੋਰ ਨੈੱਟਵਰਕ ਅਤੇ eB2B ਐਪਸ ਰਾਹੀਂ ਖਰੀਦਦਾਰੀ ਕਰਦੇ ਹਨ। ਵਿੱਤੀ ਸਾਲ 2021-22 (ਸਤੰਬਰ 2022 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ) ਵਿਚ, ਮੈਟਰੋ ਇੰਡੀਆ ਨੇ ₹7700 ਕਰੋੜ ਦੀ ਵਿਕਰੀ ਕੀਤੀ, ਜੋ ਭਾਰਤ ਵਿਚ ਇਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਇਸ ਪ੍ਰਾਪਤੀ ਦੇ ਜ਼ਰੀਏ, ਰਿਲਾਇੰਸ ਰਿਟੇਲ ਨੂੰ ਵੱਡੇ ਸ਼ਹਿਰਾਂ ਵਿਚ ਪ੍ਰਮੁੱਖ ਸਥਾਨਾਂ 'ਤੇ ਸਥਿਤ ਮੈਟਰੋ ਇੰਡੀਆ ਸਟੋਰਾਂ ਦਾ ਇੱਕ ਵਿਸ਼ਾਲ ਨੈਟਵਰਕ ਮਿਲੇਗਾ। ਜਿਸ ਕਾਰਨ ਰਿਲਾਇੰਸ ਰਿਟੇਲ ਦੀ ਮਾਰਕੀਟ ਮੌਜੂਦਗੀ ਮਜ਼ਬੂਤਹੋਵੇਗੀ। ਇਸ ਦੇ ਨਾਲ, ਰਜਿਸਟਰਡ ਕਰਿਆਨੇ ਅਤੇ ਹੋਰ ਸੰਸਥਾਗਤ ਗਾਹਕਾਂ ਦਾ ਇੱਕ ਵੱਡਾ ਅਧਾਰ ਅਤੇ ਇੱਕ ਬਹੁਤ ਮਜ਼ਬੂਤਸਪਲਾਇਰ ਨੈਟਵਰਕ ਵੀ ਉਪਲਬਧ ਹੋਵੇਗਾ।
ਨਿਵੇਸ਼ ਬਾਰੇ ਬੋਲਦਿਆਂ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ, “ਮੈਟਰੋ ਇੰਡੀਆ ਦੀ ਪ੍ਰਾਪਤੀ ਛੋਟੇ ਵਪਾਰੀਆਂ ਅਤੇ ਉੱਦਮਾਂ ਦੇ ਨਾਲ ਸਰਗਰਮ ਸਹਿਯੋਗ ਦੁਆਰਾ ਸਾਂਝੀ ਖੁਸ਼ਹਾਲੀ ਦਾ ਇੱਕ ਵਿਲੱਖਣ ਮਾਡਲ ਬਣਾਉਣ ਲਈ ਸਾਡੀ ਨਵੀਂ ਵਪਾਰਕ ਰਣਨੀਤੀ ਦੇ ਅਨੁਸਾਰ ਹੈ। Metro India ਭਾਰਤੀ B2B ਮਾਰਕੀਟ ਵਿਚ ਇੱਕ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਖਿਡਾਰੀ ਹੈ ਅਤੇ ਇੱਕ ਠੋਸ ਮਲਟੀ-ਚੈਨਲ ਪਲੇਟਫਾਰਮ ਬਣਾਇਆ ਹੈ। ਸਾਡਾ ਮੰਨਣਾ ਹੈ ਕਿ ਮੈਟਰੋ ਇੰਡੀਆ ਦੇ ਨਵੇਂ ਸਟੋਰਾਂ ਦੇ ਨਾਲ ਮਿਲ ਕੇ ਭਾਰਤੀ ਵਪਾਰੀ ਅਤੇ ਕਰਿਆਨੇ ਦੀ ਈਕੋ ਪ੍ਰਣਾਲੀ ਬਾਰੇ ਸਾਡੀ ਸਮਝ ਛੋਟੇ ਕਾਰੋਬਾਰਾਂ ਲਈ ਵਰਦਾਨ ਸਾਬਤ ਹੋਵੇਗੀ।
ਮੈਟਰੋ ਏਜੀ ਦੇ CEO ਡਾ. ਸਟੀਫਨ ਗਰੇਬਲ ਨੇ ਕਿਹਾ, “ਸਾਨੂੰ ਭਰੋਸਾ ਹੈ ਕਿ ਸਾਨੂੰ ਰਿਲਾਇੰਸ ਵਿੱਚ ਇੱਕ ਯੋਗ ਸਾਥੀ ਮਿਲਿਆ ਹੈ। ਰਿਲਾਇੰਸ ਮੈਟਰੋ ਇੰਡੀਆ ਨੂੰ ਭਵਿੱਖ ਵਿੱਚ ਸਫਲਤਾਪੂਰਵਕ ਅਗਵਾਈ ਕਰਨ ਲਈ ਚੰਗੀ ਸਥਿਤੀ ਵਿੱਚ ਹੈ। ਇਸ ਨਾਲ ਸਾਡੇ ਗਾਹਕਾਂ ਅਤੇ ਸਾਡੇ ਕਰਮਚਾਰੀਆਂ ਦੋਵਾਂ ਨੂੰ ਫਾਇਦਾ ਹੋਵੇਗਾ।”